ਬਠਿੰਡਾ, 28 ਅਪ੍ਰੈਲ: ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਥਾਨਕ ਸ਼ਹਿਰ ਦੇ ਇੱਕ ਪੈਲੇਸ ’ਚ ਰੱਖੀ ਯੂਥ ਰੈਲੀ ਵਿਚ ਦੋ ਧਿਰਾਂ ਵਿਚਕਾਰ ਹੋਈ ਲੜਾਈ ਦਾ ਮਾਮਲਾ ਹਾਲੇ ਸੁਰਖੀਆਂ ਦਾ ਸਿੰਗਾਰ ਬਣਿਆ ਹੋਇਆ ਹੈ ਕਿ ਇਸ ਦੌਰਾਨ ਪਤਾ ਚੱਲਿਆ ਕਿ ਇਸ ਯੂਥ ਰੈਲੀ ਵਿਚੋਂ ਵਾਪਸ ਆ ਰਹੇ ਕੁੱਝ ਨੌਜਵਾਨਾਂ ਨੂੰ ਰਾਸਤੇ ਵਿਚ ਘੇਰ ਕੇ ਗੰਭੀਰ ਰੂਪ ਵਿਚ ਜਖ਼ਮੀ ਕਰਨ ਦਾ ਪਤਾ ਚੱਲਿਆ ਹੈ। ਜਖਮੀ ਹੋਏ ਨੌਜਵਾਨਾਂ ਨੂੰ ਸਹਾਰਾ ਜਨ ਸੇਵਾ ਦੇ ਵਰਕਰਾਂ ਵੱਲੋਂ ਸਥਾਨਕ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ਼ ਕੀਤਾ ਜਾ ਰਿਹਾ।
ਅਕਾਲੀ ਦਲ ਦੇ ਪ੍ਰੋਗਰਾਮ ‘ਚ ਵਰਕਰਾਂ ਨੇ ਸੁੱਟੀਆਂ ਇੱਕ ਦੂਜੇ ਤੇ ਕੁਰਸੀਆਂ
ਜਖਮੀ ਨੌਜਵਾਨਾਂ ਦੀ ਪਹਿਚਾਣ ਸਮੀਰ ਵਾਸੀ ਉਧਮ ਸਿੰਘ ਨਗਰ ਅਤੇ ਸੁਖਵਿੰਦਰ ਵਾਸੀ ਲਾਲ ਸਿੰਘ ਨਗਰ ਦੇ ਤੌਰ ‘ਤੇ ਹੋਈ ਹੈ। ਉਧਰ ਪਤਾ ਚੱਲਿਆ ਹੈ ਕਿ ਸਿਟੀ ਪੁਲਿਸ ਵੱਲੋਂ ਕੁੱਝ ਨੌਜਵਾਨਾਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦਸਣਾ ਬਣਦਾ ਹੈ ਕਿ ਬਰਨਾਲਾ ਬਾਈਪਾਸ ’ਤੇ ਸਥਿਤ ਇੱਕ ਪੈਲੇਸ ’ਚ ਯੂਥ ਅਕਾਲੀ ਦਲ ਵੱਲੋਂ ਇੱਕ ਰੈਲੀ ਰੱਖੀ ਗਈ ਸੀ। ਇਸ ਦੌਰਾਨ ਵੱਡੀ ਗਿਣਤੀ ਵਿਚ ਨੌਜਵਾਨਾਂ ਨੂੰ ਇਕੱਠਾ ਕੀਤਾ ਹੋਇਆ ਸੀ ਪ੍ਰੰਤੂ ਕੁੱਝ ਮਾਮਲੇ ਨੂੰ ਲੈ ਕੇ ਨੌਜਵਾਨਾਂ ਦੇ ਦੋ ਗਰੁੱਪ ਆਪਸ ਵਿਚ ਭਿੜ ਗਏ।
ਅਕਾਲੀ ਦਲ ਨੇ ਖਡੂਰ ਸਾਹਿਬ ਤੋਂ ਐਲਾਨਿਆ ਲੋਕ ਸਭਾ ਉਮੀਦਵਾਰ
ਇਸ ਦੌਰਾਨ ਖੁੱਲ ਕੇ ਕੁਰਸੀਆਂ ਤੇ ਘਸੁੰਨ-ਮੁੱਕੇ ਚੱਲੇ, ਜਿਸਦੇ ਨਾਲ ਸਮਾਗਮ ਵਿਚ ਹਫ਼ੜਾ-ਦਫ਼ੜੀ ਮੱਖ ਗਈ।ਹਾਲਾਂਕਿ ਇਸ ਮੌਕੇ ਬੀਬੀ ਹਰਸਿਮਰਤ ਕੌਰ ਬਾਦਲ ਸਮਾਗਮ ਵਿਚ ਨਹੀਂ ਪੁੱਜੇ ਸਨ ਪ੍ਰੰਤੂ ਪਹਿਲਾਂ ਹੀ ਘਮਾਸਾਨ ਮੱਚ ਚੁੱਕਿਆ ਸੀ। ਜਿਸਨੂੰ ਇੱਥੇ ਮੌਜੂਦ ਅਕਾਲੀ ਲੀਡਰਾਂ ਵੱਲੋਂ ਕਾੀ ਮੁਸ਼ੱਕਤ ਨਾਲ ਸ਼ਾਂਤ ਕੀਤਾ। ਉਧਰ ਪਤਾ ਚੱਲਿਆ ਕਿ ਜਦ ਇਸ ਲੜਾਈ ਤੋਂ ਬਾਅਦ ਇੱਕ ਧੜਾ ਵੈਨ ਰਾਹੀਂ ਵਾਪਸ ਜਾ ਰਿਹਾ ਸੀ ਤਾਂ ਸਥਾਨਕ ਖੇਡ ਸਟੇਡੀਅਮ ਦੇ ਕੋਲ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਦੂਜੇ ਧੜੇ ਦੇ ਨੌਜਵਾਨਾਂ ਨੇ ਘੇਰ ਲਿਆ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਜਖਮੀ ਕਰ ਦਿੱਤਾ, ਜਿੰਨ੍ਹਾਂ ਨੂੰ ਸਹਾਰਾ ਵਰਕਰਾਂ ਨੇ ਹਸਪਤਾਲ ਪਹੁੰਚਾਇਆ।