ਬਠਿੰਡਾ, 9 ਜਨਵਰੀ : ਬਠਿੰਡਾ ’ਚ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ’ਤੇ ਸਿਕੰਜਾ ਕੱਸਦੇ ਹੋਏ ਪੁਲਿਸ ਨੇ ਇੱਕ ਨਸ਼ਾ ਤਸਕਰ ਦੀ ਲੱਖਾਂ ਦੀ ਕੀਮਤ ਵਾਲੀ ਪੰਜ ਏਕੜ ਖੇਤੀਬਾੜੀ ਜਮੀਨ ਨੂੰ ਜਬਤ ਕੀਤਾ ਹੈ। ਬਠਿੰਡਾ ਵਿਚ ਇਹ ਪਹਿਲੀ ਵਾਰ ਹੈ ਕਿ ਕਿਸੇ ਤਸਕਰ ਦੀ ਖੇਤੀਬਾੜੀ ਜਾਇਦਾਦ ਨੂੰ ਜਬਤ ਕੀਤਾ ਗਿਆ ਹੋਵੇ, ਹਾਲਾਂਕਿ ਪਿਛਲੇ ਦਿਨੀਂ ਇੱਕ ਹੋਰ ਤਸਕਰ ਦੀ ਸ਼ਹਿਰੀ ਰਿਹਾਇਸ਼ੀ ਪ੍ਰਾਪਟੀ ਨੂੰ ਸੀਲ ਕੀਤਾ ਗਿਆ ਸੀ। ਇਸ ਸਬੰਧ ਵਿਚ ਡੀਐਸਪੀ ਮੋੜ ਰਾਹੁਲ ਭਾਰਦਾਵਾਜ਼ ਦੀ ਅਗਵਾਈ ਹੇਠ ਅੱਜ ਥਾਣਾ ਬਾਲਿਆਵਾਲੀ ਦੀ ਪੁਲਿਸ ਨੇ ਪਿੰਡ ਡਿੱਖ ਵਿਖੇ ਇਹ ਕਾਰਵਾਈ ਕੀਤੀ ਹੈ।
Munna Bhai MBBS ਫਿਲਮ ਨੂੰ ਵੀ ਛੱਡਿਆ ਪਿੱਛੇ, ਲੜਕੀ ਦੇ ਭੇਸ ‘ਚ ਲੜਕਾ ਦੇਣ ਆਇਆ ਪੇਪਰ
ਸੂਚਨਾ ਮੁਤਾਬਕ ਜਿਸ ਤਸਕਰ ਦੀ ਇਹ ਜਮੀਨ ਦੱਸੀ ਜਾ ਰਹੀ ਹੈ, ਉਸਦੇ ਵਿਰੁੱਧ ਨਸ਼ਾ ਤਸਕਰੀ ਦੇ ਕਈ ਦੱਸੇ ਜਾ ਰਹੇ ਹਨ। ਉਧਰ ਐਸ.ਐਸ.ਪੀ ਹਰਮਨਵੀਰ ਸਿੰਘ ਗਿੱਲ ਨੇ ਦਸਿਆ ਕਿ ਨਸ਼ੇ ਦੇ ਕਾਰੋਬਾਰ ਤੋਂ ਬਣਾਈ ਗੈਰ-ਕਾਨੂੰਨੀ ਜਾਇਦਾਦ/ਸੰਪਤੀ ਚੱਲ ਜਾਂ ਅਚੱਲ ਆਦਿ ਨੂੰ ਬੰਦ ਕਰਨ ਲਈ ਪੰਜਾਬ ਸਰਕਾਰ ਦੁਆਰਾ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਦਸਿਆ ਕਿ ਬਠਿੰਡਾ ਵਿੱਚ ਨਸ਼ੇ ਦੇ ਸੌਦਾਗਰਾਂ ਵੱਲੋਂ ਨਸ਼ੇ ਦਾ ਕਾਰੋਬਾਰ ਤੋਂ ਬਣਾਈ ਅਣ-ਅਧਿਕਾਰਿਤ/ਗੈਰ-ਕਾਨੂੰਨੀ ਪ੍ਰਾਪਰਟੀ ਨੂੰ ਕੰਪੀਟੈਂਟ ਅਥਾਰਟੀ ਦਿੱਲੀ ਪਾਸੋਂ ਜਬਤ ਕਰਵਾਇਆ ਗਿਆ ਹੈ, ਜਿਸਦੀ ਕੁੱਲ਼ ਕੀਮਤ ਕਰੀਬ 58 ਲੱਖ ਰੁਪਏ ਹੈ।
ਉੱਤੋਂ ਨਾਂਹ, ਅੰਦਰੋਂ ਹਾਂ! ਸੀਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਤੇ ਆਪ ਦੀ ਹੋਈ ਅਹਿਮ ਮੀਟਿੰਗ
ਉਨ੍ਹਾਂ ਦੱਸਿਆ ਕਿ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਐੱਨ.ਡੀ.ਪੀ.ਐੱਸ ਦੇ 26 ਕੇਸ ਭੇਜੇ ਗਏ ਸਨ, ਜਿਹਨਾਂ ਵਿੱਚੋਂ 7 ਐੱਨ.ਡੀ.ਪੀ.ਐੱਸ ਕੇਸਾਂ ਦੀ ਪ੍ਰਾਪਰਟੀ ਕੰਨਫਰਮ ਹੋ ਚੁੱਕੀ ਹੈ ਅਤੇ ਬਾਕੀ ਰਹਿੰਦੇ 19 ਕੇਸਾਂ ਦੀ ਕੰਪੀਟੈਂਟ ਅਥਾਰਟੀ ਪਾਸ ਪੈਡਿੰਗ ਹਨ, ਜਿਹਨਾਂ ਦੀ ਕੁੱਲ ਕੀਮਤ ਕਰੀਬ 2 ਕਰੋੜ 26 ਲੱਖ ਦੇ ਆਸ-ਪਾਸ ਹੈ। ਇਸਤੋਂ ਇਲਾਵਾ ਆਉਣ ਵਾਲੇ ਸਮੇਂ ਦੌਰਾਨ ਬਠਿੰਡਾ ਪੁਲਿਸ ਵੱਲੋਂ ਹੋਰ ਵੀ ਨਸ਼ਾ ਤਸਕਰਾਂ ਦੀਆਂ ਵੱਧ ਤੋਂ ਵੱਧ ਸ਼ਨਾਖਤ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਭੇਜ ਕੇ ਜਬਤ ਕਰਵਾਈਆ ਜਾਣਗੀਆਂ।
Share the post "ਬਠਿੰਡਾ ਪੁਲਿਸ ਦੀ ਵੱਡੀ ਕਾਰਵਾਈ,ਪਿੰਡ ਡਿੱਖ ਵਿਖੇ ਨਸ਼ਾ ਤਸਕਰ ਦੀ ਪੰਜ ਏਕੜ ਜਮੀਨ ਜਬਤ"