ਗੁਜਰਾਤ, 4 ਮਈ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਨੂੰ ਗੁਜਰਾਤ ਦੇ ਭਰੂਚ ਵਿਖੇ ਪਹੁੰਚ ਕੇ ’ਆਪ’ ਉਮੀਦਵਾਰ ਚੈਤਰ ਵਸਾਵਾ ਲਈ ਚੋਣ ਪ੍ਰਚਾਰ ਕੀਤਾ। ਭਗਵੰਤ ਮਾਨ ਨੇ ਰੋਡ-ਸ਼ੋਅ ਕੱਢਿਆ ਅਤੇ ਵਾਗਰਾ, ਜੰਬੂਸਾਰ ਅਤੇ ਕਰਜਨ ਵਿਖੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ’ਚ ਲੋਕ ਉਨ੍ਹਾਂ ਨੂੰ ਸੁਣਨ ਲਈ ਇਕੱਠੇ ਹੋਏ। ਭੀੜ ਨੇ ‘ਗੁਜਰਾਤ ਮੈਂ ਭੀ ਕੇਜਰੀਵਾਲ’, ‘ਲੜੇਂਗੇ ਔਰ ਜੀਤੇਂਗੇ’ ਅਤੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾਏ।ਵਾਗਰਾ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਭਰੂਚ ਵਿੱਚ ਸਭ ਦਾ ਧਿਆਨ ਹੈ ਕਿ ਇੱਥੇ ਕੀ ਹੋਵੇਗਾ ਕਿਉਂਕਿ ਭਰੂਚ ਦੇ ਲੋਕ ਕ੍ਰਾਂਤੀਕਾਰੀ ਹਨ। ਉਨ੍ਹਾਂ ਕਿਹਾ ਕਿ ਭਰੂਚ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਅਤੇ ਉਨ੍ਹਾਂ ਦੇ ਉਮੀਦਵਾਰ ਚੈਤਰ ਵਸਾਵਾ ‘ਤੇ ਜੋ ਪਿਆਰ ਦਿਖਾਇਆ ਹੈ, ਉਹ ਉਸਦਾ ਕਦੇ ਵੀ ਮੁੱਲ ਨਹੀਂ ਉਤਾਰ ਸਕਦੇ ।
ਹਰਸਿਮਰਤ ਜਵਾਬ ਦੇਣ, ਤਖਤ ਸਾਹਿਬ ਨੂੰ ਹਾਲੇ ਤੱਕ ਰੇਲ ਲਿੰਕ ਨਾਲ ਕਿਉਂ ਨਹੀਂ ਜੋੜਿਆ: ਖੁੱਡੀਆ
ਭਗਵੰਤ ਮਾਨ ਨੇ ਕਿਹਾ ਕਿ ਚੈਤਰ ਭਾਈ ਲੋਕਾਂ ਅਤੇ ਉਨ੍ਹਾਂ ਦੇ ਹੱਕਾਂ ਲਈ ਲੜਦੇ ਸਨ, ਉਹ ਆਮ ਲੋਕਾਂ ਦੇ ਮਸਲੇ ਹੱਲ ਕਰਨ ਲਈ ਲੜਦੇ ਹਨ। ਇਹੀ ਕਾਰਨ ਸੀ ਕਿ ਭਾਜਪਾ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਤਨੀ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਸੀ। ਪਰ ਉਹ ਹੁਣ ਜੇਲ੍ਹ ਤੋਂ ਬਾਹਰ ਹਨ ਅਤੇ ਇੱਕ ਵਾਰ ਫਿਰ ਸਹੀ ਲਈ ਲੜ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਗੈਰ-ਭਾਜਪਾ ਰਾਜਾਂ ਵਿੱਚ ਉਹ ਵਿਧਾਇਕਾਂ ਨੂੰ ਖ਼ਰੀਦਦੇ ਹਨ ਅਤੇ ਸਰਕਾਰਾਂ ਨੂੰ ਡੇਗਦੇ ਹਨ, ਲੋਕਤੰਤਰ ਵਿੱਚ ਇਸ ਤੋਂ ਵੱਧ ਮੰਦਭਾਗੀ ਗੱਲ ਕੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੀ ਮਿਸਾਲ ਸਭ ਦੇ ਸਾਹਮਣੇ ਹੈ। ਭਗਵੰਤ ਮਾਨ ਨੇ ਕਿਹਾ ਕਿ ਚੋਣਾਂ ਦੇ ਪਹਿਲੇ ਦੋ ਗੇੜ ਦੇ ਰੁਝਾਨਾਂ ਨੇ ਭਾਜਪਾ ਨੂੰ ਝਟਕਾ ਦਿੱਤਾ ਹੈ, ਹੁਣ ਉਹ ਹੁਣ 400 ਸੀਟਾਂ ਦਾ ਦਾਅਵਾ ਨਹੀਂ ਕਰ ਰਹੇ ਹਨ।
ਪੰਜਾਬ ਦੇ ਵਿਤ ਮੰਤਰੀ ਨੇ ਲਗਾਇਆ ਵੱਡਾ ਦੋਸ਼, ਪ੍ਰਤਾਪ ਬਾਜਵਾ ਭਾਜਪਾ ਦਾ ਏਜੰਟ
ਉਨ੍ਹਾਂ ਕਿਹਾ ਕਿ ਭਾਰਤ ਗੱਠਜੋੜ ਦੋਵੇਂ ਪੜਾਅ ਆਸਾਨੀ ਨਾਲ ਜਿੱਤ ਰਿਹਾ ਹੈ। ਇਸੇ ਲਈ ਹੁਣ ਨਰਿੰਦਰ ਮੋਦੀ ਅਤੇ ਭਾਜਪਾ ਧਰੁਵੀਕਰਨ ਦੀ ਰਾਜਨੀਤੀ ਦਾ ਸਹਾਰਾ ਲੈ ਕੇ ਮੰਗਲ-ਸੂਤਰ ’ਤੇ ਵੋਟਾਂ ਮੰਗ ਰਹੇ ਹਨ। ਮਾਨ ਨੇ ਕਿਹਾ ਕਿ ਭਾਜਪਾ ਸਰਕਾਰ ਕੋਲ ਆਪਣੇ ਦਸ ਸਾਲਾਂ ਦੇ ਰਿਪੋਰਟ ਕਾਰਡ ਵਿੱਚ ਦਿਖਾਉਣ ਲਈ ਕੁਝ ਨਹੀਂ ਹੈ। ਭਗਵੰਤ ਮਾਨ ਨੇ ਲੋਕਾਂ ਨੂੰ ‘ਆਪ’ ਉਮੀਦਵਾਰ ਚੈਤਰ ਵਸਾਵਾ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਵੋਟਿੰਗ ਮਸ਼ੀਨ ’ਤੇ ‘ਆਪ’ ਦਾ ਚੋਣ ਨਿਸ਼ਾਨ ‘ਝਾੜੂ’ ਦਾ ਬਟਨ ਇਕ ਨੰਬਰ ਤੇ ਹੋਵੇਗਾ ਅਤੇ 4 ਜੂਨ ਤੋਂ ਬਾਅਦ ਭਰੂਚ ਗੁਜਰਾਤ ’ਚ ਨੰਬਰ -1 ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਭਰੂਚ ਦੇ ਲੋਕ ਇਸ ਵਾਰ ਇਤਿਹਾਸ ਲਿਖਣ ਲਈ ਤਿਆਰ ਹਨ।
Share the post "ਭਗਵੰਤ ਮਾਨ ਨੇ ਗੁਜਰਾਤ ਦੇ ਭਰੂਚ ਵਿਖੇ ਚੈਤਰ ਵਸਾਵਾ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ"