ਜੈਤੋ, 30 ਮਾਰਚ: ਸ਼ੇਰ ਏ ਪੰਜਾਬ ਅਕਾਲੀ ਦਲ ਵੱਲੋਂ ਆਜ਼ਾਦੀ ਦੀ ਦੂਜੀ ਜੰਗ ਤੇਜ ਕਰਨ ਲਈ ਜੈਤੋ ਵਿਖੇ ਭਰਵੀਂ ਭਾਈ ਲਾਲੋ ਕਾਨਫਰੰਸ ਕੀਤੀ ਗਈ। ਕਾਨਫਰੰਸ ਦੀ ਅਗਵਾਈ ਨਛੱਤਰ ਸਿੰਘ ਦਬੜੀਖਾਨਾ, ਅੰਗਰੇਜ਼ ਸਿੰਘ ਗੋਰਾ ਮੱਤਾ, ਗੁਰਮੀਤ ਸਿੰਘ ਦਬੜੀਖਾਨਾ, ਗੁਰਸੇਵਕ ਸਿੰਘ ਦਬੜੀਖਾਨਾ ਦੀ ਅਗਵਾਈ ਹੇਠ ਹੋਈ। ਕਾਨਫਰੰਸ ਨੂੰ ਪਾਰਟੀ ਪ੍ਰਧਾਨ ਭਾਈ ਗੁਰਦੀਪ ਸਿੰਘ ਬਠਿੰਡਾ, ਕਾਰਜਕਾਰੀ ਪ੍ਰਧਾਨ ਬੂਟਾ ਸਿੰਘ ਰਣਸੀਂਹ ਅਤੇ ਸਕੱਤਰ ਜਰਨਲ ਬਲਵਿੰਦਰ ਸਿੰਘ ਫਿਰੋਜ਼ਪੁਰ, ਪਾਰਟੀ ਜਰਨਲ ਸਕੱਤਰ ਸਰਬਜੀਤ ਸਿੰਘ ਅਲਾਲ, ਸ਼ਿਗਲੀਗਰ ਅਤੇ ਬਨਜਾਰੇ ਸਿੱਖਾਂ ਦੇ ਪ੍ਰਧਾਨ ਭਾਈ ਜ਼ਿਲ੍ਹੇ ਸਿੰਘ ਧਾਰਮਿਕ ਆਗੂ ਬਾਬਾ ਚਮਕੌਰ ਸਿੰਘ ਸ਼ੇਰ ਏ ਪੰਜਾਬ ਕਿਸਾਨ ਮੰਚ ਦੇ ਪ੍ਰਧਾਨ ਬਲਵੰਤ ਸਿੰਘ
ਮਾਮਲਾ ਵਿਧਾਇਕਾਂ ਦੀ ਖ਼ਰੀਦੋ-ਫ਼ਰੌਖਤ ਦਾ: ਆਪ ਵਿਧਾਇਕ ਦੀ ਸਿਕਾਇਤ ’ਤੇ ਪਰਚਾ ਦਰਜ਼
ਫ਼ਾਜ਼ਿਲਕਾ, ਮਜ਼ਦੂਰ ਯੂਨੀਅਨ ਦੇ ਆਗੂ ਬੱਗਾ ਸਿੰਘ, ਜਥੇਬੰਦੀ ਦੇ ਆਗੂ ਸੂਰਤ ਸਿੰਘ ਸੰਧੂ, ਅੱਛਰ ਸਿੰਘ ਹਮੀਦੀ, ਭਾਈ ਅਮਨਦੀਪ ਸਿੰਘ ਜਲੰਧਰ, ਸਵਰਨ ਸਿੰਘ ਫਾਜ਼ਿਲਕਾ ਅਤੇ ਹੋਰ ਆਗੂਆਂ ਨੇ ਕਾਨਫਰੰਸ ਨੂੰ ਸੰਬੋਧਨ ਕੀਤਾ। ਕਾਨਫਰੰਸ ਦੇ ਮੁੱਦੇ ਬੁਢਾਪਾ, ਅੰਗਹੀਨ, ਵਿਧਵਾ ਦੀ ਪੈਨਸ਼ਨ ਘੱਟੋ ਘੱਟ 5000 ਅਤੇ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਘੱਟੋ ਘੱਟ 700 ਰੁਪਰੇ ਲਾਜ਼ਮੀ ਕੀਤੀ ਜਾਵੇ। ਭਾਈ ਜਗਤਾਰ ਸਿੰਘ ਹਵਾਰਾ ਸਮੇਤ ਸਮੁੱਚੇ ਰਾਜ਼ਸੀ ਬੰਦੀਆਂ ਦੀ ਰਿਹਾਈਆਂ ਅਤੇ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆ ਨੂੰ ਸਖ਼ਤ ਸਜ਼ਾਵਾਂ ਪੰਜਾਬ ਨੂੰ ਕੇਂਦਰੀ ਸਕਤੀਆ ਤੋਂ ਮੁਕਤ ਕਰਾਉਣ ਅਤੇ ਪਾਕਿਸਤਾਨ ਨਾਲ ਵਪਾਰਕ ਰਾਸਤਾ ਖੋਲਣ ਲਈ ਤੇ ਸੰਭੂ ਮੋਰਚੇ ਤੇ ਲੱਗੇ ਕਿਸਾਨੀ ਮੋਰਚੇ ਦੀ ਹਮਾਇਤ ਕੀਤੀ ਗਈ।