Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਚੰਡੀਗੜ੍ਹ

ਆਲ ਇੰਡੀਆ ਪੁਲਿਸ ਡਿਊਟੀ ਮੀਟ ’ਚ ਪੰਜਾਬ ਪੁਲਿਸ ਦੀ ਬੱਲੇ-ਬੱਲੇ, ਇੱਕ ਚਾਂਦੀ ਅਤੇ ਦੋ ਕਾਂਸੀ ਦੇ ਤਗਮੇ ਜਿੱਤੇ

129 Views

ਡੀਜੀਪੀ ਗੌਰਵ ਯਾਦਵ ਵੱਲੋਂ ਜੇਤੂਆਂ ਨੂੰ ਵਧਾਈ, ਉਨ੍ਹਾਂ ਨੂੰ ਡੀਜੀਪੀ ਡਿਸਕ ਅਤੇ ਨਕਦ ਇਨਾਮਾਂ ਨਾਲ ਕੀਤਾ ਗਿਆ ਸਨਮਾਨਿਤ
ਚੰਡੀਗੜ੍ਹ, 11 ਨਵੰਬਰ: ਉੱਤਰ ਪ੍ਰਦੇਸ਼ ਦੇ ਲਖਨਊ ਵਿਖੇ ਹੋਈ 67ਵੀਂ ਆਲ ਇੰਡੀਆ ਪੁਲਿਸ ਡਿਊਟੀ ਮੀਟ 2023-24 ਦੌਰਾਨ ਬੇਮਿਸਾਲ ਪ੍ਰਾਪਤੀਆਂ ਕਰਨ ਲਈ ਪੰਜਾਬ ਪੁਲਿਸ ਦੀ ਟੀਮ ਨੂੰ ਵਧਾਈ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ ਗੌਰਵ ਯਾਦਵ ਵੱਲੋਂ ਅੱਜ ਟੀਮ ਮੈਂਬਰਾਂ ਨੂੰ ਡੀਜੀਪੀ ਡਿਸਕ ਅਤੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੀਟ ਦੌਰਾਨ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਵੱਖ-ਵੱਖ ਵਰਗਾਂ ਵਿੱਚ ਇੱਕ ਚਾਂਦੀ ਅਤੇ ਦੋ ਕਾਂਸੀ ਦੇ ਤਗਮੇ ਹਾਸਲ ਕਰਕੇ ਇਸ ਮੀਟ ਵਿੱਚ ਸ਼ਾਨਦਾਰ ਛਾਪ ਛੱਡੀ। ਕਾਂਸਟੇਬਲ ਮਨਪ੍ਰੀਤ ਕੌਰ ਨੇ ਸਾਇੰਟਿਫਿਕ ਏਡਜ਼ ਟੂ ਇਨਵੈਸਟੀਗੇਸ਼ਨ ਕੈਟਾਗਰੀ ਵਿੱਚ ਪੁਲਿਸ ਆਬਜ਼ਰਵੇਸ਼ਨ ਵਿੱਚ ਚਾਂਦੀ ਦਾ ਤਗਮਾ, ਇੰਸਪੈਕਟਰ ਮੋਹਿਤ ਧਵਨ ਨੇ ਸਾਇੰਟਿਫਿਕ ਏਡਜ਼ ਟੂ ਇਨਵੈਸਟੀਗੇਸ਼ਨ ਕੈਟਾਗਰੀ ਵਿੱਚ ਮੈਡੀਕੋ-ਲੀਗਲ ਟੈਸਟ ਵਿੱਚ ਕਾਂਸੇ ਦਾ ਤਮਗਾ ਅਤੇ ਕਾਂਸਟੇਬਲ ਰੁਪਿੰਦਰ ਸਿੰਘ ਅਤੇ ਨਾਰਕੋਟਿਕ ਸਨਿਫਰ ਡੌਗ ਬਿੰਗੋ ਨੇ ਕਾਂਸੀ ਦਾ ਤਗਮਾ ਜਿੱਤਿਆ।

ਨਿਆਂਇਕ ਕੰਪਲੈਕਸ ਦੀ ਉਸਾਰੀ ’ਚ ਸਰਕਾਰੀ ਫੰਡਾਂ ‘ਚ ਗਬਨ ਕਰਨ ਦੇ ਦੋਸ਼ਾਂ ਹੇਠ ਵਿਜੀਲੈਂਸ ਵੱਲੋਂ ਠੇਕੇਦਾਰ ਗ੍ਰਿਫ਼ਤਾਰ

