ਲੁਧਿਆਣਾ, 17 ਅਪ੍ਰੈਲ: ਜੇਕਰ ਭਾਜਪਾ ਉਮੀਦਵਾਰ ਅਪਣੇ ਚੋਣ ਪ੍ਰਚਾਰ ’ਚ ਕਾਂਗਰਸ ਪਾਰਟੀ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਫ਼ੋਟੋ ਨੂੰ ਲਗਾਉਣ ਤਾਂ ਯਕੀਨਨ ਇਸਦੀ ਚਰਚਾ ਹੋਵੇਗੀ। ਇਹ ਮਾਮਲਾ ਸਾਹਮਣੇ ਆਇਆ ਹੈ ਕਿ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਪੋਸਟਰਾਂ ਵਿਚ ਲੱਗੀ ਫ਼ੋਟੋ ਤੋਂ ਬਾਅਦ। ਜਿਸ ਉਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ। ਹਾਲਾਂਕਿ ਇਸਦਾ ਜਵਾਬ ਸ਼੍ਰੀ ਬਿੱਟੂ ਵੱਲੋਂ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਮਰਹੂਮ ਬੇਅੰਤ ਸਿੰਘ ਦਾ ਪੋਤਰਾ ਤੇ ਕਾਂਗਰਸ ਵੱਲੋਂ ਦੋ ਵਾਰ ਐਮ.ਪੀ ਰਹੇ ਰਵਨੀਤ ਸਿੰਘ ਬਿੱਟੂ ਕੁੱਝ ਦਿਨ ਪਹਿਲਾਂ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਹਨ।
ਢੀਂਢਸਾ ਪ੍ਰਵਾਰ ਦੇ ਤਿੱਖੇ ਤੇਵਰਾਂ ਨੂੰ ਸੁਖਬੀਰ ਬਾਦਲ ਵੱਲੋਂ ਮੁਲਾਕਾਤ ਕਰਕੇ ਸ਼ਾਂਤ ਕਰਨ ਦਾ ਯਤਨ
ਭਾਜਪਾ ਨੇ ਰਵਨੀਤ ਸਿੰਘ ਬਿੱਟੂ ਨੂੰ ਲੁਧਿਆਣਾ ਤੋਂ ਅਪਣਾ ਉਮੀਦਵਾਰ ਐਲਾਨ ਦਿੱਤਾ ਹੈ। ਪਰ ਹੁਣ ਵਿਵਾਦ ਉਨ੍ਹਾਂ ਦੇ ਚੋਣ ਪੋਸਟਰਾਂ ’ਤੇ ਲੱਗੀ ਮਰਹੂਮ ਬੇਅੰਤ ਸਿੰਘ ਦੀ ਫ਼ੋਟੋ ਨੂੰ ਲੈ ਕੇ ਪੈਦਾ ਹੋਇਆ ਹੈ। ਰਵਨੀਤ ਸਿੰਘ ਬਿੱਟੂ ਦੇ ਪੋਸਟਰਾਂ ਵਿਚ ਅਮਿਤ ਸ਼ਾਹ ਤੋਂ ਵੀ ਪਹਿਲਾਂ ਬੇਅੰਤ ਸਿੰਘ ਦੀ ਤਸਵੀਰ ਹੈ। ਇਹ ਪੋਸਟਰ ਸਾਹਮਣੇ ਆਉਂਦੇ ਹੀ ਕਾਂਗਰਸ ਨੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਪੋਸਟਰ ਨੂੰ ਅਪਣੇ ਟਵਿੱਟਰ ਹੈਂਡਲ ’ਤੇ ਪਾਉਂਦਿਆਂ ਬਿੱਟੂ ’ਤੇ ਸਿਆਸੀ ਤੰਜ਼ ਕਸੇ ਹਨ। ਉਨ੍ਹਾਂ ਲਿਖਿਆ ਹੈ ਕਿ ‘‘ ਬਿੱਟੂ ਜੀ ਤੁਸੀਂ ਆਪ ਤਾਂ ਭਾਜਪਾ ਖੇਮੇ ਵਿਚ ਖੜੇ ਹੋ ਕੇ ਅਪਣੀ ਸੱਤਾ ਦੀ ਭੁੱਖੀ ਸਖ਼ਸੀਅਤ ਨੂੰ ਜੱਗ ਜਾਹਰ ਕਰ ਦਿੱਤਾ ਹੈ ਪਰ ਸ: ਬੇਅੰਤ ਸਿੰਘ ਜੀ ਦੀ ਚਿੱਟੀ ਪੱਗ ਨੂੰ ਤਾਂ ਬਖ਼ਸ ਦਿਓ, ਉਨ੍ਹਾਂ ਨੂੰ ਤਾਂ ਨਾਂ ਬਦਨਾਮ ਕਰੋਂ। ਉਹਨਾਂ ਦੀ ਆਹ ਫ਼ੋਟੋ ਨੂੰ ਤੁਸੀਂ ਵੋਟਾਂ ਲਈ ਵਰਤ ਕੇ ਉਨ੍ਹਾਂ ਦੀ ਸਹਾਦਤ ਦਾ ਮਜ਼ਾਕ ਬਣਾ ਰਹੇ ਹੋ। ਅਕਲ ਨੂੰ ਹੱਥ ਮਾਰੋ।’’
ਭੁੱਚੋਂ ਮੰਡੀ’ਚਗੁੰਡਾਗਰਦੀ ਦਾ ਨੰਗਾ ਨਾਚ: MLA ਦੀ ਹਾਜ਼ਰੀ ’ਚ ਪੁਲਿਸ ਚੌਕੀ ਸਾਹਮਣੇ ਕੱਢੇ ਹਵਾਈ ਫ਼ਾਈਰ
ਦੂਜੇ ਪਾਸੇ ਪੰਜਾਬ ਕਾਂਗਰ ਦੇ ਪ੍ਰਧਾਨ ਦਾ ਟਵੀਟ ਆਉਂਦਿਆਂ ਹੀ ਰਵਨੀਤ ਸਿੰਘ ਬਿੱਟੂ ਨੇ ਵੀ ਮੋੜਵਾਂ ਜਵਾਬ ਦਿੱਤਾ ਹੈ। ਉਨ੍ਹਾਂ ਲਿਖਿਆ ਹੈ ਕਿ ‘‘ ਸ਼ਹੀਦ ਪਾਰਟੀਆਂ ਤੋਂ ਉੱਪਰ ਹੁੰਦੇ ਹਨ। ਕਾਂਗਰਸ ਪਾਰਟੀ ਨੇ ਮੇਰੇ ਦਾਦਾ ਜੀ ਦੀ ਸਰਬਉੱਚ ਕੁਰਬਾਨੀ ਨੂੰ ਕਦੇ ਵੀ ਮਾਨਤਾ ਨਹੀਂ ਦਿੱਤੀ। ਪੀਸੀਸੀ ਦੱਸੇ ਕਿ 25 ਸਾਲਾਂ ਦੇ ਵਿਚ ਚੋਣਾਂ ਜਾਂ ਪਾਰਟੀ ਦੇ ਪ੍ਰੋਗਰਾਮਾਂ ਵਿਚ ਉਹਨਾਂ ਦੀ ਕੁਰਬਾਨੀ ਦਾ ਕਦੇ ਜਿਕਰ ਕੀਤਾ?ਚੰਡੀਗੜ੍ਹ ਕਾਂਗਰਸ ਭਵਨ ਦੇ ਸਾਹਮਣੇ ਤੋਂ ਬੇਅੰਤ ਸਿੰਘ ਦੇ ਬੁੱਤ ਕਿਉਂ ਹਟਾਏ ਗਏ ? ਰਾਜਾ ਵੜਿੰਗ ਅਤੇ ਰਵਨੀਤ ਸਿੰਘ ਬਿੱਟੂ ਦਾ ਇਹ ਟਵੀਟ ਸਿਆਸੀ ਗਲਿਆਰਿਆਂ ਵਿਚ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
Share the post "ਭਾਜਪਾ ਦੇ ਚੋਣ ਪੋਸਟਰਾਂ ’ਚ ਬੇਅੰਤ ਸਿੰਘ ਦੀ ਫ਼ੋਟੋ, ਕਾਂਗਰਸ ਪ੍ਰਧਾਨ ਤੇ ਭਾਜਪਾ ਉਮੀਦਵਾਰ ’ਚ ਸਿਆਸੀ ਤਕਰਾਰ"