ਬਠਿੰਡਾ, 11 ਸਤੰਬਰ : ਬਠਿੰਡਾ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ’ਚ ਸਥਿਤ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਵਿਵਾਦਤ ਪਲਾਟ ਦਾ ਨਕਸ਼ਾ ਬੀਡੀਏ ਨੇ ਰੱਦ ਕਰ ਦਿੱਤਾ ਹੈ। ਹੁਣ ਇਸ ਪਲਾਟ ’ਤੇ ਹੋਰ ਉਸਾਰੀ ਨਹੀਂ ਹੋ ਸਕੇਗੀ ਤੇ ਹੁਣ ਤੱਕ ਹੋਈ ਉਸਾਰੀ ਉਪਰ ਵੀ ਤਲਵਾਰ ਲਟਕ ਗਈ ਹੈ। ਆਪਣੇ ਚਹੇਤਿਆਂ ਦੇ ਨਾਂ ‘ਤੇ ਰਿਜ਼ਰਵ ਬੋਲੀ ਉਪਰ ਕੀਮਤੀ ਪਲਾਟ ਲੈਣ ਦੇ ਮਾਮਲੇ ਵਿਚ ਬੁਰੀ ਤਰ੍ਹਾਂ ਫ਼ਸੇ ਮਨਪ੍ਰੀਤ ਹਾਈਕੋਰਟ ਵਿਚੋਂ ਮਿਲੀ ਜਮਾਨਤ ਉਪਰ ਚੱਲ ਰਹੇ ਹਨ। ਵਿਜੀਲੈਂਸ ਬਿਉਰੋ ਨੇ ਇਸ ਮਾਮਲੇ ਵਿਚ ਇੱਕ ਸਾਲ ਪਹਿਲਾਂ ਸਾਬਕਾ ਵਿਤ ਮੰਤਰੀ ਸਹਿਤ ਪੌਣੀ ਦਰਜ਼ਨ ਦੇ ਕਰੀਬ ਵਿਅਕਤੀਆਂ ਵਿਰੁਧ ਪਰਚਾ ਦਰਜ਼ ਕੀਤਾ ਸੀ। ਹੁਣ ਕਰੀਬ ਦੋ ਮਹੀਨੇ ਪਹਿਲਾਂ ਉਨ੍ਹਾਂ ਵੱਲੋਂ ਇਸ ਵਿਵਾਦਤ ਪਲਾਟ ਦਾ ਨਕਸ਼ਾ ਪਾਸ ਕਰਵਾ ਕੇ ਇੱਥੇ ਲਗਾਤਾਰ ਉਸਾਰੀ ਕਰਵਾਈ ਜਾ ਰਹੀ ਸੀ ਪ੍ਰੰਤੂ ਕੇਸ ਪ੍ਰਾਪਟੀ ਹੋਣ ਕਾਰਨ ਇਹ ਮਾਮਲਾ ਵਿਜੀਲੈਂਸ ਦੇ ਧਿਆਨ ਵਿਚ ਆਉਂਦਿਆਂ ਹੀ ਮੁੜ ਚਰਚਾ ਵਿਚ ਆ ਗਿਆ ਹੈ। ਵਿਜੀਲੈਂਸ ਵਿਭਾਗ ਦੇ ਡਾਇਰੈਕਟਰ ਦੇ ਪੱਤਰ ਤੋਂ ਬਾਅਦ ਹਰਕਤ ਵਿਚ ਆਏ ਹਾਊਸਿੰਗ ਤੇ ਅਰਬਨ ਡਿਵੇਲਪਮੈਂਟ ਵਿਭਾਗ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਰਿਆਣਾ ਮੰਤਰੀ ਮੰਡਲ ਵੱਲੋਂ ਵਿਧਾਨ ਸਭਾ ਭੰਗ ਕਰਨ ਦੀ ਸਿਫ਼ਾਰਿਸ਼
