1308 ਦਿਨਾਂ ਬਾਅਦ ਪੰਜਾਬ ਆਏ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ; ਦਾਦੀ ਦੀ ਅਰਥੀ ਨੂੰ ਦੇਣਗੇ ਮੋਢਾ

Date:

spot_img

👉ਸ਼ਨੀਵਾਰ ਤੜਕੇ ਭਾਰੀ ਸੁਰੱਖਿਆ ਹੇਠ ਅੰਮ੍ਰਿਤਸਰ ਏਅਰਪੋਰਟ ਰਾਹੀਂ ਡਿੱਬਰੂਗੜ੍ਹ ਤੋਂ ਲਿਆਂਦੇ ਗਏ
👉ਥੋੜੀ ਹੀ ਦੇਰ ‘ਚ ਸੜਕੀ ਮਾਰਗ ਰਾਹੀਂ ਪੁੱਜਣਗੇ ਪਿੰਡ ਜੱਲੂਪੁਰ ਖੇੜ੍ਹਾ
👉ਧਰਮਪਤਨੀ ਕਿਰਨਦੀਪ ਕੌਰ ਵੀ ਬੀਤੀ ਸ਼ਾਮ ਪਿੰਡ ਜੱਲੂਪੁਰ ਖੇੜ੍ਹਾ ਪੁੱਜੇ

Amritsar News: Bhai Amritpal Singh Khalsa; ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਪ੍ਰਧਾਨ ਅਤੇ ਖਡੂਰ ਸਾਹਿਬ ਹਲਕੇ ਤੋਂ ਅਜ਼ਾਦ ਜਿੱਤੇ ਲੋਕ ਸਭਾ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ 1308 ਦਿਨਾਂ ਬਾਅਦ ਵਾਪਸ ਪੰਜਾਬ ਆਏ ਹਨ। ਇਸ ਦੌਰਾਨ ਉਹ ਪਹਿਲੀ ਵਾਰ ਆਪਣੇ ਪ੍ਰਵਾਰਕ ਮੈਂਬਰਾਂ ਨਾਲ ਖੁੱਲ ਕੇ ਮਿਲ ਸਕਣਗੇ ਅਤੇ ਗੱਲ ਕਰ ਸਕਣਗੇ। ਇਸ ਦੌਰਾਨ ਉਨ੍ਹਾਂ ਦੀ ਧਰਮਪਤਨੀ ਕਿਰਨਦੀਪ ਕੌਰ ਵੀ ਬੀਤੇ ਕੱਲ ਜੱਲੂਪੁਰ ਖੇੜ੍ਹਾ ਪੁੱਜ ਚੁੱਕੇ ਹਨ। ਜਿਕਰਯੋਗ ਹੈ ਕਿ ਲੰਘੀ 8 ਨਵੰਬਰ ਨੂੰ ਆਪਣੀ ਦਾਦੀ ਮਾਤਾ ਚਰਨਕੌਰ ਦੇ ਹੋਏ ਦੇਹਾਂਤ ਤੋਂ ਬਾਅਦ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਅਦਾਲਤ ਨੇ ਉਨ੍ਹਾਂ ਨੂੰ ਸਿਰਫ਼ 3 ਘੰਟਿਆਂ (12 ਤੋਂ 3 ਵਜੇਂ ਤੱਕ) ਦੀ ਸਖ਼ਤ ਸਰਤਾਂ ਤਹਿਤ ਹਿਰਾਸਤੀ ਪੈਰੋਲ ਦਿੱਤੀ ਹੈ।

ਇਹ ਵੀ ਪੜ੍ਹੋ 👉ASI ਇਕਬਾਲ ਸਿੰਘ ਕ*ਤ*ਲ ਮਾਮਲਾ; ਸੰਖੇਪ ਗੋਲੀਬਾਰੀ ਤੋਂ ਬਾਅਦ ਮੁੱਖ ਦੋਸ਼ੀ ’ਹੈਪੀ ਬਾਹਮਣ’ ਜ਼ੀਰਕਪੁਰ ਤੋਂ ਕਾਬੂ

ਇਸ ਦੌਰਾਨ ਨਾਂ ਤਾਂ ਉਹ ਪ੍ਰਵਾਰ ਤੋਂ ਇਲਾਵਾ ਕਿਸੇ ਹੋਰ ਨੂੰ ਮਿਲ ਸਕਣਗੇ ਅਤੇ ਨਾਂ ਹੀ ਮੀਡੀਆ ਨਾਲ ਕੋਈ ਗੱਲਬਾਤ ਕਰ ਸਕਣਗੇ। ਇਸਤੋਂ ਇਲਾਵਾ ਡਿੱਬਰੂਗੜ੍ਹ ਜੇਲ੍ਹ ਤੋਂ ਪਿੰਡ ਜੱਲੂਪੁਰ ਖੇੜ੍ਹਾ ਤੱਕ ਪੁੱਜਣ ਅਤੇ ਵਾਪਸ ਜਾਣ ਦੇ ਖਰਚੇ ਵੀ ਭਰਪਾਈ ਵੀ ਪ੍ਰਵਾਰ ਵੱਲੋਂ ਕੀਤੀ ਗਈ ਹੈ। ਪੰਜਾਬ ਵਿਚ ਕਰੀਬ ਸਾਢੇ ਤਿੰਨ ਸਾਲਾਂ ਤੋਂ ਵੱਧ ਲੰਮੇ ਸਮੇਂ ਬਾਅਦ ਆਮਦ ਨੂੰ ਦੇਖਦਿਆਂ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਸਮਰਥਕ ਤੇ ਵਾਰਿਸ ਪੰਜਾਬ ਜਥੈਬੰਦੀ ਦੇ ਕਾਰਕੁੰਨਾਂ ਨੇ ਅੱਜ ਸਵੇਰ ਤੋਂ ਜੱਲੂਪੁਰ ਖੇੜਾ ਨੂੰ ਚਾਲੇ ਪਾਏ ਹੋਏ ਹਨ, ਜਿਸਦੇ ਚੱਲਦੇ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ ਅਤੇ ਪਿੰਡ ਜੱਲੂਪੁਰ ਖੇੜਾ ਪੂਰੀ ਤਰ੍ਹਾਂ ਪੁਲਿਸ ਛਾਉਣੀ ਵਿਚ ਤਬਦੀਲ ਕੀਤਾ ਹੋਇਆ। ਮਾਤਾ ਚਰਨ ਕੌਰ ਦਾ ਅੰਤਿਮ ਸੰਸਕਾਰ ਪ੍ਰਵਾਰ ਦੇ ਜੱਦੀ ਖੇਤਾਂ ਵਿਚ ਕੀਤਾ ਜਾਵੇਗਾ।

ਇਹ ਵੀ ਪੜ੍ਹੋ 👉Punjab Vidhan Sabha Election 2027 : ਆਜ਼ਾਦ, ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤੀਪੂਰਨ ਚੋਣ ਅਮਲ ਨੂੰ ਯਕੀਨੀ ਬਣਾਉਣ ਲਈ ਉੱਚ-ਪੱਧਰੀ ਅੰਤਰ-ਰਾਜੀ ਤਾਲਮੇਲ ਮੀਟਿੰਗ

