ਭਾਜਪਾ ਵੱਲੋਂ ਮਨਾਇਆ ਜਾ ਰਿਹਾ ਹੈ ਬੂਥ ਮਹਾਂਉਤਸਵ, ਜ਼ਿਲ੍ਹਾ ਪੱਧਰੀ ਹੈ ਭਾਜਪਾ ਦਾ ਇਕੱਠ
ਬਠਿੰਡਾ, 24 ਮਾਰਚ: ਕਰੀਬ ਤਿੰਨ ਸਾਲ ਪਹਿਲਾਂ ਦਿੱਲੀ ਦੀਆਂ ਬਰੂਹਾਂ ’ਤੇ ਚੱਲੇ ਕਿਸਾਨ ਅੰਦੋਲਨ ਕਾਰਨ ਪਿੰਡਾਂ ਤੋਂ ਦੂਰ ਹੋਈ ਭਾਜਪਾ ਲਈ ਹੁਣ ਮੁੜ ਨਵੀ ਮੁਸੀਬਤ ਖ਼ੜੀ ਹੋ ਗਈ ਹੈ। ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਕਿਸਾਨਾਂ ਵੱਲੋਂ ਮੁੜ ਦਿੱਲੀ ਚੱਲੋ ਦੇ ਦਿੱਤੇ ਸੱਦੇ ਨੂੰ ਬੇਸ਼ੱਕ ਹਰਿਆਣਾ ਦੀ ਭਾਜਪਾ ਸਰਕਾਰ ਨੇ ਬਾਰਡਰਾਂ ’ਤੇ ਕੰਧਾਂ ਖੜੀਆਂ ਕਰਕੇ ਅਸਫ਼ਲ ਬਣਾ ਦਿੱਤਾ ਹੈ ਪ੍ਰੰਤੂ ਆਗਾਮੀ ਲੋਕ ਸਭਾ ਚੋਣਾਂ ਦੇ ਚੱਲਦੇ ਭਾਰਤੀ ਜਨਤਾ ਪਾਰਟੀ ਨੂੰ ਮੁੜ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜ਼ਹਿਰੀਲੀ ਸ਼ਰਾਬ ਕਾਂਡ:ਭਗਵੰਤ ਮਾਨ ਨੇ ਪੀੜਤ ਪ੍ਰਵਾਰਾਂ ਨਾਲ ਪ੍ਰਗਟਾਇਆ ਦੁੱਖ
ਇਸਦੀ ਸ਼ੁਰੂਆਤ ਐਤਵਾਰ ਨੂੰ ਬਠਿੰਡਾ ’ਚ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਨੇ ਸੂੁਬਾ ਆਗੂ ਸਿੰਗਾਰਾ ਸਿੰਘ ਮਾਨ, ਹਰਜਿੰਦਰ ਸਿੰਘ ਬੱਗੀ ਅਤੇ ਹੋਰਨਾਂ ਦੀ ਅਗਵਾਈ ਹੇਠ ਸਥਾਨਕ ਬਰਨਾਲਾ ਬਾਈਪਾਸ ’ਤੇ ਸਥਿਤ ਇੱਕ ਪੈਲੇਸ ’ਚ ਭਾਜਪਾ ਦੇ ਚੱਲ ਰਹੇ ਸਮਾਗਮ ਦੌਰਾਨ ਅਚਾਨਕ ਪੁੱਜ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਹੈ। ਇਸ ਸਮਾਗਮ ਵਿਚ ਕੁੱਝ ਹੀ ਦੇਰ ਬਾਅਦ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖ਼ੜ ਸਹਿਤ ਪੰਜਾਬ ਦੇ ਇੰਚਾਰਜ਼ ਸ੍ਰੀ ਨਿਵਾਸਲੂ ਆਦਿ ਸੂਬਾ ਪੱਧਰੀ ਆਗੂਆਂ ਨੇ ਵੀ ਪੁੱਜਣਾ ਹੈ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਉਹ ਸ਼ਾਂਤਮਈ ਤਰੀਕੇ ਦੇ ਨਾਲ ਪੈਲੇਸ ਦੇ ਬਾਹਰ ਧਰਨਾ ਦੇ ਕੇ ਕੇਂਦਰ ਦੀ ਭਾਜਪਾ ਸਰਕਾਰ ਵਿਰੁਧ ਨਾਅਰੇਬਾਜ਼ੀ ਕਰਨਗੇ।
