ਘਰੋਂ ਨਿਕਲਣ ਤੋਂ ਪਹਿਲਾਂ ਸਾਵਧਾਨ:ਅੱਜ 12 ਤੋਂ 3 ਵਜੇਂ ਤੱਕ ਕਿਸਾਨ ਰੋਕਣਗੇ ਰੇਲ੍ਹਾਂ ਤੇ ਸੜ੍ਹਕਾਂ

0
24

ਚੰਡੀਗੜ੍ਹ, 13 ਅਕਤੂਬਰ: ਸੂਬੇ ਵਿਚ ਚੱਲ ਰਹੀ ਝੋਨੇ ਦੀ ਖ਼ਰੀਦ ਦੇ ਢਿੱਲੇ ਪ੍ਰਬੰਧਾਂ ਅਤੇ ਹੋਰਨਾਂ ਕਿਸਾਨੀ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਜਥੇਬੰਦੀ ਉਗਰਾਹਾ ਦੇ ਵੱਲੋਂ ਅੱਜ ਐਤਵਾਰ ਨੂੰ ਰੇਲ੍ਹਾਂ ਅਤੇ ਸੜ੍ਹਕਾਂ ਰੋਕਣ ਦਾ ਐਲਾਨ ਕੀਤਾ ਹੋਇਆ ਹੈ। ਇਹ ਪ੍ਰੋਗਰਾਮ 12 ਤੋਂ 3 ਵਜੇਂ ਤੱਕ ਚੱਲੇਗਾ ਤੇ ਇਸ ਦੌਰਾਨ ਸੜਕਾਂ ਤੇ ਰੇਲ੍ਹ ਲਾਈਨਾਂ ’ਤੇ ਆਵਾਜ਼ਾਈਠੱਪ ਰਹੇਗੀ। ਜਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਹਿਲਾਂ ਸੂਬੇ ਭਰ ਵਿਚ ਸੜ੍ਹਕਾਂ ਰੋਕਣ ਦਾ ਐਲਾਨ ਕੀਤਾ ਸੀ

ਇਹ ਵੀ ਪੜ੍ਹੋ: Singer Gulab Sidhu: ਦੇ ਸੋਅ ’ਚ ਬਾਉਂਸਰਾਂ ਵੱਲੋਂ ਬਜੁਰਗ ਦੀ ਪੱਗ ਉੱਤਰਨ ‘ਤੇ ਹੰਗਾਮਾ,ਪ੍ਰੋਗਰਾਮ ਅੱਧਵਾਟੇ ਛੱਡਿਆ

ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਜਥੇਬੰਦੀ ਵੱਲੋਂ ਰੇਲ੍ਹਾਂ ਰੋਕਣ ਦਾ ਐਲਾਨ ਕੀਤਾ ਸੀ। ਇਸ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਤਿਅਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਤੇ ਸਿੰਗਾਰਾ ਸਿੰਘ ਮਾਨ ਨੇ ਦਸਿਆ ਕਿ ਸੂਬੇ ਵਿਚ ਝੋਨੇ ਦੀ ਫ਼ਸਲ ਸਿਰ ’ਤੇ ਹੈ ਤੇ ਮੰਡੀਆਂ ਵਿਚ ਝੋਨੇ ਦੇ ਢੇਰ ਲੱਗਣ ਲੱਗੇ ਹਨ ਪ੍ਰੰਤੂ ਹਾਲੇ ਤੱਕ ਸਰਕਾਰਾਂ ਇਸਦੀ ਖ਼ਰੀਦ ਲਈ ਗੰਭੀਰ ਨਹੀਂ ਹੋ ਰਹੀਆਂ, ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ।

 

LEAVE A REPLY

Please enter your comment!
Please enter your name here