ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਹੋਰ ਪੰਥਕ ਸਖ਼ਸੀਅਤਾਂ ਵੀ ਪੁੱਜੀਆਂ
ਲੁਧਿਆਣਾ, 20 ਨਵੰਬਰ: ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕਾਂਡ ਦੇ ਵਿੱਚ ਪਿਛਲੇ 29 ਸਾਲਾਂ ਤੋਂ ਜੇਲ ’ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਅੱਜ ਜੇਲ੍ਹ ਵਿਚੋਂ ਬਾਹਰ ਆ ਗਏ ਹਨ। ਉਹ ਭਾਰੀ ਪੁਲਿਸ ਸੁਰੱਖਿਆ ਹੇਠ ਕੇਂਦਰੀ ਜੇਲ੍ਹ ਪਟਿਆਲਾ ਤੋਂ ਆਪਣੇ ਭਰਾ ਦੇ ਭੋਗ ਵਿਚ ਸ਼ਾਮਲ ਹੋਣ ਲਈ ਜੱਦੀ ਪਿੰਡ ਰਾਜੋਆਣਾ ਦੇ ਗੁਰਦੂਆਰਾ ਮੰਜੀ ਸਾਹਿਬ ਵਿਖੇ ਪੁੱਜੇ। ਉਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਤਿੰਨ ਘੰਟਿਆਂ ਲਈ 11 ਤੋਂ 2 ਵਜੇਂ ਤੱਕ ਦੀ ਪੈਰੋਲ ਦਿੱਤੀ ਹੈ। ਜਿਸਦੇ ਚੱਲਦੇ ਜੇਲ੍ਹ ਵਿਚੋਂ ਕਰੀਬ ਸਾਢੇ ਅੱਠ ਵਜੇਂ ਚੱਲਿਆ ਕਾਫਲਾ 11 ਵਜੇਂ ਤੋਂ ਪਹਿਲਾਂ ਹੀ ਗੁਰਦੂਆਰਾ ਸਾਹਿਬ ਪੁੱਜ ਗਿਆ।
ਇਹ ਵੀ ਪੜ੍ਹੋ Punjab Bye Election: ਗਿੱਦੜਬਾਹਾ ਵਿਚ 11 ਵਜੇਂ ਤੱਕ ਹੋਈ 35 ਫ਼ੀਸਦੀ ਪੋਲਿੰਗ
ਇਸ ਦੌਰਾਨ ਉਹ ਆਪਣੇ ਪ੍ਰਵਾਰ ਦੇ ਸਕੇ-ਸਬੰਧੀਆਂ ਤੇ ਪਿੰਡ ਵਾਲਿਆਂ ਨੂੰ ਜੱਫ਼ੀ ਪਾ ਕੇ ਮਿਲੇ। ਭੋਗ ਸਮਾਗਮ ਵਿਚ ਭਾਈ ਰਾਜੋਆਣਾ ਨਾਲ ਦੁੱਖ ਪ੍ਰਗਟ ਕਰਨ ਦੇ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਤੇ ਗੁਰਚਰਨ ਸਿੰਘ ਗਰੇਵਾਲ ਤੋਂ ਇਲਾਵਾ ਹੋਰ ਵੱਡੀਆਂ ਪੰਥਕ ਸਖ਼ਸੀਅਤਾਂ ਵੀ ਪੁੱਜੀਆਂ ਹੋਈਆਂ ਸਨ। ਇਸ ਦੌਰਾਨ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਧਰਮ ਭੈਣ ਕਮਲਜੀਤ ਕੌਰ ਵੀ ਉਨ੍ਹਾਂ ਦੇ ਨਾਲ ਰਹੇ।
ਇਹ ਵੀ ਪੜ੍ਹੋਪੰਜਾਬੀਆਂ ਲਈ ਮਾਣ ਵਾਲੀ ਗੱਲ: ਕੈਨੇਡਾ ਦੇ ਬ੍ਰਿਟਿਸ਼ ਕੰਲੋਬੀਆ ਸੂਬੇ ’ਚ ਉਪ ਮੁੱਖ ਮੰਤਰੀ ਸਣੇ ਚਾਰ ਪੰਜਾਬੀ ਬਣੇ ਵਜ਼ੀਰ
ਭਾਈ ਰਾਜੋਆਣਾ ਦੀ ਆਮਦ ਨੂੰ ਲੈ ਕੇ ਪੁਲਿਸ ਵੱਲੋਂ ਭਾਰੀ ਸੁਰੱਖਿਆ ਇੰਤਜਾਮ ਕੀਤੇ ਹੋਏ ਸਨ। ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਉਨ੍ਹਾਂ ਨੂੰ ਜਨਵਰੀ 2022 ਵਿਚ ਆਪਣੇ ਪਿਤਾ ਦੀ ਅੰਤਿਮ ਅਰਦਾਸ ’ਚ ਸ਼ਾਮਲ ਹੋਣ ਲਈ ਪੈਰੋਲ ਮਿਲੀ ਸੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਫਾਂਸੀ ਦੀ ਸਜ਼ਾ ਯਾਫਤਾ ਭਾਈ ਰਾਜੋਆਣਾ ਦੀ ਰਹਿਮ ਦੀ ਅਪੀਲ ਦਾ ਮਾਮਲਾ ਦੇਸ਼ ਦੀ ਸਰਬ ਉੱਚ ਅਦਾਲਤ ਅਤੇ ਰਾਸ਼ਟਰਪਤੀ ਕੋਲ ਪੁੱਜਿਆ ਹੋਇਆ ਹੈ ਜਿਸ ਦੇ ਉੱਪਰ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਦਫਤਰ ਨੂੰ ਦੋ ਹਫਤਿਆਂ ਵਿੱਚ ਕੋਈ ਫੈਸਲਾ ਲੈਣ ਲਈ ਕਿਹਾ ਹੈ।
Share the post "ਭਰਾ ਦੀ ਅੰਤਿਮ ਅਰਦਾਸ ’ਚ ਸ਼ਾਮਲ ਹੋਣ ਲਈ ਜੱਦੀ ਪਿੰਡ ਦੇ ਗੁਰਦੂਆਰਾ ਸਾਹਿਬ ਵਿਖੇ ਪੁੱਜੇ ਭਾਈ ਰਾਜੋਆਣਾ"