ਕਿਹਾ, ਕੌਮ ਦਾ ਇਕੱਠੇ ਹੋਣਾ ਅਤੇ ਕੌਮ ਦੀਆਂ ਜਥੇਬੰਦੀਆਂ ਨੂੰ ਮਜਬੂਤ ਕਰਨਾ ਸਮੇਂ ਦੀ ਵੱਡੀ ਲੋੜ
ਲੁਧਿਆਣਾ, 20 ਨਵੰਬਰ: Bhai Balwant Singh Rajoana:ਤਿੰਨ ਘੰਟਿਆਂ ਲਈ ਪੈਰੋਲ ’ਤੇ ਬਾਹਰ ਆਏ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕਾਂਡ ਕੇਸ ’ਚ ਪਿਛਲੇ 29 ਸਾਲਾਂ ਤੋਂ ਜੇਲ ’ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਅੱਜ ਆਪਣੇ ਭਰਾ ਦੀ ਅੰਤਿਮ ਅਰਦਾਸ ਮੌਕੇ ਸਿੱਖ ਕੌਮ ਨੂੰ ਭਾਵਪੂਰਤ ਅਪੀਲ ਕੀਤੀ ਹੈ। ਆਪਣੇ ਜੱਦੀ ਪਿੰਡ ਰਾਜੋਆਣਾ ਦੇ ਗੁਰਦੂਆਰਾ ਮੰਜੀ ਸਾਹਿਬ ਵਿਖੇ ਕੁਲਵੰਤ ਸਿੰਘ ਰਾਜੋਆਣਾ ਦੀ ਅੰਤਿਮ ਅਰਦਾਸ ਮੌਕੇ ਪੁੱਜੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਭਾਈ ਰਾਜੋਆਣਾ ਨੇ ਆਪਣੇ ਸੰਖੇਪ ਭਾਸਣ ਵਿਚ ਆਪਣੇ ਨਾਲ, ਬਲਕਿ ਸਿੱਖ ਕੌਮ ਨਾਲ ਹੋਈਆਂ ਧੱਕੇਸ਼ਾਹੀਆਂ ਦੀ ਗੱਲ ਕੀਤੀ।
ਇਹ ਵੀ ਪੜ੍ਹੋ ਪੰਜਾਬੀਆਂ ਲਈ ਮਾਣ ਵਾਲੀ ਗੱਲ: ਕੈਨੇਡਾ ਦੇ ਬ੍ਰਿਟਿਸ਼ ਕੰਲੋਬੀਆ ਸੂਬੇ ’ਚ ਉਪ ਮੁੱਖ ਮੰਤਰੀ ਸਣੇ ਚਾਰ ਪੰਜਾਬੀ ਬਣੇ ਵਜ਼ੀਰ
ਉਨ੍ਹਾਂ ਕਿਹਾ ਕਿ ‘‘ ਸਿੱਖ ਕੌਮ ਦੇ ਪਵਿੱਤਰ ਸਥਾਨ ‘ਤੇ ਜਦ ਹਮਲਾ ਕੀਤਾ ਗਿਆ ਤਾਂ ਮਿੱਥ ਕੇ ਕੀਤਾ ਗਿਆ, ਹਜ਼ਾਰਾਂ ਸਿੱਖਾਂ ਦਾ ਕਤਲੇਆਮ ਹੋਇਆ ਉਹ ਮਿੱਥ ਕੇ ਹੋਇਆ ਤੇ ਫ਼ਾਂਸੀ ਦੀ ਸਜ਼ਾ ਮਿਲਣ ਦੇ ਬਾਵਜੂਦ ਉਸਨੂੰ ਪਿਛਲੇ 18 ਸਾਲਾਂ ਤੋਂ ਫ਼ਾਂਸੀ ਦੀ ਚੱਕੀ ਵਿਚ ਬੰਦ ਕੀਤਾ ਹੋਇਆ ਤਾਂ ਉਹ ਵੀ ਮਿੱਥ ਕੇ ਕੀਤਾ ਗਿਆ। ’’ ਭਾਈ ਰਾਜੋਆਣਾ ਨੇ ਬੇਅੰਤ ਸਿੰਘ ਕਤਲ ਕਾਂਡ ਦੀ ਕਹਾਣੀ ਸੁਣਾਉਂਦਿਆਂ ਕਿਹਾ, ‘‘ ਜਦ ਉਹ ਇਸ ਕੰਮ ਲਈ ਚੱਲੇ ਸਨ ਤਾਂ ਕੁੱਝ ਆਗੂਆਂ ਨੇ ਉਨ੍ਹਾਂ ਨੂੰ ਸੋਨੇ ਨਾਲ ਤੋਲਣ ਦੇ ਦਾਅਵੇ ਕੀਤੇ ਪ੍ਰੰਤੂ ਉਹ ਇਹ ਕੰਮ ਕਿਸੇ ਲਾਲਚ ਨਹੀਂ,
ਇਹ ਵੀ ਪੜ੍ਹੋ ਇੱਕ ਹੋਰ ਸਾਬਕਾ ਮੰਤਰੀ ਨੇ ਛੱਡਿਆ ਸ਼੍ਰੋਮਣੀ ਅਕਾਲੀ ਦਲ
ਬਲਕਿ ਕੌਮ ਦੇ ਲਈ ਕਰਨ ਚੱਲੇ ਸਨ ਪਰ ਦੁੱਖ ਦੀ ਗੱਲ ਇਹ ਹੈ ਕਿ ਸੋਨੇ ਨਾਲ ਤੋਲਣ ਦੇ ਵਾਅਦੇ ਕਰਨ ਵਾਲਿਆਂ ਨੇ ਮੁੜ ਕੇ ਬਾਤ ਨਹੀਂ ਪੁੱਛੀ। ’’ ਉਨ੍ਹਾਂ ਸਿੱਖ ਕੌਮ ਆਪਣੀ ਸੰਸਥਾ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਨੂੰ ਮਜਬੂਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਮੌਜੂਦਾ ਹਾਲਾਤਾਂ ਵਿਚ ਇਕੱਠੇ ਹੋਣਾ ਹੀ ਸਿੱਖ ਕੌਮ ਦੀ ਚੜ੍ਹਦੀ ਕਲਾਂ ਦਾ ਸਬੂਤ ਹੋਵੇਗਾ। ਇਸ ਅੰਤਿਮ ਵਿਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਸਹਿਤ ਵੱਡੀ ਗਿਣਤੀ ਵਿਚ ਧਾਰਮਿਕ ਆਗੂ ਪੁੱਜੇ ਹੋੲੈ ਸਨ।
Share the post "Bhai Balwant Singh Rajoana ਨੇ ਆਪਣੇ ਭਰਾ ਦੀ ਅੰਤਿਮ ਅਰਦਾਸ ਮੌਕੇ ਸਿੱਖ ਕੌਮ ਕੀਤੀ ਭਾਵੁਕ ਅਪੀਲ"