ਥੋੜੇ ਜਿਹੇ ਪਾਣੀ ਭਰਨ ਨਾਲ ਫ਼ਸ ਜਾਂਦੇ ਹਨ ਵਹੀਕਲ
ਬਠਿੰਡਾ, 12 ਜਨਵਰੀ: ਕਰੋੜਾਂ ਦੀ ਲਾਗਤ ਨਾਲ ਬਠਿੰਡਾ-ਮਾਨਸਾ ਰੋਡ ’ਤੇ ਬਣਿਆਂ ਅੰਡਰਬ੍ਰਿਜ਼ ਲੋਕਾਂ ਦੇ ਜੀਅ ਦਾ ਜੰਜਾਲ ਬਣਦਾ ਜਾ ਰਿਹਾ ਹੈ। ਲੋਕਾਂ ਦੀ ਸਹੂਲਤ ਲਈ ਬਣਾਇਆ ਇਹ ਪੁਲ ਥੋੜੇ ਜਿਹੇ ਮੀਂਹ ਦੇ ਨਾਲ ਹੀ ਪਾਣੀ ਦਾ ਭਰ ਜਾਂਦਾ ਹੈ, ਜਿਸਦੇ ਚੱਲਦੇ ਇੱਥੈ ਨਾਂ ਸਿਰਫ਼ ਛੋਟੇ ਅਤੇ ਵੱਡੇ ਵਹੀਕਲ ਫ਼ਸ ਜਾਂਦੇ ਹਨ, ਬਲਕਿ ਇੱਥੋਂ ਗੁਜਰਨ ਵਾਲੇ ਰਾਹਗੀਰਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾਂ ਪੈਂਦਾ ਹੈ। ਬੀਤੀ ਰਾਤ ਤੋਂ ਪੈ ਰਹੇ ਮੀਂਹ ਕਾਰਨ ਮੁੜ ਇਹ ਸਮੱਸਿਆ ਬਣੀ ਹੋਈ ਹੈ।
ਇਹ ਵੀ ਪੜ੍ਹੋ ਚੱਲਦੀ ਹੋਈ ਬੱਸ ਬਣੀ ਅੱਗ ਦਾ ਗੋਲਾ, ਰਿਹਾ ਜਾਨੀ ਨੁਕਸਾਨ ਤੋਂ ਬਚਾਅ
ਐਤਵਾਰ ਸਵੇਰ ਜਦ ਰੋਜ਼ ਦੀ ਤਰ੍ਹਾਂ ਇੱਥੋਂ ਦੀ ਗੁਜਰਨ ਵਾਲੇ ਲੋਕ ਆ ਰਹੇ ਸਨ ਤਾਂ ਅੱਗੇ ਜਾਮ ਲੱਗਿਆ ਹੋਇਆ ਸੀ, ਕਿਉਂਕਿ ਇੱਕ ਵੱਡੀ ‘ਭੂੰਗ’ ਵਾਲੀ ਟਰਾਲੀ ਫ਼ਸਣ ਤੋਂ ਇਲਾਵਾ ਪੁਲ ਦੇ ਦੂਜੇ ਹਿੱਸੇ ਵਿਚ ਟਰੱਕ ਫ਼ਸਿਆ ਹੋਇਆ ਸੀ। ਜਿੰਨ੍ਹਾਂ ਨੂੰ ਕੱਢਣ ਦੇ ਲਈ ਵੱਡੀਆਂ ਮਸੀਨਾਂ ਤੇ ਟਰੈਕਟਰ ਲੱਗੇ ਹੋਏ ਸਨ। ਇੱਥੈ ਜਾਮ ਵਿਚ ਫ਼ਸੇ ਜਗਸੀਰ ਸਿੰਘ ਖ਼ਾਲਸਾ ਨਾਂ ਦੇ ਵਿਅਕਤੀ ਨੇ ਪ੍ਰਸ਼ਾਸਨ ਨੂੰ ਕੋਸਦਿਾਂ ਕਿਹਾ ਕਿ ਇਹ ਸਮੱਸਿਆ ਅੱਜ ਪਹਿਲੀ ਵਾਰ ਨਹੀਂ ਆਈ, ਬਲਕਿ ਸਾਲਾਂ ਤੋਂ ਦਰਵੇਸ਼ ਹੈ ਪ੍ਰੰਤੂ ਇਸਦੇ ਬਾਵਜੂਦ ਸਰਕਾਰ ਜਾਂ ਪ੍ਰਸ਼ਾਸਨ ਇਸਦੇ ਪੱਕੇ ਹੱਲ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਆਪਣੇ ਰਿਸ਼ਤੇਦਾਰ ਨਾਲ ਕਿਤੇ ਜਾ ਰਹੇ ਨੌਜਵਾਨ ਨਵਦੀਪ ਸਿੰਘ ਨੇ ਵੀ ਹੈਰਾਨੀ ਜਾਹਰ ਕਰਦਿਆਂ ਕਿਹਾਕਿ ਇੰਨ੍ਹੀਂ ਤਕਨੀਕੀ ਦੇ ਬਾਵਜੂਦ ਅਫ਼ਸੋਸ ਕਿ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ।
ਉਨ੍ਹਾਂ ਕਿਹਾ ਕਿ ਜਦ ਵੀ ਥੋੜਾ ਮੀਂਹ ਪੈਦਾ ਹੈ, ਲੋਕਾਂ ਨੂੂੰ ਇਸ ਪੁਲ ਦੇ ਬੰਦ ਹੋਣ ਦਾ ਡਰ ਪੈਦਾ ਹੋ ਜਾਂਦਾ ਹੈ। ਜਿਸਦੇ ਚੱਲਦੇ ਰਾਹਗੀਰਾਂ ਨੂੰ ਕਈ ਮੀਲ ਪਿੰਡ ਜੱਸੀ ਪੌ ਵਾਲੀ ਵਿਚੋਂ ਹੁੰਦੇ ਹੋੲੈ ਜੋਧਪੁਰ ਰੋਮਾਣਾ ਵੱਲ ਜਾ ਕੇ ਮੁੜ ਬਠਿੰਡਾ ਆਉਂਣਾ ਪੈਦਾ ਹੈ। ਜਿਕਰਯੋਗ ਹੈ ਕਿ ਇਸ ਪੁਲ ਦੇ ਉਪਰੋਂ ਦੋ ਰੇਲਵੇ ਲਾਈਨਾਂ ਗੁਜ਼ਰਨ ਦੇ ਕਾਰਨ ਇਸਦੀ ਲੰਬਾਈ ਕਾਫ਼ੀ ਜਿਆਦਾ ਹੈ। ਜਿਸਦੇ ਚੱਲਦੇ ਇੱਥੇ ਪੁਲ ਦੇ ਹਿੱਸਾ ਜਿਆਦਾ ਡੂੁੰਘਾ ਹੋਣ ਕਾਰਨ ਇਹ ਅਕਸਰ ਹੀ ਪਾਣੀ ਨਾਲ ਭਰ ਜਾਂਦਾ ਹੈ। ਹਾਲਾਂਕਿ ਪ੍ਰਸ਼ਾਸਨ ਵੱਲੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਇੱਥੇ ਮੋਟਰਾਂ ਵੀ ਲਗਾਈਆਂ ਗਈਆਂ ਹਨ ਪ੍ਰੰਤੂ ਇਹ ਪ੍ਰਭਾਵੀ ਤੌਰ ’ਤੇ ਕੰਮ ਨਹੀਂ ਕਰਦੀਆਂ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite