ਫ਼ਤਿਹਗੜ੍ਹ ਸਾਹਿਬ ’ਚ ਚੋਣ ਰੈਲੀ ਤੇ ਰਾਜਪੁਰਾ ’ਚ ਕਰਨਗੇ ਰੋਡ ਸੋਅ
ਚੰਡੀਗੜ੍ਹ, 19 ਅਪ੍ਰੈਲ: ਆਗਾਮੀ 1 ਜੂਨ ਨੂੰ ਪੰਜਾਬ ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਹੁਣ ਪਾਰਟੀ ਦੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਲਈ ਖੁਦ ਚੋਣ ਮੈਦਾਨ ਵਿਚ ਉਤਰ ਆਏ ਹਨ। ਬੀਤੇ ਕੱਲ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਦੇ ਉਮੀਦਵਾਰਾਂ ਨਾਲ ਆਗੂਆਂ ਦੀ ਹਾਜ਼ਰੀ ’ਚ ਚੋਣ ਰਣਨੀਤੀ ਬਣਾਉਣ ਤੋਂ ਬਾਅਦ ਹੁਣ ਉਹ ਅੱਜ ਤੋਂ ਫ਼ੀਲਡ ਵਿਚ ਜਾਣਗੇ। ਪਹਿਲੇ ਦਿਨ ਦੇ ਉਲੀਕੇ ਪ੍ਰੋਗਰਾਮ ਤਹਿਤ ਮੁੱਖ ਮੰਤਰੀ ਬਾਅਦ ਦੁਪਿਹਰ 4 ਵਜੇਂ ਫ਼ਤਿਹਗੜ੍ਹ ਸਾਹਿਬ ’ਚ ਪਾਰਟੀ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਵਿਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨਗੇ।
ਭਗਵੰਤ ਮਾਨ ਨੇ ਪੰਜਾਬ ਚ ਆਪ ਉਮੀਦਵਾਰਾਂ ਦੀ ਵਿੱਡੀ ਚੋਣ ਮੁਹਿੰਮ
ਇਸਤੋਂ ਬਾਅਦ ਉਹ ਸ਼ਾਮ 5 ਵਜੇਂ ਪਟਿਆਲਾ ਤੋਂ ਉਮੀਦਵਾਰ ਡਾ ਬਲਵੀਰ ਸਿੰਘ ਦੇ ਹੱਕ ’ਚ ਰਾਜਪੁਰਾ ਸ਼ਹਿਰ ਵਿਚ ਵੱਡਾ ਰੋਡ ਸੋਅ ਕਰਨਗੇ। ਦਸਣਾ ਬਣਦਾ ਹੈ ਕਿ ਆਮ ਆਦਮੀ ਪਾਰਟੀ ਸੂਬੇ ਦੀਆਂ ਸਾਰੀਆਂ ਸੀਟਾਂ ਉਪਰ ਉਮੀਦਵਾਰ ਉਤਰਾਨ ਵਾਲੀ ਪਾਰਟੀ ਬਣ ਗਈ ਹੈ ਜਦੋਂਕਿ ਕਾਂਗਰਸ ਤੇ ਅਕਾਲੀਆਂ ਨੇ ਹਾਲੇ 6-6 ਅਤੇ ਭਾਜਪਾ ਨੇ 7 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਅਰਵਿੰਦ ਕੇਜ਼ਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਤੋਂ ਇਲਾਵਾ ਪੂਰੇ ਦੇਸ ’ਚ ਆਪ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਦਾ ਜਿੰਮਾ ਭਗਵੰਤ ਮਾਨ ਦੇ ਮੋਢਿਆ ਉਪਰ ਪਿਆ ਹੈ ਤੇ ਇਸਦੇ ਲਈ ਉਹ ਆਸਾਮ, ਗੁਜਰਾਤ ਤੇ ਹੋਰਨਾਂ ਸੂਬਿਆਂ ਵਿਚ ਪਹਿਲੇ ਗੇੜ੍ਹ ਦੀਆਂ ਚੋਣ ਲਈ ਚੱਕਰ ਲਗਾ ਆਏ ਹਨ।
Share the post "ਪੰਜਾਬ ’ਚ ਪਾਰਟੀ ਉਮੀਦਵਾਰਾਂ ਦੇ ਚੋਣ ਪ੍ਰਚਾਰ ਲਈ ਅੱਜ ‘ਮੈਦਾਨ’ ’ਚ ਉੱਤਰਨਗੇ ਭਗਵੰਤ ਮਾਨ"