ਸ਼ੀ ਅੰਮ੍ਰਿਤਸਰ ਸਾਹਿਬ, 2 ਅਕਤੂਬਰ: ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਕਈ ਵਾਰ ਪ੍ਰਧਾਨ ਅਤੇ ਅਕਾਲੀ ਸਰਕਾਰ ਵਿਚ ਮੰਤਰੀ ਰਹੇ ਬੀਬੀ ਜੰਗੀਰ ਬੁੱਧਵਾਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਗਏ ਹਨ। ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਉਪਰ ਅਪਣਾ ਲਿਖ਼ਤੀ ਸਪੱਸ਼ਟੀਕਰਨ ਜਥੇਦਾਰ ਸਾਹਿਬ ਨੂੰ ਸੌਪਣਗੇ। ਉਨ੍ਹਾਂ ਵਿਰੁਧ ਆਪਣੀ ਹੀ ਧੀ ਦੇ ਕਤਲ ਅਤੇ ਰੋਮਾਂ ਦੀ ਬੇਅਦਬੀ ਦੇ ਮਾਮਲੇ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਸਿਕਾਇਤ ਕੀਤੀ ਗਈ ਸੀ, ਜਿਸ ਉਪਰ ਪੰਜਾਬ ਦੀ ਸਿਆਸਤ ਤੇ ਧਰਮ ਦੇ ਖੇਤਰ ਵਿਚ ਕਾਫ਼ੀ ਹੱਲਾ ਮੱਚਿਆ ਹੋਇਆ ਹੈ।
ਨਾਮਜਦਗੀਆਂ ਦੇ ਦੌਰਾਨ ਆਪ ਵਰਕਰ ਦਾ ਬੇ.ਰਹਿਮੀ ਨਾਲ ਕ+ਤਲ, ਰੀਡਰ ’ਤੇ ਲੱਗੇ ਦੋਸ਼
ਇਸ ਮਾਮਲੇ ਵਿਚ ਸੁਧਾਰ ਲਹਿਰ ਦੇ ਆਗੂਆਂ ਨੇ ਸਿਕਾਇਤਕਰਤਾਵਾਂ ਉਪਰ ਆਪਣੇ ਨਿੱਜੀ ਸਵਾਰਥਾਂ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਵਰਤੋਂ ਕਰਨ ਦੇ ਦੋਸ਼ ਲਗਾਏ ਗਏ ਹਨ, ਉਥੇ ਸ਼੍ਰੋਮਣੀ ਕਮੇਟੀ ਦੇ ਆਗੂ ਗੁਰਚਰਨ ਸਿੰਘ ਗਰੇਵਾਲ ਨੇ ਜਥੇਦਾਰ ਵਡਾਲਾ ਅਤੇ ਉਨ੍ਹਾਂ ਦੇ ਸਾਥੀਆਂ ਉਪਰ ਸ਼੍ਰੀ ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੇ ਪਲਟਵਾਰ ਕੀਤੇ ਗਏ ਹਨ। ਫ਼ਿਲਹਾਲ ਅੱਜ ਬੀਬੀ ਜੰਗੀਰ ਕੌਰ ਵੱਲੋਂ ਸੌਪੀ ਜਾਣ ਵਾਲੀ ਲਿਖ਼ਤੀ ਸਿਕਾਇਤ ਤੋਂ ਬਾਅਦ ਜਥੇਦਾਰ ਸਾਹਿਬਾਨਾਂ ਵੱਲੋਂ ਲਏ ਜਾਣ ਵਾਲੇ ਫੈਸਲੇ ’ਤੇ ਲੋਕਾਂ ਦੀਆਂ ਨਿਗਾਹਾਂ ਟਿਕੀਆਂ ਰਹਿਣਗੀਆਂ।
Share the post "ਧੀ ਦੇ ਕਤਲ ਅਤੇ ਰੋਮਾਂ ਦੀ ਬੇਅਦਬੀ ਮਾਮਲੇ ’ਚ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪੁੱਜੇ ਬੀਬੀ ਜੰਗੀਰ ਕੌਰ"