ਮਾਂ ਨੇ ਕਿਹਾ ਸੀ ਕਿ ਉਸਦਾ ਪੁੱਤ ਨਹੀਂ ਹੈ ਖ਼ਾਲਿਸਤਾਨ ਸਮਰਥਕ
ਅੰਮ੍ਰਿਤਪਾਲ ਸਿੰਘ ਦੇ ਆਫ਼ੀਸਾਲ ਟਵੀਟਰ ਅਕਾਉਂਟ ਤੋਂ ਜਾਰੀ ਹੋਇਆ ਬਿਆਨ
ਚੰਡੀਗੜ੍ਹ, 7 ਜੁਲਾਈ: ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਖਡੂਰ ਸਾਹਿਬ ਹਲਕੇ ਤੋਂ ਰਿਕਾਰਡਤੋੜ ਵੋਟਾਂ ਦੇ ਨਾਲ ਅਜਾਦ ਉਮੀਦਵਾਰ ਵਜੋਂ ਜਿੱਤ ਪ੍ਰਾਪਤ ਕਰਨ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਨੇ ਪਿਛਲੇ ਦਿਨੀਂ ਆਪਣੀ ਮਾਤਾ ਵੱਲੋਂ ਉਸਦੇ ਖ਼ਾਲਿਸਤਾਨੀ ਸਮਰਥਕ ਨਾ ਹੋਣ ਬਾਰੇ ਕੀਤੇ ਦਾਅਵੇ ਤੋਂ ਖ਼ੁਦ ਨੂੰ ਵੱਖ ਕਰ ਲਿਆ ਹੈ। ਆਪਣੇ ਆਫ਼ੀਸਲ ਟਵੀਟਰ ਅਕਾਊਂਟ ’ਤੇ ਪਾਏ ਇੱਕ ਸੁਨੇਹੇ ਦੇ ਵਿਚ ਐਮ.ਪੀ ਅੰਮ੍ਰਿਤਪਾਲ ਸਿੰਘ ਨੇ ਲਿਖਿਆ ਹੈ ਕਿ ‘‘ ਖਾਲਸਾ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ ,ਸਗੋਂ ਮਾਣ ਵਾਲੀ ਗੱਲ ਹੈ ।ਜਿਸ ਸੁਪਨੇ ਦੀ ਪੂਰਤੀ ਲਈ ਲੱਖਾਂ ਸਿੱਖਾਂ ਨੇ ਸ਼ਹੀਦੀ ਦਿੱਤੀ ਹੋਵੇ ,ਉਸ ਮਾਰਗ ਤੋਂ ਪਿੱਛੇ ਹਟ ਜਾਣ ਬਾਰੇ ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ।’’
ਬਠਿੰਡਾ ’ਚ ਮੀਂਹ ਨੇ ਖ਼ੋਲੀ ਨਗਰ ਨਿਗਮ ਦੀ ਪੋਲ, ਸ਼ਹਿਰ ਦੇ ਕਈ ਇਲਾਕਿਆਂ ਵਿਚ ਥੋੜੇ ਜਿਹੇ ਮੀਂਹ ਨਾਲ ਭਰਿਆ ਪਾਣੀ
ਆਪਣੀ ਮਾਤਾ ਵੱਲੋਂ ਦਿੱਤੇ ਬਿਆਨ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਲਿਖਿਆ ਹੈ ਕਿ ‘‘ ਜਦੋਂ ਅੱਜ ਮੈਨੂੰ ਪਤਾ ਲੱਗਾ ਤਾਂ ਮੇਰਾ ਮਨ ਬਹੁਤ ਦੁਖੀ ਹੋਇਆ॥ਬੇਸ਼ੱਕ ਮੈਨੂੰ ਇਹ ਯਕੀਨ ਹੈ ਕਿ ਮਾਤਾ ਜੀ ਵੱਲੋਂ ਇਹ ਬਿਆਨ ਅਣਜਾਣੇ ਵਿੱਚ ਦਿੱਤਾ ਗਿਆ ,ਪਰ ਫਿਰ ਵੀ ਅਜਿਹਾ ਬਿਆਨ ਮੇਰੇ ਪਰਿਵਾਰ ਜਾਂ ਕਿਸੇ ਵੀ ਉਸ ਸ਼ਖਸ ਵੱਲੋਂ ਜੋ ਮੇਰੀ ਹਮਾਇਤ ਕਰਦਾ ਹੈ ਉਸ ਵੱਲੋਂ ਨਹੀਂ ਆਉਣਾ ਚਾਹੀਦਾ ॥ ਮੈਂ ਬਹੁਤ ਵਾਰ ਸਟੇਜਾਂ ਤੋਂ ਬੋਲਦਿਆਂ ਇਹ ਗੱਲ ਕਹੀ ਹੈ ਕਿ ਜੇ ਮੈਨੂੰ ਪੰਥ ਤੇ ਪਰਿਵਾਰ ਵਿੱਚੋਂ ਚੁਣਨਾ ਪਿਆ ਤਾਂ ਮੈਂ ਹਮੇਸ਼ਾ ਪੰਥ ਦੀ ਚੋਣ ਕਰਾਂਗਾ। ’’
ਪੰਜਾਬ ਸਰਕਾਰ ਤੋਂ ਬਾਅਦ ਅਦਾਕਾਰ ਅਕਸ਼ੈ ਕੁਮਾਰ ਨੇ ਮਰਹੂਮ ਗਾਇਕਾ ਦੇ ਪ੍ਰਵਾਰ ਦੀ ਫ਼ੜੀ ਬਾਂਹ
ਜਿਕਰਯੋਗ ਹੈ ਕਿ ਐਨਐਸਏ ਦੇ ਤਹਿਤ ਆਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਨਜ਼ਰਬੰਦ ਅੰਮ੍ਰਿਤਪਾਲ ਸਿੰਘ ਨੂੰ ਲੰਘੀ 5 ਜੁਲਾਈ ਨੂੰ ਦਿੱਲੀ ਦੇ ਸੰਸਦ ਭਵਨ ਵਿਚ ਲਿਆ ਕੇ ਸਹੁੰ ਚੁਕਵਾਈ ਗਈ ਸੀ, ਜਿਸਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਤਾ ਬਲਵਿੰਦਰ ਕੌਰ ਨੇ ਦਾਅਵਾ ਕੀਤਾ ਸੀ ਕਿ ਉਸਦਾ ਪੁੱਤ ਕੋਈ ਖ਼ਾਲਿਸਤਾਨ ਸਮਰਥਕ ਨਹੀਂ ਹੈ, ਬਲਕਿ ਉਸਨੇ ਸੰਵਿਧਾਨ ਦੇ ਦਾਈਰੇ ਵਿਚ ਰਹਿ ਕੇ ਚੋਣ ਲੜੀ ਹੈ ਤੇ ਹੁਣ ਸੰਵਿਧਾਨ ਦੀ ਸਹੁੰ ਚੁੱਕੀ ਹੈ, ਜਿਸਦੇ ਚੱਲਦੇ ਉਸਨੂੰ ਰਿਹਾਅ ਕਰ ਦੇਣਾ ਚਾਹੀਦਾ ਹੈ।ਇਸ ਬਿਆਨ ’ਤੇ ਕਾਫ਼ੀ ਵਿਵਾਦ ਉਠਿਆ ਸੀ ਜਿਸਤੋਂ ਬਾਅਦ ਅੰਮ੍ਰਿਤਪਾਲ ਸਿੰਘ ਦਾ ਇਹ ਬਿਆਨ ਸਾਮਣੇ ਆਇਆ ਹੈ।
ਸੰਸਦ ਦਾ ਬਜ਼ਟ ਸ਼ੈਸਨ 22 ਜੁਲਾਈ ਤੋਂ 12 ਅਗੱਸਤ ਤੱਕ, 23 ਨੂੰ ਪੇਸ਼ ਹੋਵੇਗਾ ਬਜ਼ਟ
ਹਾਲਾਂਕਿ ਇਸ ਗੱਲ ਬਾਰੇ ਪਤਾ ਨਹੀਂ ਚੱਲ ਸਕਿਅ ਕਿ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਆਪਣਾ ਆਫ਼ੀਸਲ ਅਕਾਉਂਟ ਚਲਾਉਣ ਲਈ ਖ਼ੁਦ ਮੰਨਜੂਰੀ ਮਿਲੀ ਹੈ ਜਾਂ ਉਨ੍ਹਾਂ ਵੱਲੋਂ ਕਿਸੇ ਅਧਿਕਾਰਤ ਨੇ ਇਹ ਬਿਆਨ ਪਾਇਆ ਹੈ। ਪ੍ਰੰਤੂ ਇਸ ਬਿਆਨ ਵਿਚ ਬਾਬਾ ਬੰਦ ਸਿੰਘ ਬਹਾਦਰ ਦੀ ਉਦਾਹਰਨ ਦਿੰਦਿਆਂ ਆਪਣੇ ਪਰਿਵਾਰ ਨੂੰ ਇਸ ਗੱਲ ਦੀ ਤਾੜਨਾ ਵੀ ਕੀਤੀ ਹੈਕਿ ‘‘ ਕਦੇ ਵੀ ਸਿੱਖ ਰਾਜ ਉੱਤੇ ਸਮਝੌਤਾ ਕਰਨ ਬਾਰੇ ਸੋਚਣਾ ਵੀ ਗਵਾਰਾ ਨਹੀਂ ਹੈ ਕਹਿਣਾ ਤਾਂ ਦੂਰ ਦੀ ਗੱਲ ਹੈ ਅਤੇ ਅੱਗੇ ਤੋਂ ਸੰਗਤੀ ਰੂਪ ਵਿੱਚ ਵਿਚਰਦਿਆਂ ਬੋਲਦਿਆਂ ਅਜਿਹੀ ਕੁਤਾਹੀ ਨਹੀਂ ਹੋਣੀ ਚਾਹੀਦੀ।’’