ਬਠਿੰਡਾ: ਨਿਰੋਏ ਸਮਾਜ ਦੀ ਸਿਰਜਣਾ ਜਿੰਦਗੀ ਚ ਅਨੁਸ਼ਾਸ਼ਨ ਅਤੇ ਨਸ਼ਿਆਂ ਵਰਗੀ ਨਾਮੁਰਾਦ ਬਿਮਾਰੀ ਤੋਂ ਬਚਨ ਲਈ ਖੇਡਾਂ ਦਾ ਅਹਿਮ ਯੋਗਦਾਨ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਰਰਾਏਪੁਰ ਵਿਖ਼ੇ ਐਥਲੇਟਿਕ ਮੀਟ ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਮੌਕੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਨੌਜਵਾਨ ਵਰਗ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਦਿਆਂ ਕੀਤਾ ਮਲੂਕਾ ਨੇ ਕਿਹਾ ਕੇ ਖੇਡਾਂ ਸਾਡੇ ਜੀਵਨ ਦਾ ਅਹਿਮ ਹਿੱਸਾ ਹਨ। ਖੇਡਾਂ ਜਿਥੇ ਸਾਨੂੰ ਤੰਦਰੁਸਤ ਰੱਖਦੀਆਂ ਹਨ ਉੱਥੇ ਹੀ ਖੇਡਾਂ ਚ ਹਿੱਸਾ ਲੈਣ ਨਾਲ ਨੌਜਵਾਨ ਵਰਗ ਨੂੰ ਏਕਤਾ ਨਾਲ ਅਤੇ ਅਨੁਸ਼ਾਸ਼ਨ ਚ ਰਹਿਣਾ ਵੀ ਸਿੱਖਦੇ ਜ਼ਿਕਰਯੋਗ ਹੈ।
ਜੱਜ ਸਾਹਿਬਾਨਾਂ ਨੇ ਵਾਤਾਵਰਨ ਦੀ ਸ਼ੁੱਧਤਾ ਦੇ ਮੱਦੇਨਜ਼ਰ ਲਗਾਏ ਪੌਦੇ
ਕੇ ਨਗਰ ਹਰਰਾਏਪੁਰ ਵਿਖ਼ੇ ਭਾਈ ਬਹਿਲੋ ਫਿਜੀਕਲ ਟ੍ਰੇਨਿਗ ਸੈਂਟਰ ਗੋਨਿਆਣਾ ਏਕਨੂਰ ਖਾਲਸਾ ਫੌਜ ਬਾਬਾ ਹਰਰਾਇ ਸਾਹਿਬ ਫਿਜੀਕਲ ਟ੍ਰੇਨਿੰਗ ਸੈਂਟਰ ਹਰਰਾਏਪੁਰ ਅਤੇ ਐਨ ਆਰ ਆਈ ਵੀਰਾਂ ਏ ਸਮੂਹ ਨਗਰ ਨਿਵਾਸੀਆਂ ਦੇ ਸਹਿਜੋਗ ਨਾਲ ਕਰਵਾਈ ਗਈ ਅਥਲੇਟਿਕ ਮੀਟ ਚ ਗੁਰਪ੍ਰੀਤ ਮਲੂਕਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਮਲੂਕਾ ਨੇ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਓਹਨਾ ਕਿਹਾ ਕੇ ਅਜਿਹੇ ਉਪਰਾਲੇ ਨੌਜਵਾਨਾਂ ਚ ਜੋਸ਼ ਅਤੇ ਉਤਸ਼ਾਹ ਦੇ ਨਾਲ ਚੰਗੇ ਸਮਾਜ ਦੀ ਸਿਰਜਣਾ ਲਈ ਪ੍ਰੇਰਿਤ ਕਰਦੇ ਹਨ। ਮਲੂਕਾ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਤੇ ਵਧਾਈ ਦਿੱਤੀ ਇਸ ਮੌਕੇ ਬਾਬਾ ਸੁਖਪਾਲ ਸਿੰਘ ਬੂਟਾ ਭਾਈਰੂਪਾ ਮਨਦੀਪ ਸ਼ਰਮਾ ਬੋਬੀ ਮਨਜੀਤ ਸਿੰਘ ਲਛਮਣ ਸਿੰਘ ਅਤੇ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਆਦਿ ਹਾਜਿਰ ਸਨ।
Share the post "ਅਨੁਸ਼ਾਸ਼ਨ ਅਤੇ ਨਿਰੋਏ ਸਮਾਜ ਦੀ ਸਿਰਜਣਾ ਚ ਖੇਡਾਂ ਦਾ ਵੱਡਾ ਯੋਗਦਾਨ:ਗੁਰਪ੍ਰੀਤ ਮਲੂਕਾ"