ਬੀਡੀਏ ਦੀ ਮੁੱਖ ਪ੍ਰਸ਼ਾਸਕ ਮਨੀਸ਼ਾ ਰਾਣੀ ਵੱਲੋਂ 11 ਸਤੰਬਰ ਨੂੰ ਜਾਰੀ ਇੱਕ ਪੱਤਰ (ਨੰਬਰ 591-596) ਰਾਹੀਂ ਬੀਡੀਏ ਦੀ ਉਪ ਮੁੱਖ ਪ੍ਰਸ਼ਾਸਕ ਨੂੰ ਇਸ ਮਾਮਲੇ ਦੀ ਜਾਂਚ ਕਰਕੇ ਇੱਕ ਹਫ਼ਤੇ ਵਿਚ ਰੀਪੋਰਟ ਦੇਣ ਲਈ ਕਿਹਾ ਹੈ। ਸੂਤਰਾਂ ਮੁਤਾਬਕ ਬੀਡੀਏ ਦੇ ਅਸਟੇਟ ਵਿਭਾਗ ਵੱਲੋਂ ਸਾਬਕਾ ਮੰਤਰੀ ਦੁਆਰਾ ਇਸ ਪਲਾਟ ਦਾ ਨਕਸ਼ਾ ਪਾਸ ਕਰਵਾਉਣ ਲਈ ਦਿੱਤੀ ਅਰਜ਼ੀ ਉਪਰ ਵਿਜੀਲੈਂਸ ਬਿਉਰੋ ਬਠਿੰਡਾ ਤੋਂ ਸੇਧ ਮੰਗੀ ਸੀ, ਜਿੰਨ੍ਹਾਂ ਜਵਾਬ ਵਿਚ ਅਸਟੇਟ ਵਿਭਾਗ ਨੂੰ ਆਪਣੇ ਨਿਯਮਾਂ ਮੁਤਾਬਕ ਬਣਦੀ ਕਾਰਵਾਈ ਕਰਨ ਦੀ ਖੁੱਲ ਦੇ ਦਿੱਤੀ ਸੀ। ਜਿਸਤੋਂ ਬਾਅਦ ਬੀਡੀਏ ਦੇ ਅਸਟੇਟ ਵਿਭਾਗ ਤੇ ਬਿਲਡਿੰਗ ਬ੍ਰਾਂਚ ਨੇ ਇਸ ਖੁੱਲ ਦਾ ਫ਼ਾਈਦਾ ਉਠਾਉਂਦਿਆਂ ਪ੍ਰਾਈਵੇਟ ਆਰਕੀਟੈਕਚਰ ਵੱਲੋਂ ਪਾਸ ਕੀਤੇ ਨਕਸ਼ੇ ਨੂੰ ਮੰਨਜੂਰੀ ਦੇ ਦਿੱਤੀ ਸੀ। ਇਹ ਮੰਨਜੂਰੀ ਮਿਲਦੇ ਹੀ ਮਨਪ੍ਰੀਤ ਬਾਦਲ ਨੇ ਦਿਨ-ਰਾਤ ਇੱਕ ਕਰਕੇ ਨਕਸ਼ੇ ਮੁਤਾਬਕ ਸਿਰਫ਼ ਡੇਢ ਮਹੀਨੇ ਵਿਚ ਹੀ ਉਸਾਰੀ ਮੁਕੰਮਲ ਕਰ ਦਿੱਤੀ ਸੀ ਤੇ ਹੁਣ ਉਨ੍ਹਾਂ ਵੱਲੋਂ ਇੱਥੇ ਰਿਹਾਇਸ਼ ਕਰਨ ਲਈ Occupation Certificate ਭਾਵ ਉਸਾਰੀ ਮੁਕੰਮਲ ਹੋਣ ਦਾ ਸਰਟੀਫਿਕੇਟ ਮੰਗਿਆ ਗਿਆ ਸੀ ਪ੍ਰੰਤੂ ਅਸਟੇਟ ਅਧਿਕਾਰੀਆਂ ਨੇ ਹੁਣ ਇਸ ਅਰਜੀ ਨੂੰ ਵੀ ਰੱਦ ਕਰ ਦਿੱਤਾ ਹੈ।
ਚੰਡੀਗੜ੍ਹ ’ਚ ਸਾਬਕਾ ਪੁਲਿਸ ਅਧਿਕਾਰੀ ਦੇ ਘਰ ਗ੍ਰਨੇਡ ਹਮਲਾ, ਪੁਲਿਸ ਜਾਂਚ ’ਚ ਜੁਟੀ!
