ਚਾਚਾ ਸੂਖਚੈਨ ਸਿੰਘ ਨੇ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਸੌਪਿਆਂ ਕਾਗਜ਼ਾਂ ਦਾ ਸੈੱਟ
ਖਡੂਰ ਸਾਹਿਬ, 10 ਮਈ: ਪੰਜਾਬ ਦੇ ਵਿਚ ਮੁੜ ਚਰਚਾ ਦਾ ਕੇਂਦਰ ਬਿੰਦੂ ਬਣੇ ਭਾਈ ਅੰਮ੍ਰਿਤਪਾਲ ਸਿੰਘ ਨੇ ਪੰਥਕ ਹਲਕਾ ਮੰਨੇ ਜਾਣ ਵਾਲੇ ਖਡੂਰ ਸਾਹਿਬ ਤੋਂ ਬਤੌਰ ਅਜਾਦ ਉਮੀਦਵਾਰ ਅੱਜ ਅਪਣਾ ਨਾਮਜਦਗੀ ਪੇਪਰ ਦਾਖ਼ਲ ਕਰ ਦਿੱਤਾ। ਐਨਐਸਏ ਦੇ ਤਹਿਤ ਆਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਬੰਦ ਭਾਈ ਅੰਮ੍ਰਿਤਪਾਲ ਦੀ ਤਰਫੋਂ ਇਹ ਕਾਗਜ਼ ਉਨ੍ਹਾਂ ਦੇ ਚਾਚਾ ਸੂਖਚੈਨ ਸਿੰਘ ਵੱਲੋਂ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਸੌਂਪੇ ਗਏ। ਜਿਕਰ ਕਰਨਾ ਬਣਦਾ ਹੈ ਕਿ ਪਹਿਲਾਂ ਅੰਮ੍ਰਿਤਪਾਲ ਸਿੰਘ ਦੀ ਤਰਫ਼ੋਂ ਉਨ੍ਹਾਂ ਦੇ ਵਕੀਲ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਇੱਕ ਪਿਟੀਸ਼ਨ ਦਾਖ਼ਲ ਕਰਕੇ ਮੰਗ ਕੀਤੀ ਸੀ ਕਿ ਉਸਦੇ ਮੁਵੱਕਲ ਨੂੰ ਉਮੀਦਵਾਰ ਵਜੋਂ ਕਾਗਜ਼ ਦਾਖ਼ਲ ਕਰਨ ਲਈ ਸੱਤ ਦਿਨਾਂ ਦੀ ਆਰਜ਼ੀ ਪੈਰੋਲ ਦਿੱਤੀ ਜਾਵੇ
ਜਾਣੋ, Arvind Kejriwal ਨੂੰ ਕਿਹੜੀਆਂ ਸ਼ਰਤਾਂ ਦੇ ਅਧੀਨ ਮਿਲੀ ਹੈ ਅੰਤਰਿਮ ਜਮਾਨਤ!
ਪ੍ਰੰਤੂ ਪੰਜਾਬ ਸਰਕਾਰ ਵੱਲੋਂ ਇਸ ਦੌਰਾਨ ਇਹ ਪੱਖ ਰੱਖਿਆ ਗਿਆ ਕਿ ਚੋਣ ਨਾਮਜਦਗੀ ਕੰਮ ਜੇਲ੍ਹ ਵਿਚ ਹੀ ਨੇਪਰੇ ਚਾੜਿਆ ਜਾਵੇਗਾ। ਇਸਤੋਂ ਬਾਅਦ ਪਤਾ ਲੱਗਿਆ ਕਿ ਅੰਮ੍ਰਿਤਪਾਲ ਸਿੰਘ ਦੀ ਤਰਫ਼ੋਂ ਨਾਮਜਦਗੀ ਪੇਪਰ ਦਾਖ਼ਲ ਕਰਵਾ ਦਿੱਤੇ ਗਏ ਹਨ। ਇਸਦੀ ਪੁਸ਼ਟੀ ਕਰਦਿਆਂ ਸੂਖਚੈਨ ਸਿੰਘ ਨੇ ਦਸਿਆ ਕਿ ‘‘ ਬੀਤੇ ਕੱਲ ਹੀ ਕਾਗਜ਼ ਤਿਆਰ ਕਰਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਸਨ ਤੇ ਇੱਕ ਬੈਂਕ ਖ਼ਾਤਾ ਖੁਲਵਾਉਣ ਵਾਲਾ ਰਹਿ ਗਿਆ, ਜਿਹੜਾ ਸੋਮਵਾਰ ਤੱਕ ਖੁੱਲ ਜਾਵੇਗਾ। ’’ ਉਨ੍ਹਾਂ ਇਹ ਵੀ ਇਸ਼ਾਰਾ ਕੀਤਾ ਕਿ ਸੋਮਵਾਰ ਜਾਂ ਮੰਗਲਵਾਰ ਇੱਕ ਹੋਰ ਸੈਟ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਦਿੱਤਾ ਜਾ ਸਕਦਾ ਹੈ।
Share the post "ਭਾਈ ਅੰਮ੍ਰਿਤਪਾਲ ਸਿੰਘ ਨੇ ਖਡੁੂਰ ਸਾਹਿਬ ਹਲਕੇ ਤੋਂ ਦਾਖ਼ਲ ਕੀਤੇ ਨਾਮਜਦਗੀ ਪੇਪਰ"