ਸ਼੍ਰੀ ਅੰਮ੍ਰਿਤਸਰ ਸਾਹਿਬ, 13 ਦਸੰਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਹੈਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਕਾਲੀ ਦਲ ਦੇ ਇਤਿਹਾਸ ਬਾਰੇ ਨਹੀਂ ਪਤਾ, ਜਿਸਦੇ ਚੱਲਦੇ ਜਿੰਨ੍ਹਾਂ ਝੂਠੇ ਪਰਚੇ ਦੇ ਕੇ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਤੰਗ ਕੀਤਾ ਜਾਵੇਗਾ, ਉਨ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ ਮਜਬੂਤ ਹੋ ਕੇ ਨਿਕਲੇਗਾ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਬਾਦਲ ਨੇ ਦੋਸ਼ ਲਗਾਇਆ ਕਿ ਪਹਿਲਾਂ ਸਰਕਾਰ ਵਲੋਂ ਬੰਟੀ ਰਮਾਣਾ ’ਤੇ ਝੂਠਾ ਕੇਸ ਕੀਤਾ ਗਿਆ। ਉਸਤੋਂ ਬਾਅਦ ਗੁਨੀਵ ਕੌਰ ਮਜੀਠੀਆ ਵਿਰੁਧ ਝੂਠਾ ਨੋਟਿਸ ਕਢਾਇਆ ਗਿਆ ਅਤੇ ਹੁਣ ਬਿਕਰਮ ਸਿੰਘ ਮਜੀਠੀਆ ਨੂੰ ਦੋ ਸਾਲ ਇੱਕ ਪੁਰਾਣੇ ਕੇਸ ਵਿਚ ਸੰਮਨ ਕੱਢੇ ਹਨ।
ਵੱਡੀ ਕੋਤਾਹੀ: ਅੱਤਵਾਦੀ ਹਮਲੇ ਦੀ ਬਰਸੀ ਮੌਕੇ ਸੰਸਦ ਅੰਦਰ ਦਾਖਲ ਹੋਏ ਨੌਜਵਾਨ
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਦੋਸ਼ ਲਗਾਇਆ ਕਿ ਮੁੱਖ ਮੰਤਰੀ ਦੀਆਂ ਹਿਦਾਇਤਾਂ ‘ਤੇ ਵੀਡੀਓ ਸੇਅਰ ਕਰਨ ਵਾਲੇ ਅਕਾਲੀ ਵਰਕਰਾਂ ਵਿਰੁਧ ਪਰਚੇ ਦਰਜ਼ ਕਰਨ ਦੇ ਹੁਕਮ ਦਿੱਤੇ ਗਏ ਹਨ ਪ੍ਰੰਤੂ ਉਹ ਡਰਨ ਵਾਲੇ ਨਹੀਂ ਤੇ ਸਭ ਤੋਂ ਪਹਿਲਾਂ ਮੁੱਖ ਮੰਤਰੀ ਉਨ੍ਹਾਂ ’ਤੇ ਪਰਚਾ ਦੇਣ। ਚਿਤਾਵਨੀ ਭਰੇ ਲਹਿਜੇ ਵਿਚ ਬਾਦਲ ਨੇ ਕਿਹਾ ਕਿ ਸਰਕਾਰ ਦੇ ਗਿਣਤੀ ਦੇ ਤਿੰਨ ਸਾਲ ਰਹਿ ਗਏ ਹਨ ਤੇ ਤਿੰਨ ਸਾਲਾਂ ਬਾਅਦ ਲੋਕਾਂ ਨੇ ਪੁੱਛਣਾ ਨਹੀਂ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਆਪ ਵਿਧਾਇਕਾਂ ਦੇ ਇਸ਼ਾਰੇ ’ਤੇ ਛੋਟੇ ਛੋਟੇ ਕੇਬਲ ਆਪਰੇਟਰਾਂ ਤੋਂ ਉਹਨਾਂ ਦਾ ਰੁਜਗਾਰ ਖੋਹਿਆ ਜਾ ਰਿਹਾ ਹੈ ਤੇ ਨਾਲ ਹੀ ਪਰਚੇ ਦਰਜ਼ ਕੀਤੇ ਜਾ ਰਹੇ ਹਨ। ਸੁਖਬੀਰ ਨੇ ਕਿਹਾ ਕਿ ਅੱਜ ਪੰਜਾਬ ਵਿਚ ਗੈਂਗਸਟਰਾਂ ਦਾ ਰਾਜ਼ ਹੈ ਤੇ ਸਰਕਾਰ ਕੁੱਝ ਨਹੀਂ ਕਰ ਰਹੀ ਹੈ।