ਬਠਿੰਡਾ ਦੀ ਮਹਿਲਾ ਅਫ਼ਸਰ ਦੇ ਪੁੱਤਰ ਨੂੰ ਆਪਣੀ ਨਿੱਜੀ ਗੱਡੀ ਦਾ ‘ਹੂਟਰ’ ਮਾਰਨਾ ਮਹਿੰਗਾ ਪਿਆ

0
55
+1

ਬਠਿੰਡਾ, 24 ਸਤੰਬਰ: ਸਥਾਨਕ ਸ਼ਹਿਰ ਦੇ ਇੱਕ ਸਰਕਾਰੀ ਦਫ਼ਤਰ ’ਚ ਮਹਿਲਾ ਅਫ਼ਸਰ ਦੇ ਪੁੱਤਰ ਨੂੰ ਅੱਜ ਸ਼ਹਿਰ ਵਿਚ ਆਪਣੀ ਪ੍ਰਾਈਵੇਟ ਗੱਡੀ ਦਾ ਹੂਟਰ ਮਾਰਨਾ ਮਹਿੰਗਾ ਪੈ ਗਿਆ। ਹੂਟਰ ਮਾਰ ਕੇ ‘ਹਵਾ’ ਕਰ ਰਹੇ ਇਸ ਮਹਿਲਾ ਅਧਿਕਾਰੀ ਦੇ ਪੁੱਤਰ ਦੀ ਸਿਕਾਇਤ ਬਠਿੰਡਾ ਪੁਲਿਸ ਤੱਕ ਵੀ ਪੁੱਜ ਗਈ, ਜਿਸਤੋਂ ਬਾਅਦ ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਪੜਤਾਲ ਕਰਨ ਤੋਂ ਬਾਅਦ ਇਸ ਗੱਡੀ ਦਾ ਮੋਟਾ ਚਲਾਨ ਕਰ ਦਿੱਤਾ।

ਦੂਜਿਆਂ ਨੂੰ ਹਨੀ ਟ੍ਰੈਪ ਵਿੱਚ ਫਸਾਉਣ ਵਾਲਾ ਥਾਣੇਦਾਰ ਖੁਦ ਵਿਜੀਲੈਂਸ ਦੇ ਟ੍ਰੈਪ ਵਿੱਚ ਫ਼ਸਿਆ

ਸੂਚਨਾ ਮੁਤਾਬਕ ਇਹ ਗੱਡੀ ਸਥਾਨਕ ਰੋਜ਼ਗਾਰ ਵਿਭਾਗ ਵਿਚ ਤੈਨਾਤ ਡਿਪਟੀ ਡਾਇਰੈਕਟਰ ਪਰਮਿੰਦਰ ਕੌਰ ਦੀ ਦੱਸੀ ਜਾ ਰਹੀ ਹੈ, ਜਿਸਨੂੰ ਉਸਦਾ ਪੁੱਤਰ ਚਲਾ ਰਿਹਾ ਸੀ। ਹਾਲਾਂਕਿ ਪਰਮਿੰਦਰ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ‘‘ ਇਹ ਗੱਡੀ ਉਸਦੇ ਪਤੀ ਦੀ ਹੈ, ਪ੍ਰੰਤੂ ਅੱਜ ਦੂਜੀ ਗੱਡੀ ਉਪਲਬਧ ਨਾ ਹੋਣ ਕਾਰਨ ਇਸਨੂੰ ਲਿਆਉਣਾ ਪਿਆ। ’’ ਜਦੋਂਕਿ ਉਸਦੇ ਪੁੱਤਰ ਨੇ ਵੀ ਮੀਡੀਆ ਸਾਹਮਣੇ ਇਹ ਗੱਲ ਮੰਨੀ ਕਿ ਉਸਦੇ ਵੱਲੋਂ ਹੂਟਰ ਮਾਰਨਾ ਗਲਤ ਸੀ। ਥਾਣਾ ਸਿਵਲ ਲਾਈਨ ਦੇ ਮੁਖੀ ਇੰਸਪੈਕਟਰ ਹਰਜੋਤ ਸਿੰਘ ਮਾਨ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਕਾਨੂੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਗਈ ਹੈ।

 

+1

LEAVE A REPLY

Please enter your comment!
Please enter your name here