ਸੂਤਰਾਂ ਮੁਤਾਬਕ 15 ਅਗਸਤ ਦੇ ਨੇੜਤੇੜ ਸਾਬਕਾ ਮੰਤਰੀ ਦੇ ਵਿਵਾਦਤ ਪਲਾਟ ਦੇ ਨਕਸ਼ੇ ਨੂੰ ਬੀਡੀਏ ਦੇ ਅਸਟੇਟ ਵਿੰਗ ਵੱਲੋਂ ਮੰਨਜੂਰੀ ਦਿੱਤੀ ਗਈ ਸੀ। ਹਾਲਾਂਕਿ ਅਸਟੇਟ ਵਿਭਾਗ ਦਾ ਦਾਅਵਾ ਹੈ ਕਿ ਵਿਜੀਲੈਂਸ ਤੋਂ ਸੇਧ ਲੈਣ ਤੋਂ ਇਲਾਵਾ ਕਾਨੂੰਨੀ ਮਾਹਰਾਂ ਤੋਂ ਵੀ ਰਾੲੈ ਲਈ ਗਈ ਸੀ ਪ੍ਰੰਤੂ ਹੁਣ ਇਸ ਮਾਮਲੇ ਵਿਚ ਦੋਨੋਂ ਹੀ ਫ਼ਸਦੇ ਨਜ਼ਰ ਆ ਰਹੇ ਹਨ। ਇੱਥੇ ਦਸਣਾ ਬਣਦਾ ਹੈ ਕਿ 24 ਸਤੰਬਰ 2023 ਨੂੰ ਵਿਜੀਲੈਂਸ ਬਿਊਰੋ ਦੇ ਬਠਿੰਡਾ ਸਥਿਤ ਥਾਣੇ ਵਿਚ ਦਰਜ਼ ਮੁਕੱਦਮਾ ਨੰਬਰ 21 ਵਿਚ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਤੋਂ ਇਲਾਵਾ ਬੀਡੀਏ ਦੇ ਤਤਕਾਲੀ ਉਪ ਪ੍ਰਸਾਸਕ ਬਿਕਰਮ ਸਿੰਘ ਸ਼ੇਰਗਿੱਲ, ਪਲਾਂਟ ਦੀ ਬੋਲੀ ਦੇਣ ਵਾਲੇ ਰਾਜੀਵ ਕੁਮਾਰ, ਵਿਕਾਸ ਤੇ ਅਮਨਦੀਪ ਤੋਂ ਇਲਾਵਾ ਬੀਡੀਏ ਦੇ ਸੁਪਰਡੈਂਟ ਪ੍ਰਦੀਪ ਕਾਲੀਆ ਦੇ ਨਾਮ ਸ਼ਾਮਲ ਕੀਤੇ ਗਏ ਸਨ ਜਦੋਂਕਿ ਬਾਅਦ ਵਿਚ ਪੜਤਾਲ ਦੌਰਾਨ ਇੱਕ ਸਰਾਬ ਕਾਰੋਬਾਰੀ ਜਸਵਿੰਦਰ ਸਿੰਘ ਜੁਗਨੂੰ ਸਹਿਤ ਹੋਰਨਾਂ ਨੂੰ ਵੀ ਨਾਮਜਦ ਕੀਤਾ ਗਿਆ ਸੀ। ਦਸਣਾ ਬਣਦਾ ਹੈ ਮਨਪ੍ਰੀਤ ਬਾਦਲ ਦੁਆਰਾ ਖ਼ਜਾਨਾ ਮੰਤਰੀ ਹੁੰਦਿਆਂ ਅਪਣਾ ‘ਆਸ਼ਿਆਨਾ’ ਬਣਾਉਣ ਲਈ ਬਠਿੰਡਾ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ’ਚ ਕਰੀਬ 1500 ਗਜ਼ ਦੇ ਦੋ ਪਲਾਟ ਖ਼ਰੀਦੇ ਗਏ ਸਨ।
‘ਆਪ’ ਵੱਲੋਂ ਹਰਿਆਣਾ ‘ਚ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ
ਪ੍ਰੰਤੂ ਸਾਬਕਾ ਵਿਧਾਇਕ ਤੇ ਮੌਜੂਦਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਮਨਪ੍ਰੀਤ ਬਾਦਲ ਉਪਰ ਇੰਨਾਂ ਪਲਾਟ ਨੂੰ ਖਰੀਦਣ ਲਈ ਅਪਣੇ ਸਰਕਾਰੀ ਪ੍ਰਭਾਵ ਨੂੰ ਵਰਤ ਕੇ ਸਰਕਾਰੀ ਖ਼ਜਾਨੇ ਨੂੰ ਰਗੜ੍ਹਾ ਲਗਾਉਣ ਦਾ ਦੋਸ਼ ਲਗਾਇਆ ਸੀ। ਵਿਜੀਲੈਂਸ ਦੀ ਪੜਤਾਲ ਦੌਰਾਨ ਵੀ ਇਹ ਸਾਹਮਣੇ ਆਇਆ ਸੀ ਕਿ ਇੰਨਾਂ ਪਲਾਂਟਾਂ ਲਈ ਬੋਲੀ ਤਿੰਨਾਂ ਬੋਲੀਕਾਰਾਂ ਵਲੋਂ ਇੱਕ ਹੀ ਕੰਪਿਊਟਰ ’ਤੇ ਬੈਠ ਕੇ ਦਿੱਤੀ ਗਈ, ਜਿਸਦੇ ਨਾਲ ਇਹ ਸ਼ੱਕ ਪੈਦਾ ਹੋਇਆ ਕਿ ਇਹ ਸਾਰਾ ਕੁੱਝ ਮਿਲੀਭੁਗਤ ਨਾਲ ਕੀਤਾ ਗਿਆ। ਇਸਤੋਂ ਇਲਾਵਾ ਜਿੰਨ੍ਹਾਂ ਦੋ ਸਫ਼ਲ ਬੋਲੀਕਾਰਾਂ ਰਾਜੀਵ ਤੇ ਵਿਕਾਸ ਨੂੰ ਇਹ ਪਲਾਟ ਦੀ ਅਲਾਟਮੈਂਟ ਹੋਈ ਸੀ, ਬੀਡੀਏ ਵਲੋਂ ਅਲਾਟਮੈਂਟ ਲੈਟਰ ਜਾਰੀ ਕਰਨ ਤੋਂ ਪਹਿਲਾਂ ਹੀ ਮਨਪ੍ਰੀਤ ਬਾਦਲ ਵੱਲੋਂ ਇੰਨ੍ਹਾਂ ਸਫ਼ਲ ਬੋਲੀਕਾਰੀ ਨਾਲ ਪਲਾਟ ਖ਼ਰੀਦਣ ਦੇ ਬਿਆਨੇ ਵੀ ਕਰ ਲਏ ਤੇ ਦੋਨਾਂ ਸਫ਼ਲ ਬੋਲੀਕਾਰਾਂ ਵਲੋਂ ਬੀਡੀਏ ਨੂੰ ਅਦਾ ਕੀਤੀ ਜਾਣ ਵਾਲੀ ਰਾਸ਼ੀ ਵੀ ਪਹਿਲਾਂ ਹੀ ਦੇ ਦਿੱਤੀ। ਇੰਨ੍ਹਾਂ ਪਲਾਟਾਂ ਵਿਚ ਘਰ ਬਣਾਉਣ ਦੀ ਨੀਂਹ ਵੀ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲੋਂ ਰਖਵਾਈ ਗਈ ਸੀ।
Share the post "Exclusive : BDA ਵੱਲੋਂ ਮਨਪ੍ਰੀਤ ਬਾਦਲ ਦੇ ਵਿਵਾਦਤ ਪਲਾਟ ਦਾ ਨਕਸ਼ਾ ਰੱਦ,ਜਾਂਚ ਸ਼ੁਰੂ"