ਲੁਧਿਆਣਾ, 28 ਅਪ੍ਰੈਲ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੁਧਿਆਣਾ ਵਿਖੇ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਚੋਣ ਪ੍ਰਚਾਰ ਕਰਦੀਆਂ ਲੁਧਿਆਣਾ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਮਾਨ ਨੇ ਕਿਹਾ ਕਿ ਲੋਕ ਉਨ੍ਹਾਂ ਦੇ ਲੁਧਿਆਣੇ ਦੇ ਰੋਡ ਸ਼ੋਅ ਵਿੱਚ ਇੰਨੇ ਜੋਸ਼ ਅਤੇ ਉਤਸ਼ਾਹ ਨਾਲ ਸ਼ਾਮਲ ਹੋਏ ਕਿ ਉਨ੍ਹਾਂ ਨੂੰ ਇੱਥੇ ‘ਆਪ’ ਦੀ ਜਿੱਤ ਦਾ 100 ਫੀਸਦੀ ਯਕੀਨ ਹੈ। ਇਸ ਰੋਡ ਸ਼ੋਅ ‘ਚ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਵੀ ਮੁੱਖ ਮੰਤਰੀ ਦੇ ਨਾਲ ਸਨ।ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਲੁਧਿਆਣਾ ਪੰਜਾਬ ਦਾ ਦਿਲ ਹੈ ਅਤੇ ਲੁਧਿਆਣਾ ਤੋਂ ਜਿੱਤਣ ਦਾ ਮਤਲਬ ਪੰਜਾਬ ਦਾ ਦਿਲ ਜਿੱਤਣਾ ਹੈ।
ਮੀਤ ਹੇਅਰ ਦੇ ਚੋਣ ਪ੍ਰਚਾਰ ’ਚ ਭਗਵੰਤ ਮਾਨ ਮੁੜ ਦਿਖੇ ਪੁਰਾਣੇ ਅੰਦਾਜ਼ ’ਚ, ਭਾਰੀ ਗਿਣਤੀ ’ਚ ਲੋਕਾਂ ਦਾ ਹੋਇਆ ਇਕੱਠ
ਮਾਨ ਨੇ ਖੁਸ਼ੀ ਜਤਾਉਂਦੇ ਹੋਏ ਕਿਹਾ, “ਅਸੀ ਤਾਂ ਦਿਲ ਵੀ ਜਿਤੇ ਤੇ ਦਿਲੀ ਵੀ ਜਿਤੀ ਆ।” ਉਨ੍ਹਾਂ ਕਿਹਾ ਕਿ ਲੁਧਿਆਣਾ ਉਨ੍ਹਾਂ ਦੀ ‘ਕਰਮਭੂਮੀ’ ਹੈ ਕਿਉਂਕਿ ਮਾਨ ਨੇ ਪਹਿਲੀ ਵਾਰ 1991 ਵਿੱਚ ਲੁਧਿਆਣਾ ਵਿੱਚ ਰਹਿ ਕੇ ਇੱਕ ਕਾਮੇਡੀਅਨ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਮਾਨ ਨੇ ਕਿਹਾ ਕਿ ਉਹ ਪਿਛਲੇ ਦਿਨਾਂ ਵਿਚ ਜਿੰਨੇ ਵੀ ਸਥਾਨਾਂ ‘ਤੇ ਗਏ ਹਨ, ਉਨ੍ਹਾਂ ਨੂੰ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ ਪਰ ਲੁਧਿਆਣਾ ਵਿਚ ਲੋਕਾਂ ਦਾ ਉਤਸ਼ਾਹ ਸਭ ਤੋਂ ਵੱਧ ਰਿਹਾ ਹੈ।ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਲੋਕ ਬਿਨਾਂ ਸ਼ੱਕ ਪਹਿਲੀ ਜੂਨ ਨੂੰ ‘ਝਾੜੂ’ ਦਾ ਬਟਨ ਦੱਬਾਉਣਗੇ ਕਿਉਂਕਿ ਉਹ ਨਵੀਂ ਕਹਾਣੀ ਲਿਖਣ ਲਈ ਤਿਆਰ ਹਨ।
Share the post "ਮੁੱਖ ਮੰਤਰੀ ਭਗਵੰਤ ਮਾਨ ਨੂੰ ਲੁਧਿਆਣਾ ਵਿੱਚ ਅਸ਼ੋਕ ਪਰਾਸ਼ਰ ਪੱਪੀ ਲਈ ਚੋਣ ਪ੍ਰਚਾਰ ਕਰਦਿਆਂ ਮਿਲਿਆ ਭਰਵਾਂ ਹੁੰਗਾਰਾ"