ਚੰਡੀਗੜ੍ਹ, 29 ਮਾਰਚ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮਪਤਨੀ ਡਾ ਗੁਰਪ੍ਰੀਤ ਕੌਰ ਮਾਨ ਅੱਜ ਹਸਪਤਾਲੋਂ ਛੁੱਟੀ ਮਿਲਣ ਤੋਂ ਬਾਅਦ ਅਪਣੀ ਨੰਨੀ ਬੱਚੀ ਨਾਲ ਘਰੇ ਪੁੱਜ ਗਏ ਹਨ। ਉਨ੍ਹਾਂ ਨੂੰ ਲੈਣ ਲਈ ਫ਼ੋਰਟਿਸ ਹਸਪਤਾਲ ਵਿਚ ਵਿਸ਼ੇਸ ਤੌਰ ’ਤੇ ਖ਼ੁਦ ਮੁੱਖ ਮੰਤਰੀ ਸ: ਮਾਨ ਤੋਂ ਇਲਾਵਾ ਉਨ੍ਹਾਂ ਦੇ ਦੂਜੇ ਰਿਸ਼ਤੇਦਾਰ ਵੀ ਪੁੱਜੇ ਹੋਏ ਸਨ। ਇਸ ਦੌਰਾਨ ਬੇਟੀ ਦਾ ਪਹਿਲੀ ਵਾਰ ਘਰ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਭਗਵੰਤ ਸਿੰਘ ਮਾਨ ਅਪਣੀ ਨੰਨੀ ਬੇਟੀ ਤੇ ਪਤਨੀ ਸਹਿਤ ਪੱਤਰਕਾਰਾਂ ਦੇ ਰੂਬਰੂ ਵੀ ਹੋਏ। ਇਸ ਦੌਰਾਨ ਉਨ੍ਹਾਂ ਦਸਿਆ ਕਿ ਬੇਟੀ ਦਾ ਨਾਮ ‘ਨਿਆਮਤ ਕੌਰ ਮਾਨ’ ਰੱਖਿਆ ਗਿਆ ਹੈ, ਕਿਉਂਕਿ ਨਿਆਮਤ ਵੀ ਰੱਬ ਦੀ ਇੱਕ ਦਾਤ ਹੈ।
ਮਾਮੇ-ਭਾਣਜੇ ਦੀ ਲੜਾਈ ਰੋਕਣ ਗਏ ਗੁਆਂਢੀ ਦਾ ਕਤਲ
ਉਨ੍ਹਾਂ ਕਿਹਾ ਕਿ ਬੱਚੇ ਰੱਬ ਦੀ ਦਾਤ ਹੁੰਦੇ ਹਨ, ਜਿਸਦੇ ਚੱਲਦੇ ਇਸ ਗੱਲ ਦਾ ਕੋਈ ਫਰਕ ਨਹੀਂ ਕਰਨਾ ਚਾਹੀਦਾ ਕਿ ਲੜਕਾ ਹੈ ਜਾਂ ਲੜਕੀ, ਕਿਉਂਕਿ ਹਰ ਇੱਕ ਨੇ ਅਪਣੇ ਭਾਗਾਂ ਵਿਚ ਲਿਖਿਆ ਹੀ ਖ਼ਾਣਾ ਹੁੰਦਾ ਹੈ। ਸ: ਮਾਨ ਨੇ ਅਪਣੇ ਘਰ ਲੜਕੀ ਹੋਣ ’ਤੇ ਖ਼ੁਸੀ ਪ੍ਰਗਟ ਕਰਦਿਆਂ ਕਿਹਾ ਕਿ ਉਸਨੂੰ ਬਹੁਤ ਖ਼ੁਸੀ ਹੈ ਕਿ ਉਹ ਇੱਕ ਧੀ ਦਾ ਪਿਊ ਬਣਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਲੜਕੀਆਂ ਵੀ ਲੜਕਿਆਂ ਤੋਂ ਕਿਸੇ ਗੱਲੋਂ ਘੱਟ ਨਹੀਂ, ਬਲਕਿ ਉਨ੍ਹਾਂ ਨੂੰ ਬਰਾਬਰ ਦੇ ਮੌਕੇ ਦੇਣੇ ਜਰੂਰੀ ਹਨ। ਅਪਣੀ ਪਤਨੀ ਨਾਲ ਲਗਾਤਾਰ ਹਸਪਤਾਲ ਵਿਚ ਨਾ ਜਾਣ ਬਾਰੇ ਉਨ੍ਹਾਂ ਕਿਹਾ ਕਿ ਸੁਰੱਖਿਆ ਪ੍ਰਬੰਧਾਂ ਕਾਰਨ ਉਥੇ ਦਾਖ਼ਲ ਮਰੀਜ਼ਾਂ ਤੇ ਸਟਾਫ਼ ਨੂੰ ਕੋਈ ਸਮੱਸਿਆ ਨਾ ਆਵੇ। ਇਸ ਮੌਕੇ ਉਨ੍ਹਾਂ ਦੀ ਭੈਣ ਮਨਪ੍ਰੀਤ ਕੌਰ ਤੇ ਹੋਰ ਰਿਸ਼ਤੇਦਾਰ ਹਾਜ਼ਰ ਸਨ।
Share the post "ਭਗਵੰਤ ਮਾਨ ਨੇ ਬੇਟੀ ਦਾ ਨਾਂ ‘ਨਿਆਮਤ ਕੌਰ ਮਾਨ’ ਰੱਖਿਆ, ਛੁੱਟੀ ਮਿਲਣ ਤੋਂ ਬਾਅਦ ਪੁੱਜੇ ਘਰ"