ਚੰਡੀਗੜ੍ਹ, 10 ਮਈ (ਅਸ਼ੀਸ਼ ਮਿੱਤਲ) : ਖਾਲਿਸਤਾਨੀ ਸਮਰਥਕ ਮੰਨੇ ਜਾਂਦੇ ਭਾਈ ਅੰਮ੍ਰਿਤਪਾਲ ਸਿੰਘ ਦੇ ਖਡੂਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰਨ ਲਈ ਨਾਮਜਦਗੀ ਕਾਗਜ ਜੇਲ ਵਿੱਚੋਂ ਹੀ ਭਰੇ ਜਾਣਗੇ। ਇਸ ਗੱਲ ਦਾ ਖੁਲਾਸਾ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇਸ ਮਾਮਲੇ ਨੂੰ ਲੈ ਕੇ ਹੋਈ ਸੁਣਵਾਈ ਦੌਰਾਨ ਹੋਇਆ ਹੈ। ਇਸ ਕੇਸ ਵਿੱਚ ਇੱਕ ਧਿਰ ਬਣੀ ਪੰਜਾਬ ਸਰਕਾਰ ਨੇ ਹਾਈਕੋਰਟ ਵਿੱਚ ਦਾਅਵਾ ਕੀਤਾ ਹੈ ਕਿ ਚੋਣ ਨਾਮਜਾਦਗੀ ਦਾ ਕੰਮ ਸੋਮਵਾਰ ਤੱਕ ਮੁਕੰਮਲ ਹੋ ਜਾਵੇਗਾ।ਜਿਸ ਦੇ ਚਲਦੇ ਉਸਦੇ ਪੈਰੋਲ ਦੀ ਹੁਣ ਜਰੂਰਤ ਨਹੀਂ ਰਹੇਗੀ।
ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਮਿਲੇਗੀ ਜਾਂ ਉਹ ਜੇਲ੍ਹ ‘ਚ ਹੀ ਰਹਿਣਗੇ?
ਦੱਸਣਾ ਬਣਦਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲ ਵੱਲੋਂ ਹਾਈਕੋਰਟ ਦਾ ਦਰਵਾਜ਼ਾ ਖੜਕਾਉਂਦਿਆ ਅਪੀਲ ਕੀਤੀ ਗਈ ਸੀ ਕਿ ਉਹਨਾਂ ਦੇ ਮੁਵੱਕਲ ਨੂੰ ਘੱਟ ਤੋਂ ਘੱਟ ਇੱਕ ਹਫਤੇ ਦੀ ਪੈਰੋਲ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਨਾਮਜ਼ਦਗੀ ਕਾਗਜ ਦਾਖਲ ਕਰਵਾ ਸਕਣ। ਉਧਰ ਇਹ ਵੀ ਪਤਾ ਚੱਲਿਆ ਹੈ ਕਿ ਜੇਲ ਦੇ ਵਿੱਚੋਂ ਹੀ ਇਹ ਸਾਰੀ ਪ੍ਰਕਿਰਿਆ ਨੂੰ ਪੂਰੀ ਕਰਨ ਦੀ ਰਸਮੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਅਤੇ ਕਿਹਾ ਜਾ ਰਿਹਾ ਕਿ ਹੁਣ ਸਿਰਫ ਇੱਕ ਬੈਂਕ ਵਿੱਚ ਅਕਾਊਂਟ ਖੁਲਾਉਣਾ ਬਾਕੀ ਰਹਿ ਗਿਆ ਹੈ ਜਿਹੜਾ ਕਿ ਸੋਮਵਾਰ ਤੱਕ ਓਪਨ ਹੋ ਜਾਵੇਗਾ।
ਲਾੜੇ ਸਮੇਤ ਪੂਰੀ ਬਾਰਾਤ ਦਾ ਚਾੜਿਆ ਕੁਟਾਪਾ
ਗੌਰਤਲਬ ਹੈ ਕਿ ਐਨਐਸਏ ਦੇ ਤਹਿਤ ਪਿਛਲੇ ਕਰੀਬ ਸਵਾ ਸਾਲ ਤੋਂ ਆਸਾਮ ਦੀ ਡਿਬਰੂਗੜ ਜੇਲ ਵਿੱਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਆਪਣੀ ਅਤੇ ਆਪਣੇ ਸਾਥੀਆਂ ਦੀ ਰਿਹਾਈ ਤੋਂ ਇਲਾਵਾ ਬੰਦੀ ਸਿੰਘਾਂ ਅਤੇ ਹੋਰ ਪੰਥਕ ਮਾਮਲਿਆਂ ਨੂੰ ਲੈ ਕੇ ਇਹ ਚੋਣ ਲੜਨ ਦਾ ਐਲਾਨ ਕੀਤਾ ਹੈ। ਉਹਨਾਂ ਵੱਲੋਂ ਇਹ ਚੋਣ ਖਡੂਰ ਸਾਹਿਬ ਹਲਕੇ ਤੋਂ ਬਤੌਰ ਆਜ਼ਾਦ ਉਮੀਦਵਾਰ ਲੜੀ ਜਾਵੇਗੀ।
Share the post "Breaking: ਜੇਲ ਤੋਂ ਹੀ ਨਾਮਜਾਦਗੀ ਕਾਗਜ਼ ਦਾਖਲ ਕਰੇਗਾ ਭਾਈ ਅੰਮ੍ਰਿਤਪਾਲ ਸਿੰਘ"