ਬਰਨਾਲਾ , 15 ਅਪ੍ਰੈਲ : ਚੋਣਾਂ ਦੇ ਇਸ ਮੌਸਮ ਵਿਚ ਪੁਲਿਸ ਵੱਲੋਂ ਦਿਖ਼ਾਈ ਜਾ ਰਹੀ ਮੁਸਤੈਦੀ ਦੇ ਚੱਲਦਿਆਂ ਅੱਜ ਬਰਨਾਲਾ ਪੁਲਿਸ ਦੇ ਹੱਥ ਵੱਡੀ ਸਫ਼ਲਤਾ ਲੱਗੀ ਹੈ। ਸੀਆਈਏ ਸਟਾਫ਼ ਵੱਲੋਂ ਕੀਤੀ ਇਸ ਕਾਰਵਾਈ ਵਿਚ ਹਰਿਆਣਾ ਨੰਬਰੀ ਇਕ ਗੱਡੀ ਵਿਚੋਂ 21 ਕੁਇੰਟਲ ਭੁੱਕੀ ਬਰਾਮਦ ਹੋਈ ਹੈ ਤੇ ਇਸ ਮੌਕੇ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਐਸ.ਐਸ.ਪੀ ਸੰਦੀਪ ਕੁਮਾਰ ਮਲਿਕ ਨੇ ਇਸ ਸਬੰਧ ਵਿਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਐੱਸ.ਪੀ. (ਡੀ) ਸਨਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦੇ ਪਿੰਡ ਵਾਸੀ ਸਾਹੂਵਾਲਾ ਦਾ ਵਿਕਰਮ ਕੁਮਾਰ ਇੱਕ ਕੈਂਟਰ ਵਿਚ ਭਰ ਕੇ ਭੁੱਕੀ ਲੈ ਕੇ ਪੰਜਾਬ ਆ ਰਿਹਾ ਹੈ।
5000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਇਸ ਸੂਚਨਾ ਤੋਂ ਬਾਅਦ ਸੀਆਈਏ ਸਟਾਫ਼ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਯਸ਼ਪਾਲ ਦੀ ਅਗਵਾਈ ਹੇਠ ਟੀਮ ਵੱਲੋਂ ਲਗਾਏ ਨਾਕੇ ਦੌਰਾਨ ਉਕਤ ਕੈਂਟਰ ਨੂੰ ਸਹਿਤ ਵਿਕਰਮ ਕੁਮਾਰ ਨੂੰ ਕਾਬੂ ਕਰ ਲਿਆ। ਇਸ ਦੌਰਾਨ ਕੈਂਟਰ (ਨੰਬਰ ਐੱਚਆਰ-69ਸੀ-1373) ਦੀ ਤਲਾਸ਼ੀ ਲੈਣ ’ਤੇ ਉਸ ਵਿਚੋਂ 105 ਬੋਰੀਆਂ , ਜਿਸਦਾ ਕੁੱਲ ਵਜ਼ਨ 21 ਕੁਇੰਟਲ ਹੀ। ਮੁਢਲੀ ਪੁਛਗਿਛ ਦੌਰਾਨ ਪਤਾ ਲੱਗਿਆ ਹੈ ਕਿ ਕਥਿਤ ਦੋਸ਼ੀ ਇਹ ਭੁੱਕੀ ਰਾਜਸਥਾਨ ਤੋਂ ਲੈ ਕੇ ਆਇਆ ਸੀ, ਜੋ ਹਰਿਆਣਾ ਵਿਚੋਂ ਹੁੰਦਾ ਹੋਇਆ ਪੰਜਾਬ ’ਚ ਸਪਲਾਈ ਕਰਨ ਲੈ ਕੇ ਆਇਆ ਸੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਸਪਲਾਈ ਕਰਨ ਤੇ ਇਸ ਖੇਪ ਨੂੰ ਹਾਸਲ ਕਰਨ ਵਾਲੇ ਲੰਕਾਂ ਦਾ ਪਤਾ ਲਗਾਇਆ ਜਾ ਰਿਹਾ।