ਇਸ ਮੌਕੇ ਉਨ੍ਹਾਂ ਨਾਲ ਪੰਜਾਬ ਪੁਲਿਸ ਅਕੈਡਮੀ ਦੀ ਡਾਇਰੈਕਟਰ ਅਨੀਤਾ ਪੁੰਜ, ਐਸਐਸਪੀ ਖੰਨਾ ਅਸ਼ਵਨੀ ਗੋਟਿਆਲ ਅਤੇ ਸਟਾਫ਼ ਅਫ਼ਸਰ ਦਰਪਨ ਆਹਲੂਵਾਲੀਆ ਵੀ ਮੌਜੂਦ ਸਨ।ਡੀਜੀਪੀ ਗੌਰਵ ਯਾਦਵ ਨੇ ਆਪਣੇ ਐਕਸ ਹੈਂਡਲ (ਪਹਿਲਾਂ ਟਵਿੱਟਰ) ’ਤੇ ਇੱਕ ਪੋਸਟ ਵਿੱਚ ਕਿਹਾ ਕਿ ਇਹਨਾਂ ਪੁਲਿਸ ਟੀਮਾਂ ਨੇ ਪੰਜਾਬ ਪੁਲਿਸ ਲਈ ਬਹੁਤ ਨਾਮਣਾ ਖੱਟਿਆ ਅਤੇ ਉੱਤਮਤਾ ਦੀ ਇੱਕ ਸ਼ਾਨਦਾਰ ਮਿਆਰ ਕਾਇਮ ਕੀਤੀ ਹੈ। ਇਹਨਾਂ ਪੁਲਿਸ ਟੀਮਾਂ ਦੀ ਵਚਨਬੱਧਤਾ ਅਤੇ ਲਗਨ ਪੂਰੀ ਫੋਰਸ ਨੂੰ ਪ੍ਰੇਰਿਤ ਕਰਦੀ ਹੈ ਅਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣ ਦੇ ਇਰਾਦੇ ਨੂੰ ਮਜ਼ਬੂਤ ਕਰਦੀ ਹੈ।

ਗੁਰਪ੍ਰੀਤ ਸਿੰਘ ਹਰੀ ਨੌ ਕਤਲ ਕਾਂਡ: ਗ੍ਰਿਫਤਾਰ ਸ਼ੂਟਰਾਂ ਨੇ ਚਾਰ ਹੋਰ ਟਾਰਗੇਟ ਕਿਲਿੰਗ ਨੂੰ ਦੇਣਾ ਸੀ ਅੰਜ਼ਾਮ!

ਜ਼ਿਕਰਯੋਗ ਹੈ ਕਿ ਆਲ ਇੰਡੀਆ ਪੁਲਿਸ ਸਪੋਰਟਸ ਕੰਟਰੋਲ ਬੋਰਡ ਨਵੀਂ ਦਿੱਲੀ ਵੱਲੋਂ ਲਖਨਊ ਵਿਖੇ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ) ਵਿਖੇ 67ਵੀਂ ਆਲ ਇੰਡੀਆ ਪੁਲਿਸ ਡਿਊਟੀ ਮੀਟ ਕਰਵਾਈ ਗਈ ਸੀ ਅਤੇ ਰਾਜ ਪੁਲਿਸ ਅਤੇ ਅਰਧ ਸੈਨਿਕ ਬਲਾਂ ਸਮੇਤ 30 ਤੋਂ ਵੱਧ ਬਲਾਂ ਨੇ ਇਸ ਵਿੱਚ ਹਿੱਸਾ ਲਿਆ। ਇਸ ਸਮਾਗਮ ਦਾ ਉਦੇਸ਼ ਅਪਰਾਧਾਂ ਦੀ ਵਿਗਿਆਨਕ ਜਾਂਚ ਲਈ ਪੁਲਿਸ ਅਧਿਕਾਰੀਆਂ ਦਰਮਿਆਨ ਉੱਤਮਤਾ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਸੀ। ਪੀ.ਪੀ.ਏ. ਫਿਲੌਰ ਦੇ ਟੀਮ ਮੈਨੇਜਰ ਡਾ. ਜਸਵਿੰਦਰ ਸਿੰਘ ਦੀ ਨਿਗਰਾਨੀ ਹੇਠ ਹੋਈ ਇਸ ਮੀਟ ਵਿੱਚ ਪੁਲਿਸ ਟੀਮਾਂ ਨੇ ਭਾਗ ਲਿਆ।

 

Related posts

ਬਿਜਲੀ ਮੰਤਰੀ ਨੇ ਟੈਕਨੀਕਲ ਆਡਿਟ ਅਤੇ ਇੰਸਪੈਕਸ਼ਨ ਵਿੰਗ ਵੱਲੋਂ ਕੀਤੇ ਨਿਰੀਖਣਾਂ ਦਾ ਲਿਆ ਜਾਇਜ਼ਾ

punjabusernewssite

ਅਮਨ ਅਰੋੜਾ ਵੱਲੋਂ ਪ੍ਰਸ਼ਾਸਨ ਤੇ ਜਨਤਕ ਸੇਵਾਵਾਂ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਆਈ.ਐਸ.ਬੀ. ਭਾਰਤੀ ਇੰਸਟੀਚਿਊਟ ਆਫ਼ ਪਬਲਿਕ ਪਾਲਿਸੀ ਦੀ ਟੀਮ ਨਾਲ ਵਿਚਾਰ-ਵਟਾਂਦਰਾ

punjabusernewssite

ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਸਬੰਧੀ ਕੋਈ ਵੀ ਮਾਮਲਾ ਕਾਰਵਾਈ ਕਰਨ ਤੋਂ ਪਹਿਲਾਂ ਮੇਰੇ ਧਿਆਨ ਵਿੱਚ ਲਿਆਂਦਾ ਜਾਵੇ: ਸਪੀਕਰ ਕੁਲਤਾਰ ਸਿੰਘ ਸੰਧਵਾਂ

punjabusernewssite