Arvind Kejriwal ਨੇ ਕੀਤਾ ਸਵਾਗਤ
ਨਵੀਂ ਦਿੱਲੀ, 31 ਅਕਤੂਬਰ: ਦੀਵਾਲੀ ਮੌਕੇ ਭਾਰਤੀ ਜਨਤਾ ਪਾਰਟੀ ਨੂੰ ਦਿੱਲੀ ਵਿਚ ਵੱਡਾ ਝਟਕਾ ਲੱਗਿਆ ਹੈ। ਪਾਰਟੀ ਦੇ ਸੀਨੀਅਰ ਆਗੂ ਅਤੇ ਤਿੰਨ ਵਾਰ ਦੇ ਸਾਬਕਾ ਵਿਧਾਇਕ ਬ੍ਰਹਮ ਸਿੰਘ ਤੰਵਰ ਵੀਰਵਾਰ ਨੂੰ ਭਾਜਪਾ ਛੱਡ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਸ਼੍ਰੀ ਤੰਵਰ ਅਤੇ ਉਸਦੇ ਸਾਥੀਆਂ ਨੂੰ ਪਾਰਟੀ ਵਿਚ ਆਉਣ ’ਤੇ ਕੌਮੀ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਨੇ ਜੀ ਆਇਆ ਕਿਹਾ। ਉਨ੍ਹਾਂ ਕਿਹਾ ਕਿ ਬ੍ਰਹਮ ਸਿੰਘ ਤੰਵਰ ਦਿੱਲੀ ਦੀ ਸਿਆਸਤ ਵਿਚ ਵੱਡਾ ਚਿਹਰਾ ਹਨ ਤੇ ਇੰਨ੍ਹਾਂ ਦੇ ਆਉਣ ਨਾਲ ਪਾਰਟੀ ਨੂੰ ਦਿੱਲੀ ਵਿਚ ਹੋਰ ਮਜਬੂਤੀ ਮਿਲੇਗੀ। ਜਿਕਰਯੋਗ ਹੈ ਕਿ ਆਉਣ ਵਾਲੇ ਦੋ ਤਿੰਨ ਮਹੀਨਿਆਂ ਦੌਰਾਨ ਦਿੱਲੀ ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ।
ਇਹ ਵੀ ਪੜ੍ਹੋ:Big News: Punjab Govt ਵੱਲੋਂ ਸੂਬੇ ਦੇ ਲੱਖਾਂ ਮੁਲਾਜਮਾਂ ਨੂੰ ਦੀਵਾਲੀ ਤੋਹਫ਼ਾ, DA ਵਿਚ ਕੀਤਾ 4 ਫ਼ੀਸਦੀ ਵਾਧਾ
ਦਸਣਾ ਬਣਦਾ ਹੈ ਕਿ ਬ੍ਰਹਮ ਸਿੰਘ ਤੰਵਰ ਦਾ ਦਿੱਲੀ ਪੱਛਮੀ ਅਤੇ ਦਿੱਲੀ ਦਿਹਾਤੀ ਖੇਤਰ ਵਿਚ ਵੱਡਾ ਜਨ ਆਧਾਰ ਦਸਿਆ ਜਾ ਰਿਹਾ। ਉਹਨਾਂ ਦੋ ਵਾਰ ਛਤਰਪੁਰ ਅਤੇ ਇੱਕ ਵਾਰ ਮਹਿਰੋਲੀ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ। ਸ਼੍ਰੀ ਕੇਜ਼ਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਬਹੁਤ ਤੇਜੀ ਨਾਲ ਉਭਰੀ ਹੈ ਅਤੇ ਇਸਨੂੰ ਕੌਮੀ ਪਾਰਟੀ ਦਾ ਦਰਜ਼ਾ ਮਿਲਿਆ ਹੈ। ਇਸ ਦੌਰਾਨ ਬ੍ਰਹਮ ਸਿੰਘ ਤੰਵਰ ਨੇ ਕਿਹਾ ਕਿ ਉਹ ਆਪ ਅਤੇ ਅਰਵਿੰਦ ਕੇਜ਼ਰੀਵਾਲ ਦੀ ਇਮਾਨਦਾਰੀ ਅਤੇ ਲੋਕ ਪੱਖੀ ਨੀਤੀਆਂ ਦੇ ਕਾਰਨ ਉਨ੍ਹਾਂ ਦੇ ਨਾਲ ਆਏ ਹਨ ਤੇ ਆਉਣ ਵਾਲੇ ਸਮੇਂ ਵਿਚ ਦਿੱਲੀ ਦੇ ਵਿਕਾਸ ਲਈ ਵਧ ਚੜ੍ਹ ਕੇ ਕੰਮ ਕਰਦੇ ਰਹਿਣਗੇ।