WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਿੱਖਿਆ

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ “ਵਿਕਸਿਤ ਭਾਰਤ 2047”ਲਈ ਚੁੱਕਿਆ ਪਹਿਲਾ ਕਦਮ

“ਪਲਾਸਟਿਕ ਮੁਕਤ ਭਾਰਤ“ ਵਿਸ਼ੇ ‘ਤੇ ਕਰਵਾਇਆ ਸੈਮੀਨਾਰ
ਬਠਿੰਡਾ, 13 ਦਸੰਬਰ: ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ “ਵਿਕਸਿਤ ਭਾਰਤ-2047”ਦੇ ਆਗਾਜ਼ ਮੌਕੇ ਰਾਜ ਭਵਨ ਚੰਡੀਗੜ੍ਹ ਵਿਖੇ ਰਾਜਪਾਲ ਪੰਜਾਬ ਵੱਲੋਂ ਬੁਲਾਏ ਸਮਾਗਮ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ। ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਦੀ ਪ੍ਰੇਰਣਾ ਸਦਕਾ ਯੂਨੀਵਰਸਿਟੀ ਦੇ ਫੈਕਲਟੀ ਆਫ਼ ਹੋਟਲ ਮੈਨੇਜ਼ਮੈਂਟ ਵੱਲੋਂ “ਪਲਾਸਟਿਕ ਮੁਕਤ ਭਾਰਤ”ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਆਪਣੇ ਸੰਦੇਸ਼ ਵਿੱਚ ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨੂੰ ਹੋਰ ਨਿਖਾਰਣ ਲਈ ਪ੍ਰੇਰਿਤ ਕੀਤਾ।

ਵੱਡੀ ਕੋਤਾਹੀ: ਅੱਤਵਾਦੀ ਹਮਲੇ ਦੀ ਬਰਸੀ ਮੌਕੇ ਸੰਸਦ ਅੰਦਰ ਦਾਖਲ ਹੋਏ ਨੌਜਵਾਨ

ਉਨ੍ਹਾਂ ਕਿਹਾ ਕਿ ਵਿਦਿਆਰਥੀ ਆਪਣੀ ਪ੍ਰਤਿਭਾ ਨੂੰ ਅਪਸਕਿਲ ਕਰਕੇ ਰਾਸ਼ਟਰ ਹਿੱਤ ਵਿੱਚ ਯੋਗ ਨਿਰਣਾ ਲੈਣ ਦੀ ਕਾਬਲੀਅਤ ਪੈਦਾ ਕਰ ਸਕਦੇ ਹਨ। ਜਿਸ ਰਾਹੀਂ ਉਹ ਜਨ-ਨਾਇਕ ਜਾਂ ਪ੍ਰਭਾਵਸ਼ਾਲੀ ਲੀਡਰ ਬਣ ਕੇ ਉਸਾਰੂ ਸਮਾਜ ਦਾ ਨਿਰਮਾਣ ਕਰ ਸਕਣਗੇ। ਇਸ ਮੌਕੇ ਆਯੋਜਿਤ ਸਮਾਰੋਹ ਵਿੱਚ ਨਿਰਦੇਸ਼ਕ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ ਨੇ ਬਤੌਰ ਮੁੱਖ ਬੁਲਾਰੇ ਵਜੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਕਸਿਤ ਭਾਰਤ ਬਣਾਉਣ ਦੇ ਲਈ ਸਾਨੂੰ ਸਾਰਿਆਂ ਨੂੰ ਆਪਣੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਤੇ ਹਰਿਆ ਭਰਿਆ ਰੱਖਣਾ ਹੋਵੇਗਾ। ਉਨ੍ਹਾਂ ਦੱਸਿਆ ਕਿ ਵਾਤਾਵਰਣ ਨੂੰ ਦੂਸ਼ਿਤ ਕਰਨ ਦੇ ਵਿੱਚ ਇੱਕ ਵਾਰ ਹੀ ਇਸਤੇਮਾਲ ਹੋਣ ਵਾਲੀਆਂ ਪਲਾਸਟਿਕ ਦੀਆਂ ਵਸਤਾਂ ਅਤੇ ਪੋਲੀਥੀਨ ਲਿਫਾਫਿਆਂ ਦੀ ਵੱਡੀ ਮਾਤਰਾ ਹੈ।

ਮੁੱਖ ਮੰਤਰੀ ਵੱਲੋਂ ਰੂਪਨਗਰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦਾ ਅਚਨਚੇਤੀ ਦੌਰਾ

ਕਿਉਂਕਿ ਇਨ੍ਹਾਂ ਨੂੰ ਆਪਣੇ ਆਪ ਖ਼ਤਮ ਹੋਣ ਵਿੱਚ ਕਈ ਵਰ੍ਹੇ ਲੱਗ ਜਾਂਦੇ ਹਨ।ਆਈ.ਐੱਚ.ਐਮ ਦੇ ਡੀਨ ਪ੍ਰੋ.(ਡਾ.) ਸਤਨਾਮ ਸਿੰਘ ਜੱਸਲ ਨੇ ਸਾਰਿਆਂ ਨੂੰ “ਜੀ ਆਇਆਂ ਨੂੰ”ਆਖਦਿਆਂ ਕਿਹਾ ਕਿ ਭਾਰਤ ਵਿੱਚ ਹਰ ਰੋਜ਼ 26 ਟਨ ਇੱਕ ਵਾਰ ਦੇ ਵਰਤੋਂ ਵਾਲੇ ਪਲਾਸਟਿਕ ਦਾ ਨਿਪਟਾਰਾ ਕੀਤਾ ਜਾਂਦਾ ਹੈ। ਜਿਸ ਦੇ ਨਿਪਟਾਰੇ ਕਾਰਨ ਵਾਤਾਵਰਣ ਵਿੱਚ ਕਈ ਤਰ੍ਹਾਂ ਦੀਆਂ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ ਜੋ ਸਾਰੇ ਜੀਵਾਂ ਲਈ ਨੁਕਸਾਨਦਾਇਕ ਹਨ। ਚੰਗਾ ਹੋਵੇ ਜੇਕਰ ਨਿਜੀ ਪੱਧਰ, ਸਮਾਜਿਕ ਪੱਧਰ ਅਤੇ ਸਰਕਾਰ ਦੀਆਂ ਨੀਤੀਆਂ ਰਾਹੀਂ ਇਸ ਦੇ ਵਰਤਣ ਤੇ ਰੋਕ ਲਗਾਈ ਜਾਵੇ।

 

Related posts

ਡੀਏਵੀ ਕਾਲਜ ਵੱਲੋਂ “ਮੀਡੀਆ ਸੰਚਾਰ ਵਿੱਚ ਰਾਹ” ਵਿਸ਼ੇ ‘ਤੇ ਵਿਸਥਾਰ ਭਾਸ਼ਣ  ਦਾ ਆਯੋਜਨ

punjabusernewssite

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਫ਼ਾਰਮ ਤੇ ਫ਼ੀਸ ਭਰਨ ਦਾ ਸਡਿਊਲ ਜਾਰੀ

punjabusernewssite

ਬਠਿੰਡਾ ’ਚ ਟੈਕਸ ਵਿਭਾਗ ਵਲੋਂ ਕਿਤਾਬਾਂ ਦੇ ਡਿੱਪੂ ਸਹਿਤ ਤਿੰਨ ਫ਼ਰਮਾਂ ’ਤੇ ਛਾਪੇਮਾਰੀ

punjabusernewssite