ਜੇਲ੍ਹ ਤੋਂ ਬਾਹਰ ਆਏ ਭਾਈ ਰਾਜੋਆਣਾ, ਭਾਰੀ ਸੁਰੱਖਿਆ ਦੇ ਹੇਠ ਭਰਾ ਦੇ ਭੋਗ ਲਈ ਹੋਏ ਰਵਾਨਾ

0
24

ਪਟਿਆਲਾ, 20 ਨਵੰਬਰ: ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕਾਂਡ ਦੇ ਵਿੱਚ ਪਿਛਲੇ 29 ਸਾਲਾਂ ਤੋਂ ਜੇਲ ’ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਅੱਜ ਜੇਲ੍ਹ ਵਿਚੋਂ ਬਾਹਰ ਆ ਗਏ ਹਨ। ਭਾਰੀ ਪੁਲਿਸ ਸੁਰੱਖਿਆ ਹੇਠ ਭਾਈ ਰਾਜੋਆਣਾ ਨੂੰ ਕੇਂਦਰੀ ਜੇਲ੍ਹ ਪਟਿਆਲਾ ਤੋਂ ਕਰੀਬ ਸਾਢੇ ਅੱਠ ਵਜੇਂ ਬਾਹਰ ਲਿਆਂਦਾ ਗਿਆ ਤੇ ਇਸਤੋਂ ਬਾਅਦ ਇਹ ਕਾਫ਼ਲਾ ਉਨ੍ਹਾਂ ਦੇ ਜੱਦੀ ਪਿੰਡ ਰਾਜੋਆਣਾ ਦੇ ਲਈ ਰਵਾਨਾ ਹੋ ਗਿਆ ਹੈ। ਉਨ੍ਹਾਂ ਦਾ ਜੱਦੀ ਪਿੰਡ ਲੁਧਿਆਣਾ ਜਿਲ੍ਹੇ ਵਿਚ ਸੁਧਾਰ ਦੇ ਨਜਦੀਕ ਰਾਜੋਆਣਾ ਪੈਂਦਾ ਹੈ, ਜਿੱਥੇ ਉਹ ਆਪਣੇ ਵੱਡੇ ਭਰਾ ਭਾਈ ਕੁਲਵੰਤ ਸਿੰਘ ਰਾਜੋਆਣਾ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਲਈ ਜਾ ਰਹੇ ਹਨ। ਉਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਤਿੰਨ ਘੰਟਿਆਂ ਲਈ 11 ਤੋਂ 2 ਵਜੇਂ ਤੱਕ ਦੀ ਪੈਰੋਲ ਦਿੱਤੀ ਹੈ।

ਇਹ ਵੀ ਪੜ੍ਹੋ ਪੰਜਾਬੀਆਂ ਲਈ ਮਾਣ ਵਾਲੀ ਗੱਲ: ਕੈਨੇਡਾ ਦੇ ਬ੍ਰਿਟਿਸ਼ ਕੰਲੋਬੀਆ ਸੂਬੇ ’ਚ ਉਪ ਮੁੱਖ ਮੰਤਰੀ ਸਣੇ ਚਾਰ ਪੰਜਾਬੀ ਬਣੇ ਵਜ਼ੀਰ

ਅਧਿਕਾਰੀਆਂ ਮੁਤਾਬਕ ਪੈਰੋਲ ਦੇ ਵਿਚ ਆਉਣ ਜਾਣ ਦਾ ਸਮਾਂ ਸ਼ਾਮਲ ਨਹੀਂ ਹੈ। ਉਧਰ ਜਿੱਥੇ ਭੋਗ ਸਮਾਗਮ ਰੱਖਿਆ ਗਿਆ ਹੈ, ਪੁਲਿਸ ਵੱਲੋਂ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਭਾਈ ਰਾਜੋਆਣਾ ਇਸ ਤਿੰਨ ਘੰਟਿਆਂ ਦੀ ਪੈਰੋਲ ਦੌਰਾਨ ਆਪਣੇ ਪ੍ਰਵਾਰ ਦੇ ਸਕੇ-ਸਬੰਧੀਆਂ ਨੂੰ ਮਿਲਣਗੇ। ਇਸਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਪਿਤਾ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਲਈ ਪੈਰੋਲ ਮਿਲੀ ਸੀ। ਦੱਸਣਾ ਬਣਦਾ ਹੈ ਕਿ ਫਾਂਸੀ ਦੀ ਸਜ਼ਾ ਯਾਫਤਾ ਭਾਈ ਰਾਜੋਆਣਾ ਦੀ ਰਹਿਮ ਦੀ ਅਪੀਲ ਦਾ ਮਾਮਲਾ ਦੇਸ਼ ਦੀ ਸਰਬ ਉੱਚ ਅਦਾਲਤ ਅਤੇ ਰਾਸ਼ਟਰਪਤੀ ਕੋਲ ਪੁੱਜਿਆ ਹੋਇਆ ਹੈ ਜਿਸ ਦੇ ਉੱਪਰ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਦਫਤਰ ਨੂੰ ਦੋ ਹਫਤਿਆਂ ਵਿੱਚ ਕੋਈ ਫੈਸਲਾ ਲੈਣ ਲਈ ਕਿਹਾ ਹੈ।

 

LEAVE A REPLY

Please enter your comment!
Please enter your name here