ਚੰਡੀਗੜ੍ਹ, 6 ਜੂਨ: ਚੰਡੀਗੜ੍ਹ ਏਅਰਪੋਰਟ ‘ਤੇ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨਾਲ ਦੁਰਵਿਵਹਾਰ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ CISF ਮਹਿਲਾ ਅਧਿਕਾਰੀ ਕੁਲਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਉਸ ‘ਤੇ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਇਹ ਵੀ ਪਤਾ ਲੱਗਿਆ ਹੈ ਕਿ ਏਅਰਪੋਰਟ ਥਾਣੇ ਅਧੀਨ ਉਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕੰਗਨਾ ਚੰਡੀਗੜ੍ਹ ਏਅਰਪੋਰਟ ਤੋਂ ਦਿੱਲੀ ਮੀਟਿੰਗ ਲਈ ਆ ਰਹੀ ਸੀ। ਜਿਸ ਦੌਰਾਨ ਇਹ ਥੱਪੜ ਮਾਰਨ ਵਾਲੀ ਘਟਨਾ ਵਾਪਰੀ।
ਭਾਜਪਾ ਦੀ ਐਮ.ਪੀ ਕੰਗਨਾ ਰਣੌਤ ਦੇ ਏਅਰਪੋਰਟ ‘ਤੇ ਮਹਿਲਾ ਕਾਂਸਟੇਬਲ ਨੇ ਜੜਿਆ ਥੱਪੜ
CISF ਮਹਿਲਾ ਦਾ ਵੀ ਉਹ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਉਹ ਦੱਸਦੀ ਨਜ਼ਰ ਆ ਰਹੀ ਹੈ ਕਿ ਜਦੋ ਕੰਗਨਾਂ ਨੇ ਬਿਆਨ ਦਿੱਤਾ ਸੀ ਕਿ 100-100 ਰੁਪਏ ਲੈ ਕੇ ਬੀਬੀਆਂ ਧਰਨੇ ਵਿਚ ਆ ਜਾਂਦੀਆਂ ਹਨ। ਉਸ ਧਰਨੇ ਵਿਚ ਮੇਰੀ ਮਾਂ ਵੀ ਸ਼ਾਮਲ ਸੀ। ਉਥੇ ਹੀ ਦੂਜੇ ਪਾਸੇ ਕੰਗਨਾਂ ਨੇ ਆਪਣੇ ਸ਼ੋਸ਼ਲ ਮੀਡੀਆ ‘ਤੇ ਬਿਆਨ ਜਾਰੀ ਕਰ ਕਿਹਾ ਕਿ ਉਹ ਬਿੱਲਕੁਲ ਠੀਕ ਹੈ ‘ਤੇ ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿਚ ਜੋ ਅੱਤਵਾਦ ਵੱਧ ਰਿਹਾ ਹੈ, ਉਸ ਨੂੰ ਰੋਕ ਲਗਾਉਣ ਦੀ ਲੋੜ ਹੈ।
Share the post "ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ CISF ਦੀ ਮਹਿਲਾ ਕਾਂਸਟੇਬਲ ਖਿਲਾਫ ਵੱਡਾ ਐਕਸ਼ਨ"