ਮਨਪ੍ਰੀਤ ਦੇ ਦੋ ਸਾਥੀਆਂ ਰਾਜੀਵ ਕੁਮਾਰ ਤੇ ਅਮਨਦੀਪ ਸਿੰਘ ਨੂੰ ਕੀਤਾ ਗਿਰਫ਼ਤਾਰ
ਸੁਖਜਿੰਦਰ ਮਾਨ
ਬਠਿੰਡਾ, 24 ਸਤੰਬਰ : ਪਿਛਲੇ ਕਈ ਮਹੀਨਿਆਂ ਦੀ ਜਾਂਚ ਤੋਂ ਬਾਅਦ ਹੁਣ ਵਿਜੀਲੈਂਸ ਬਿਊਰੋ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਹਿਤ ਅੱਧੀ ਦਰਜਨ ਵਿਅਕਤੀਆਂ ਦੇ ਵਿਰੁੱਧ ਐਤਵਾਰ ਦੇਰ ਸ਼ਾਮ ਮੁਕੱਦਮਾ ਨੰਬਰ 21 ਦਰਜ ਕਰ ਲਿਆ ਹੈ। ਇਸਤੋਂ ਇਲਾਵਾ ਸਾਬਕਾ ਮੰਤਰੀ ਲਈ ਪਲਾਟ ਦੀ ਬੋਲੀ ਦੇਣ ਵਾਲੇ ਬਠਿੰਡਾ ਸ਼ਹਿਰ ਦੇ ਉੱਘੇ ਵਪਾਰੀ ਰਾਜੀਵ ਕੁਮਾਰ ਤੇ ਇਕ ਸ਼ਰਾਬ ਠੇਕੇਦਾਰ ਦੇ ਦਫਤਰ ਵਿੱਚ ਕੰਮ ਕਰਦੇ ਨੌਜਵਾਨ ਅਮਨਦੀਪ ਸਿੰਘ ਨੂੰ ਵੀ ਗਿਰਫ਼ਤਾਰ ਕਰ ਲਿਆ ਗਿਆ ਹੈ।
ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਫਿਲਮ “ਗੱਡੀ ਜਾਂਦੀ ਏ ਛਲਾਂਗਾਂ ਮਾਰਦੀ” ਦੇ ਕਲਾਕਾਰਾਂ ਨੇ ਲਾਈਆਂ ਰੌਣਕਾਂ
ਸੂਤਰਾਂ ਮੁਤਾਬਕ ਅੱਜ ਸ਼ਾਮ ਮਨਪ੍ਰੀਤ ਬਾਦਲ ਅਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਆਈ ਪੀ ਸੀ ਦੀ ਧਾਰਾ 409, 420, 467, 468,471,120 B, 66 c IT Act ਤੋਂ ਇਲਾਵਾ 13(2) PC Act ਤਹਿਤ ਵਿਜੀਲੈਂਸ ਬਿਊਰੋ ਬਠਿੰਡਾ ਥਾਣਾ ਵਿਚ ਦਰਜ ਕੀਤਾ ਗਿਆ ਹੈ। ਇਹ ਵੀ ਪਤਾ ਚੱਲਿਆ ਹੈ ਕਿ ਵਿਜੀਲੈਂਸ ਬਹੁਤ ਹੀ ਜਲਦੀ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਵੀ ਗਿਰਫ਼ਤਾਰ ਕਰ ਸਕਦੀ ਹੈ ਕਿਉਂਕਿ ਕਈ ਟੀਮਾਂ ਉਨ੍ਹਾਂ ਦੇ ਪਿੱਛੇ ਲੱਗੀਆਂ ਹੋਈਆਂ ਹਨ।
ਹੈੱਡ ਟੀਚਰ ਬਣਨ ਵਾਲੇ ਸੰਘਰਸ਼ੀ ਅਧਿਆਪਕਾਂ ਦਾ ਜਥੇਬੰਦੀਆਂ ਵੱਲ੍ਹੋਂ ਭਰਵਾਂ ਸਵਾਗਤ
ਵਿਜੀਲੈਂਸ ਦੇ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਇਸ ਕੇਸ ਵਿੱਚ ਮਨਪ੍ਰੀਤ ਬਾਦਲ ਤੋਂ ਇਲਾਵਾ ਬੀਡੀਏ ਦੇ ਤਤਕਾਲੀ ਪ੍ਰਸ਼ਾਸਕ ਬਿਕਰਮ ਸਿੰਘ ਸ਼ੇਰਗਿੱਲ, ਪਲਾਂਟ ਦੀ ਬੋਲੀ ਦੇਣ ਵਾਲੇ ਰਾਜੀਵ ਕੁਮਾਰ, ਵਿਕਾਸ ਤੇ ਅਮਨਦੀਪ ਤੋਂ ਇਲਾਵਾ ਬੀਡੀਏ ਦੇ ਸੁਪਰਡੈਂਟ ਪ੍ਰਦੀਪ ਕਾਲੀਆ ਦੇ ਨਾਮ ਸ਼ਾਮਲ ਹਨ। ਇੱਥੇ ਦੱਸਣਾ ਬਣਦਾ ਹੈ ਕਿ ਹਾਲੇ ਪਰਸੋਂ ਹੀ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੰਭਾਵੀ ਗਿ੍ਰਫਤਾਰੀ ਦੇ ਡਰੋਂ ਪਰਸੋਂ ਹੀ ਬਠਿੰਡਾ ਦੇ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਦੀ ਅਦਾਲਤ ਵਿੱਚ ਹੀ ਅਗਾਉਂ ਜ਼ਮਾਨਤ ਦੀ ਅਰਜ਼ੀ ਲਗਾਈ ਸੀ, ਜਿਸ ਉਪਰ ਆਗਾਮੀ 26 ਸਤੰਬਰ ਨੂੰ ਸੁਣਵਾਈ ਹੋਣੀ ਹੈ। ਗੌਰਤਲਬ ਹੈ ਕਿ ਵਿਜੀਲੈਂਸ ਦੀ ਜਾਂਚ ਦੌਰਾਨ ਗਿ੍ਰਫਤਾਰੀ ਦੇ ਡਰੋਂ ਪਿਛਲੇ ਦੋ ਮਹੀਨਿਆਂ ਤੋਂ ਪੰਜਾਬ ਦੇ ਸਿਆਸੀ ਰੰਗ-ਮੰਚ ਤੋਂ ‘ਗਾਇਬ’ ਹਨ।
ਦਸਣਾ ਬਣਦਾ ਹੈ ਮਨਪ੍ਰੀਤ ਬਾਦਲ ਦੁਆਰਾ ਖ਼ਜਾਨਾ ਮੰਤਰੀ ਹੁੰਦਿਆਂ ਅਪਣਾ ‘ਆਸ਼ਿਆਨਾ’ ਬਣਾਉਣ ਲਈ ਬਠਿੰਡਾ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ’ਚ 1500 ਗਜ਼ ਦੇ ਦੋ ਪਲਾਟ ਖ਼ਰੀਦੇ ਸਨ। ਇਸ ਮਾਮਲੇ ਦੀ ਸ਼ਿਕਾਇਤ ਸਾਬਕਾ ਵਿਧਾਇਕ ਤੇ ਮੌਜੂਦਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਕੀਤੀ ਸੀ, ਜਿਸਨੇ ਇੰਨਾਂ ਪਲਾਟ ਨੂੰ ਖਰੀਦਣ ਲਈ ਮਨਪ੍ਰੀਤ ਬਾਦਲ ਉਪਰ ਅਪਣੇ ਸਰਕਾਰੀ ਪ੍ਰਭਾਵ ਨੂੰ ਵਰਤ ਕੇ ਸਰਕਾਰੀ ਖ਼ਜਾਨੇ ਨੂੰ ਰਗੜ੍ਹਾ ਲਗਾਉਣ ਦਾ ਦੋਸ਼ ਲਗਾਇਆ ਸੀ।
ਕੈਨੇਡਾ-ਭਾਰਤ ਵਿਵਾਦ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ 1 ਮਾਰਚ ਨੂੰ ਕੱਢੇਗਾ ਮਾਰਚ
ਇਸ ਪਲਾਂਟ ਲੲਈ ਬੋਲੀ ਤਿੰਨਾਂ ਬੋਲੀਕਾਰਾਂ ਵਲੋਂ ਇੱਕ ਹੀ ਕੰਪਿਊਟਰ ’ਤੇ ਬੈਠ ਕੇ ਦਿੱਤੀ ਗਈ, ਜਿਸਦੇ ਨਾਲ ਇਹ ਸ਼ੱਕ ਪੈਦਾ ਹੋਇਆ ਕਿ ਇਹ ਸਾਰਾ ਕੁੱਝ ਮਿਲੀਭੁਗਤ ਨਾਲ ਕੀਤਾ ਗਿਆ। ਇਸਤੋਂ ਇਲਾਵਾ ਰਾਜੀਵ ਤੇ ਵਿਕਾਸ ਨੂੰ ਬੀਡੀਏ ਵਲੋਂ ਅਲਾਟਮੈਂਟ ਲੈਟਰ ਜਾਰੀ ਕਰਨ ਤੋਂ ਪਹਿਲਾਂ ਹੀ ਮਨਪ੍ਰੀਤ ਬਾਦਲ ਨੇ ਉਨ੍ਹਾਂ ਨਾਲ ਪਲਾਟ ਖ਼ਰੀਦਣ ਦੇ ਬਿਆਨੇ ਵੀ ਕਰ ਲਏ ਤੇ ਦੋਨਾਂ ਸਫ਼ਲ ਬੋਲੀਕਾਰਾਂ ਵਲੋਂ ਬੀਡੀਏ ਨੂੰ ਅਦਾ ਕੀਤੀ ਜਾਣ ਵਾਲੀ ਰਾਸ਼ੀ ਵੀ ਪਹਿਲਾਂ ਹੀ ਦੇ ਦਿੱਤੀ। ਇੰਨ੍ਹਾਂ ਪਲਾਟਾਂ ਵਿਚ ਘਰ ਬਣਾਉਣ ਦੀ ਨੀਂਹ ਵੀ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲੋਂ ਰਖਵਾਈ ਗਈ ਸੀ।
Share the post "Big Breking News: ਪਲਾਟ ਮਾਮਲਾ, ਮਨਪ੍ਰੀਤ ਬਾਦਲ ਸਹਿਤ ਅੱਧੀ ਦਰਜਨ ਜਣਿਆਂ ਵਿਰੁੱਧ ਪਰਚਾ ਦਰਜ"