ਨਵੀਂ ਦਿੱਲੀ, 8 ਸਤੰਬਰ: ਰਾਮ ਮੰਦਰ ਦੇ ਪ੍ਰਾਣ-ਪ੍ਰਤੀਸ਼ਿਠਾ ਸਮਾਰੋਹ ਨੂੰ ਸਮਰਪਿਤ ‘ਜੋ ਰਾਮ ਕੋ ਲਾਏ ਹੈ, ਹਮ ਉਨਕੋ ਲਾਏਗੇ’ ਗਾਉਣ ਵਾਲੇ ਭਜਨ ਗਾਇਕ ਕਨ੍ਹਈਆ ਮਿੱਤਲ ਦੇ ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਹੈ। ਹਾਲਾਂਕਿ ਉਹ ਖ਼ੁਦ ਵੀ ਸੋਸਲ ਮੀਡੀਆ ’ਤੇ ਲਾਈਵ ਹੋ ਕੇ ਇਸ ਮਾਮਲੇ ’ਤੇ ਵੀ ਬੋਲੇ ਹਨ ਅਤੇ ਉਨ੍ਹਾਂ ਇਸਦੇ ਬਾਰੇ ਸੰਕੇਤ ਵੀ ਦਿੱਤੇ ਹਨ ਕਿ ਉਸਦੇ ਮਨ ਦੀ ਇੱੱਛਾ ਹੈ ਕਿ ਉਹ ਕਾਂਗਰਸ ਵਿਚ ਸ਼ਾਮਲ ਹੋਣ। ਗਾਇਕ ਮਿੱਤਲ ਨੇ ਕਿਹਾ ਕਿ ਉਸਨੇ ਕਦੇ ਵੀ ਭਾਜਪਾ ਲਈ ਵੋਟ ਨਹੀਂ ਮੰਗੀ, ਸਿਰਫ਼ ਰਾਮ ਮੰਦਰ ਨੂੰ ਲਿਆਉਣ ਵਾਲਿਆਂ ਤੇ ਸਨਾਤਨ ਧਰਮ ਦੀ ਜੈ ਜੈ ਕਾਰ ਕਰਨ ਵਾਲਿਆਂ ਦੀ ਉਪਮਾ ਕਰਦੇ ਹਨ।
ਕੰਗਨਾ ਦੀ ਫ਼ਿਲਮ ‘ਐਮਰਜੈਂਸੀ ’ ਉਪਰ ਚੱਲੀ ਸੈਂਸਰ ਬੋਰਡ ਦੀ ਕੈਂਚੀ, ਮਿਲਿਆ ਸਰਟੀਫਿਕੇਟ!
ਹਾਲਾਂਕਿ ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਅਦਿਤਯ ਨਾਥ ਯੋਗੀ ਨੂੰ ਵੀ ਗੁਰੂ ਕਰਾਰ ਦਿੱਤਾ ਤੇ ਸਪੱਸ਼ਟ ਕੀਤਾ ਕਿ ਉਹ ਕਿਸੇ ਸਿਆਸੀ ਪਾਰਟੀ ਜਾਂ ਵਿਅਕਤੀ ਵਿਸ਼ੇਸ ਲਈ ਕੰਮ ਨਹੀਂ ਕੀਤਾ। ਕਨ੍ਹਈਆ ਮਿੱਤਲ ਨੇ ਕਿਹਾ ਕਿ ਜਰੂਰੀ ਨਹੀਂ ਕਿ ਸਨਾਤਨ ਧਰਮ ਦੀ ਸੇਵਾ ਇੱਕ ਦਲ ਵਿਚ ਹੀ ਰਹਿ ਕੇ ਕੀਤੀ ਜਾ ਸਕਦੀ ਹੈ, ਬਲਕਿ ਕਾਂਗਰਸ ਵਿਚ ਰਹਿ ਕੇ ਵੀ ਇਹ ਕੰਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਨਾਤਨੀ ਧਰਮ ਵਾਲੇ ਕਾਂਗਰਸ ਵਿਚ ਵੀ ਹਨ ਪ੍ਰੰਤੂ ਉਨ੍ਹਾਂ ਨੂੰ ਅਲੱਗ ਨਜ਼ਰ ਨਾਲ ਦੇਖਿਆ ਜਾਂਦਾ ਹੈ। ਗੌਰਤਲਬ ਹੈ ਕਿ ਅਗਲੇ ਮਹੀਨੇ ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਤੇ ਚਰਚਾ ਹੈ ਕਿ ਕਾਂਗਰਸ ਪਾਰਟੀ ਉਕਤ ਗਾਇਕ ਨੂੰ ਕਿਸੇ ਵਿਧਾਨ ਸਭਾ ਹਲਕ ਤੋਂ ਚੋਣ ਲੜਾ ਸਕਦੀ ਹੈ।
Share the post "‘ਜੋ ਰਾਮ ਕੋ ਲਾਏ ਹੈ, ਹਮ ਉਨਕੋ ਲਾਏਗੇ’ ਗਾਉਣ ਵਾਲੇ ਭਜਨ ਗਾਇਕ Kanhiya Mittal ਹੋਣਗੇ ਕਾਂਗਰਸ ਵਿਚ ਸ਼ਾਮਲ!"