Punjab Bye Election: ਗਿੱਦੜਬਾਹਾ ਵਿਚ 11 ਵਜੇਂ ਤੱਕ ਹੋਈ 35 ਫ਼ੀਸਦੀ ਪੋਲਿੰਗ

0
18
156 Views

ਗਿੱਦੜਬਾਹਾ/ਡੇਰਾ ਬਾਬਾ ਨਾਨਕ/ਬਰਨਾਲਾ/ਚੱਬੇਵਾਲਾ, 20 ਨਵੰਬਰ: Punjab Bye Election: ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ ਅੱਜ ਹੋ ਰਹੀਆਂ ਜਿਮਨੀ ਚੋਣਾਂ ਦੌਰਾਨ ਸਵੇਰੇ 11 ਵਜੇਂ ਤੱਕ ਹੋਈ ਪੋਲਿੰਗ ਦੇ ਚੋਣ ਕਮਿਸ਼ਨ ਵੱਲੋਂ ਅੰਕੜੇ ਜਾਰੀ ਕੀਤੇ ਗਏ ਹਨ। ਇੰਨ੍ਹਾਂ ਅੰਕੜਿਆਂ ਮੁਤਾਬਕ ਪੰਜਾਬ ਦੀ ਹਾਟ ਸੀਟ ਬਣੀ ਗਿੱਦੜਬਾਹਾ ਦੇ ਵੋਟਰਾਂ ਨੇ ਵੋਟਾਂ ਪਾਉਣ ਵਿਚ ਬਾਜ਼ੀ ਮਾਰੀ ਹੋਈ ਹੈ।

ਇਹ ਵੀ ਪੜ੍ਹੋ ਡੇਰਾ ਬਾਬਾ ਨਾਨਕ ਦੇ ਇੱਕ ਪਿੰਡ ’ਚ ਆਹਮੋ-ਸਾਹਮਣੇ ਡਟੇ ਦੋੋਵੇਂ ਰੰਧਾਵਾ, ਸਥਿਤੀ ਤਨਾਅਪੂਰਨ

ਇਸ ਹਲਕੇ ਵਿਚ ਪਹਿਲੇ ਚਾਰ ਘੰਟਿਆਂ ਵਿਚ 35 ਫ਼ੀਸਦੀ ਵੋਟਿੰਗ ਹੋਈ ਹੈ। ਇਸਤੋਂ ਬਾਅਦ 19.4 ਫ਼ੀਸਦੀ ਵੋਟਿੰਗ ਦੇ ਨਾਲ ਡੇਰਾ ਬਾਬਾ ਨਾਨਕ ਦੂੁਜੇ ਨੰਬਰ ਅਤੇ 16.1 ਫ਼ੀਸਦੀ ਨਾਲ ਬਰਨਾਲਾ ਤੀਜ਼ੇ ਅਤੇ ਸਿਰਫ਼ 12.71 ਫ਼ੀਸਦੀ ਵੋਟਿੰਗ ਨਾਲ ਚੱਬੇਵਾਲਾ ਸਭ ਤੋਂ ਪਿੱਛੇ ਚੱਲ ਰਿਹਾ।

 

LEAVE A REPLY

Please enter your comment!
Please enter your name here