ਆਸਾਮ, 5 ਜੂਨ: ਬੀਤੇ ਦਿਨ ਦੇਸ਼ ਭਰ ਵਿਚ ਹੋਈ ਲੋਕ ਸਭਾ ਚੋਣਾ ਨੂੰ ਲੈ ਕੇ ਨਤੀਜੇ ਐਲਾਨੇ ਗਏ ਸੀ। ਪੰਜਾਬ ਵਿਚੋ 13 ਸੀਟਾਂ ‘ਤੇ ਲੋਕ ਸਭਾ ਚੋਣਾ ਹੋਈਆ ਸਨ ‘ਤੇ ਨਤੀਜੇ ਮੁਤਾਬਕ ਕੱਲ ਪੰਜਾਬ ਵਿਚੋ ਕਾਂਗਰਸ ਸੱਬ ਤੋਂ ਵੱਧ 7 ਸੀਟਾਂ ‘ਤੇ ਜੇਤੂ ਰਹੀ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ 3 ਅਤੇ ਅਕਾਲੀ ਦਲ ਨੂੰ 1 ਸੀਟ ‘ਤੇ ਜਿੱਤ ਪ੍ਰਾਪਤ ਹੋਈ। ਜੇਕਰ ਗੱਲ ਕਰੀਏ ਆਜ਼ਾਦ ਉਮੀਦਵਾਰਾਂ ਦੀ ਤਾਂ ਖੰਡੂਰ ਸਾਹਿਬ ਤੋਂ ਬਾਈ ਅੰਮ੍ਰਿਤਪਾਲ ਸਿੰਘ ਅਤੇ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਜਿੱਤ ਪ੍ਰਾਪਤ ਕੀਤੀ ਸੀ।
ਠੇਕੇ ‘ਚੋ 30 ਹਜ਼ਾਰ ਰੁਪਏ ਦੀ ਸ਼ਰਾਬ ਦੀਆਂ ਬੋਤਲਾਂ ਲੈ ਕੇ ਫਰਾਰ ਹੋਇਆ ਚੋਰ
ਖਡੂਰ ਸਾਹਿਬ ਤੋਂ ਅਮ੍ਰਿਤਪਾਲ ਸਿੰਘ ਨੇ ਜੇਲ੍ਹ ਚ ਬੈਠੇ ਹੀ 197120 ਵੋਟਾਂ ਨਾਲ ਕਾਂਗਰਸ ਦੇ ਕੁਲਬੀਰ ਜ਼ੀਰਾ ਨੂੰ ਮਾਤ ਦਿੱਤੀ। ਅੰਮ੍ਰਿਤਪਾਲ ਨੂੰ ਮਿਲੀ ਰਿਕਾਰਡ ਜਿੱਤ ਪਿੱਛੋਂ ਉਸ ਦਾ ਪਰਿਵਾਰ ਡਿਬਰੁਗੜ੍ਹ ਜੇਲ੍ਹ ਪਹੁੰਚਿਆ ਹੈ। ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਉਸ ਨੂੰ ਮਿਲਣ ਆਸਾਮ ਦੀ ਡਿਬਰੁਗੜ੍ਹ ਜੇਲ੍ਹ ਪਹੁੰਚੀ ਹੈ। ਹੁਣ ਇਹ ਵੀ ਦੇਖਣਾ ਬੰਨਦਾ ਹੈ ਕਿ ਲੋਕ ਸਭਾ ਚੋਣਾ ‘ਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਕੀ ਭਾਈ ਅੰਮ੍ਰਿਤਪਾਲ ਸਿੰਘ ਤੋਂ NSA ਹੱਟੇਗਾ ਜਾਂ ਨਹੀਂ।