ਵਿਆਹ ਤੋਂ ਪਹਿਲਾਂ ਲਾੜਾ ਫ਼ਰਾਰ, ਲਾੜੀ ਕਰਦੀ ਰਹੀ ਇੰਤਜ਼ਾਰ

Date:

spot_img

ਨਵਾਂ ਸ਼ਹਿਰ, 13 ਮਾਰਚ: ਕਰੀਬ ਤਿੰਨ ਸਾਲਾਂ ਦੇ ਚੱਲਦੇ ਪ੍ਰੇਮ ਪ੍ਰਸੰਗ ਤੋਂ ਬਾਅਦ ਵਿਆਹ ਕਰਵਾਉਣ ਲਈ ਰਾਜ਼ੀ ਹੋਏ ‘ਪ੍ਰੇਮੀ-ਪ੍ਰੇਮਿਕਾ’ ਦੇ ਵਿਆਹ ਦੇ ਰੰਗ ਵਿਚ ਉਸ ਸਮੇਂ ਭੰਗ ਪੈ ਗਿਆ ਜਦ ਲਾੜਾ ਬਰਾਤ ਲੈ ਕੇ ਪੁੱਜਿਆ ਹੀ ਨਹੀਂ। ਇਹ ਲਾੜਾ ਬਠਿੰਡਾ ਦਾ ਦਸਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਲਾੜੇ ਦਾ ਪ੍ਰਵਾਰ ਇਸ ਵਿਆਹ ਲਈ ਰਾਜ਼ੀ ਨਹੀਂ ਸੀ। ਉਧਰ ਇਲਾਕੇ ਦੇ ਇੱਕ ਮੈਰਿਜ ਪੈਲੇਸ ’ਚ ਸਜ਼ੀ-ਧਜ਼ੀ ਵਿਆਂਹਦੁੜ ਲੜਕੀ ਨੇ ਇਸਨੂੰ ਅਪਣੇ ਨਾਲ ਧੋਖਾ ਦਸਦਿਆਂ ਕਾਰਵਾਈ ਕਰਨ ਬਾਰੇ ਕਿਹਾ ਹੈ। ਇਸ ਸਬੰਧ ਵਿਚ ਲੜਕੀ ਨੇ ਕੁੱਝ ਮੀਡੀਆ ਵਾਲਿਆਂ ਨਾਲ ਵੀ ਗੱਲਬਾਤ ਕੀਤੀ ਹੈ।

ਬਠਿੰਡਾ ਦੇ ਪਾਸ਼ ਇਲਾਕੇ ’ਚ ਨਜਾਇਜ਼ ਕਬਜਿਆਂ ’ਤੇ ਮੁੜ ਚੱਲੇਗਾ ਪੀਲਾ ਪੰਜ਼ਾ,ਸਖ਼ਤ ਹੋਈ ਹਾਈਕੋਰਟ

ਜਿਸਦੇ ਵਿਚ ਉਸਨੇ ਦਾਅਵਾ ਕੀਤਾ ਹੈ ਕਿ ਉਹ ਅਤੇ ਲੜਕਾ ਤਿੰਨ ਸਾਲ ਤੋਂ ਇੱਕ ਆਨ-ਲਾਈਨ ਕੰਪਨੀ ਵਿਚ ਇਕੱਠੇ ਕੰਮ ਕਰਨ ਕਰਕੇ ਇੱਕ ਦੂਜੇ ਦੇ ਨੇੜੇ ਹੋਏ ਸਨ ਤੇ ਅਖ਼ੀਰ ਵਿਆਹ ਦਾ ਫੈਸਲਾ ਲਿਆ ਸੀ। ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ ਤੇ ਪੈਲੇਸ ਵਿਚ ਰਿਸ਼ਤੇਦਾਰ ਵੀ ਇਕੱਠੇ ਹੋ ਚੁੱਕੇ ਸਨ। ਪ੍ਰੰਤੂ ਲਾੜਾ ਬਰਾਤ ਲੈ ਕੇ ਹੀ ਨਹੀਂ ਪੁੱਜਿਆ। ਜਦ ਇਸਦੇ ਬਾਰੇ ਲਾੜੀ ਪ੍ਰਵਾਰ ਨੇ ਲਾੜੇ ਨੂੰ ਪੁੱਛਿਆਂ ਤਾਂ ਉਸਨੇ ਕਿਹਾ ਕਿ ਉਸਦੇ ਪ੍ਰਵਾਰ ਵਾਲੇ ਰਾਜੀ ਨਹੀਂ ਪਰ ਦੂਜੇ ਪਾਸੇ ਪ੍ਰਵਾਰ ਵਾਲਿਆਂ ਨੇ ਸਾਰਾ ਦੋਸ਼ ਲਾੜੇ ਦੇ ਸਿਰ ਮੜ੍ਹ ਦਿੱਤਾ। ਬਹਰਹਾਲ ਇਸ ਮਾਮਲੇ ਵਿਚ ਹੁਣ ਅਗਲੀ ਕਾਰਵਾਈ ਕੀ ਹੁੰਦੀ ਹੈ ਇਸਦੇ ਬਾਰੇ ਦਾ ਭਵਿੱਖ ਦੇ ਗਰਭ ਵਿਚ ਹੈ ਪ੍ਰੰਤੂ ਇਸ ਮਾਮਲੇ ਦੀ ਚਰਚਾ ਇਲਾਕੇ ਵਿਚ ਸਾਰਾ ਦਿਨ ਹੁੰਦੀ ਰਹੀ।

 

spot_img
spot_img

Share post:

Popular

More like this
Related