ਅਕਾਲੀ ਦਲ ਦੇ ਕਾਰਜ਼ਕਾਰੀ ਪ੍ਰਧਾਨ ਨੂੰ ਤੁਰੰਤ 10 ਸਾਲਾਂ ਲਈ ਪਾਰਟੀ ਵਿਚੋਂ ਕੱਢਣ ਦਾ ਦਿੱਤਾ ਆਦੇਸ਼
ਸ਼੍ਰੀ ਅੰਮ੍ਰਿਤਸਰ, 15 ਅਕਤੂਬਰ: ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦੇਣ ਤੋਂ ਬਾਅਦ ਹੁਣ ਪੰਜ ਤਖ਼ਤਾਂ ਦੇ ਜਥੇਦਾਰਾਂ ਵੱਲੋਂ ਅੱਜ ਇੱਕ ਵੱਡੇ ਅਕਾਲੀ ਆਗੂ ਵਿਰੁਧ ਵੱਢੀ ਕਾਰਵਾਈ ਕਰ ਦਿੱਤੀ ਹੈ। ਇਹ ਕਾਰਵਾਈ ਵਿਰਸਾ ਸਿੰਘ ਵਲਟੋਹਾ ਵੱਲੋਂ ਜਥੇਦਾਰਾਂ ਉਪਰ ਭਾਜਪਾ ਅਤੇ ਆਰਐਸਐਸ ਦਾ ਦਬਾਅ ਪਾਉਣ ਦਾ ਦਾਅਵਾ ਕਰਨ ਤੋਂ ਬਾਅਦ ਕੀਤੀ ਗਈ ਹੈ।
ਇਹ ਵੀ ਪੜ੍ਹੋ:Hardeep Singh Nijjar murder case: ਭਾਰਤ ਤੇ ਕੈਨੇਡਾ ਦੇ ਸਬੰਧ ਮੁੜ ਵਿਗੜੇ, ਦੋਨਾਂ ਦੇਸ਼ਾਂ ਨੇ ਇੱਕ ਦੂਜੇ ਦੇ ਰਾਜਦੂਤ ਕੱਢੇ
ਸ: ਵਲਟੋਹਾ ਦੇ ਪੇਸ਼ ਹੋਣ ਤੋਂ ਬਾਅਦ ਮਾਮਲੇ ਦੀ ਜਾਣਕਾਰੀ ਦਿੰਦਿਆਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ, ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਹੋਰਨਾਂ ਨੇ ਦਸਿਆ ਕਿ ‘‘ ਅੱਜ ਪੇਸ਼ੀ ਦੌਰਾਨ ਵਲਟੋਹਾ ਨੇ ਲਿਖ਼ਤੀ ਮੁਆਫ਼ੀਨਾਮਾ ਪੇਸ਼ ਕੀਤਾ ਸੀ ਪ੍ਰੰਤੂ ਉਨ੍ਹਾਂ ਵੱਲੋਂ ਜਥੇਦਾਰ ਸਾਹਿਬਾਨਾਂ ਦੇ ਰੁਤਬੇ ਦੀ ਕਿਰਦਾਰਕੁਸ਼ੀ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜ਼ਕਾਰੀ ਪ੍ਰਧਾਨ ਨੂੰ ਹੁਕਮ ਦਿੱਤੇ ਗਏ ਹਨ ਕਿ ਉਸਨੂੰ ਤੁਰੰਤ ਸਾਰੇ ਅਹੁੱਦਿਆਂ ਤੋਂ ਬਰਖਾਸਤ ਕੀਤਾ ਜਾਵੇ। ’’
ਇਹ ਵੀ ਪੜ੍ਹੋ:ਪੰਚਾਇਤ ਚੋਣਾਂ ਦੇ ਦੌਰਾਨ ਪੰਜਾਬ ’ਚ 4 ਜਿਮਨੀ ਚੋਣਾਂ ਦਾ ਅੱਜ ਹੋ ਸਕਦਾ ਹੈ ਐਲਾਨ
ਇਸਦੇ ਨਾਲ ਹੀ ਜਥੈਦਾਰਾਂ ਨੇ ਦਾਅਵਾ ਕੀਤਾ ਕਿ ਵਿਰਸਾ ਸਿੰਘ ਵਲਟੋਹਾ ਨੇ ਨਿੱਜੀ ਤੌਰ ‘ਤੇ ਹਾਲਚਾਲ ਜਾਣਨ ਲਈ ਪਤਾ ਲੈਣ ਆਏ ਤਾਂ ਉਨ੍ਹਾਂ ਉਥੇ ਹੋਈ ਗੱਲਬਾਤ ਦੀ ਰਿਕਾਰਡ ਕਰ ਲਈ, ਜੋਕਿ ਇੱਕ ਬਹੁਤ ਵੱਡਾ ਵਿਸਵਾਸਘਾਤ ਹੈ। ਗੱਲ ਇੱਥੇ ਖ਼ਤਮ ਨਹੀਂ ਹੋਈ, ਬਲਕਿ ਪਵਿੱਤਰ ਤਖ਼ਤਾਂ ਦੇ ਜਥੇਦਾਰਾਂ ਨੇ ਵਲਟੋਹਾ ਉਪਰ ਧਮਕਾਉਣ ਦੇ ਵੀ ਦੋਸ਼ ਲਗਾਏ। ਅੱਜ ਜਥੇਦਾਰਾਂ ਦੇ ਇਸ ਰੁੱਖ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਵੀ ਮੁਸਕਿਲਾਂ ਵਧਦੀਆਂ ਦਿਖ਼ਾਈ ਦੇ ਰਹੀਆਂ ਹਨ।
Share the post "Big News: ਸੁਖਬੀਰ ਬਾਦਲ ਵਿਰੁਧ ਫੈਸਲੇ ਤੋਂ ਪਹਿਲਾਂ ਜਥੇਦਾਰਾਂ ਵੱਲੋਂ ਵਲਟੋਹਾ ਵਿਰੁਧ ਵੱਢੀ ਕਾਰਵਾਈ"