ਜੇਲ੍ਹ ਤੋਂ ਹੀ ਅਰਵਿੰਦ ਕੇਜਰੀਵਾਲ ਨੇ ਜਾਰੀ ਕੀਤੇ ਹੁਕਮ, ਦਿੱਲੀ ਵਾਸਿਆਂ ਨੂੰ ਦਿੱਤੀ ਰਾਹਤ
ਉਧਰ ਅਚਾਨਕ ਕਿਸਾਨਾਂ ਵੱਲੋਂ ਕੀਤੀ ਇਸ ਛਾਪੇਮਾਰੀ ਨੂੰ ਦੇਖਦਿਅ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰੀ ਦੇ ਪੈ ਗਈ ਹੈ ਤੇ ਵੱਡੀ ਤਾਦਾਦ ਵਿਚ ਪੁਲਿਸ ਮੌਕੇ ਉਪਰ ਤੈਨਾਤ ਕਰ ਦਿੱਤੀ ਹੈ। ਮੌਜੂਦਾ ਸਮੇਂ ਪੈਲੇਸ ਦੇ ਅੰਦਰ ਹਾਲੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਸਹਿਤ ਥੋੜੀ ਗਿਣਤੀ ਵਿਚ ਹੀ ਆਗੂ ਪੁੱਜੇ ਹੋਏ ਹਨ ਪ੍ਰੰਤੂ ਕਿਸਾਨਾਂ ਦੇ ਇਸ ਧਰਨੇ ਦਾ ਪ੍ਰਛਾਵਾ ਦੂਜੇ ਆਗੂਆਂ ਤੇ ਵਰਕਰਾਂ ਦੀ ਆਮਦ ਉਪਰ ਜਰੂਰ ਪੈ ਸਕਦਾ ਹੈ। ਗੌਰਤਲਬ ਹੌੈ ਕਿ ਜਦ ਪਹਿਲਾਂ ਵੀ ਕਿਸਾਨ ਅੰਦੋਲਨ ਚੱਲਿਆ ਸੀ ਤਾਂ ਉਸ ਸਮੇਂ ਵੀ ਪੰਜਾਬ ਵਿਚ ਭਾਜਪਾ ਆਗੂਆਂ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ ਸੀ।
ਉਧਰ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਜਸਵੀਰ ਸਿੰਘ ਬੁਰਜ ਸੇਮਾ ਨੇ ਦਸਿਆ ਕਿ ‘‘ ਭਾਜਪਾ ਦੀ ਸਰਕਾਰ ਜਾਣਬੁੱਝ ਕੇ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਤੋਂ ਭੱਜ ਰਹੀ ਹੈ। ’’ ਕਿਸਾਨ ਆਗੂ ਨੇ ਕਿਹਾ ਕਿ ਜਿੰਨ੍ਹਾਂ ਸਮਾਂ ਸਾਰੀਆਂ ਫ਼ਸਲਾਂ ’ਤੇ ਐਮ.ਐਸ.ਪੀ ਦੇਣ, ਕਿਸਾਨਾਂ ਦੇ ਮੁਕੰਮਲ ਕਰਜ਼ੇ ਉਪਰ ਲੀਕ ਮਾਰਨ ਸਹਿਤ ਹੋਰਨਾਂ ਮੰਗਾਂ ਨੂੰ ਮੰਨਿਆਂ ਨਹੀਂ ਜਾਂਦਾ, ਉਨ੍ਹਾਂ ਚਿਰ ਪੰਜਾਬ ਵਿਚ ਭਾਜਪਾ ਦਾ ਇਸੇ ਤਰ੍ਹਾਂ ਵਿਰੋਧ ਜਾਰੀ ਰਹੇਗਾ।
Share the post "ਪੰਜਾਬ ’ਚ ਭਾਜਪਾ ਲਈ ਖੜ੍ਹੀ ਹੋਈ ਵੱਡੀ ਬਿਪਤਾ: ਬਠਿੰਡਾ ’ਚ ਭਾਜਪਾ ਦੇ ਸਮਾਗਮ ’ਚ ਕਿਸਾਨਾਂ ਦੀ ਨਾਅਰੇਬਾਜ਼ੀ"