ਜਾਣਕਾਰੀ ਮੁਤਾਬਕ ਪੁਲਿਸ ਪੂਰੇ 12 ਵਜੇਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਭ ਤੋਂ ਪਹਿਲਾਂ ਉਨ੍ਹਾਂ ਦੇ ਜੱਦੀ ਘਰ ਵਿਚ ਲਿਜਾਇਆ ਜਾਵੇਗਾ, ਜਿੱਥੇ ਦਾਦੀ ਚਰਨ ਕੌਰ ਦੀ ਮ੍ਰਿਤਕ ਦੇਹ ਨੂੰ ਰੱਖਿਆ ਹੋਇਆ। ਇਸਤੋਂ ਬਾਅਦ ਉਹ ਅੰਤਿਮ ਸੰਸਕਾਰ ਵਾਲੀ ਜਗ੍ਹਾਂ ਤੱਕ ਅਰਥੀ ਨੂੰ ਮੋਢਾ ਦੇਣਗੇ ਤੇ ਮੁੜ ਸੰਸਕਾਰ ਦੀਆਂ ਰਸਮਾਂ ਨੂੰ ਨਿਭਾਉਣਗੇ। ਇਸ ਸਾਰੀ ਪ੍ਰੀਕ੍ਰਿਆ ਦੌਰਾਨ ਪੁਲਿਸ ਭਾਈ ਖਾਲਸਾ ਦੇ ਨਾਲ-ਨਾਲ ਰਹੇਗੀ ਤੇ ਪੂਰੇ 3 ਵਜੇਂ ਉਨ੍ਹਾਂ ਨੂੰ ਵਾਪਸ ਸੜਕੀ ਮਾਰਗ ਰਾਹੀਂ ਅੰਮ੍ਰਿਤਸਰ ਏਅਰਪੋਰਟ ਲਿਜਾਇਆ ਜਾਵੇਗਾ, ਜਿੱਥੈ ਸ਼ਾਮ ਨੂੰ ਫ਼ਲਾਈਟ ਰਾਹੀਂ ਦਿੱਲੀ ਪੁੱਜਣਗੇ। ਦਸਣਾ ਬਣਦਾ ਹੈ ਕਿ ਪ੍ਰਵਾਰ ਵੱਲੋਂ ਅਦਾਲਤੀ ਸਖ਼ਤ ਪਾਬੰਦੀਆਂ ਕਾਰਨ ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੂੰ ਸੰਸਕਾਰ ਦੌਰਾਨ ਸ਼ਾਂਤੀ ਬਣਾਈ ਰੱਖਣ ਅਤੇ ਹਥਿਆਰ ਨਾਂ ਲੈ ਕੇ ਆਉਣ ਦੀਆਂ ਅਪੀਲਾਂ ਕੀਤੀਆਂ ਹਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

कपाल मोचन मेला आस्था, सद्भाव और सांस्कृतिक एकता का प्रतीक – मुख्यमंत्री नायब सिंह सैनी

👉प्रदेशवासियों को मिली 187 करोड़ रुपये की परियोजनाओं को...

पानी की हर बूंद का सही इस्तेमाल हो, किसानों को सब्सिडी मिलने में न हो देरी:मुख्यमंत्री नायब सिंह सैनी

👉माइक्रो इरिगेशन का दायरा बढ़ाने के निर्देश; गन्ना किसानों...

ਅੰਤਰਰਾਸ਼ਟਰੀ ਕਬੱਡੀ ਖਿਡਾਰੀ ‘ਯਾਦਾ ਸੁਰਖਪੁਰੀਆ’ ਹੋਇਆ AAP ‘ਚ ਸ਼ਾਮਲ; CM Mann ਨੇ ਕੀਤਾ ਸਵਾਗਤ

Chandigarh News: Punjab ਦਾ ਨਾਮੀਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ...

ASI ਇਕਬਾਲ ਸਿੰਘ ਕ*ਤ*ਲ ਮਾਮਲਾ; ਸੰਖੇਪ ਗੋਲੀਬਾਰੀ ਤੋਂ ਬਾਅਦ ਮੁੱਖ ਦੋਸ਼ੀ ’ਹੈਪੀ ਬਾਹਮਣ’ ਜ਼ੀਰਕਪੁਰ ਤੋਂ ਕਾਬੂ

👉ਜ਼ੀਰਕਪੁਰ ਦੇ ਹੋਟਲ ‘ਚੋਂ ਹੋਈ ਗ੍ਰਿਫਤਾਰੀ ਤੋਂ ਪਹਿਲਾਂ ਚੰਡੀਗੜ੍ਹ,...