WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸੰਗਰੂਰ

ਜ਼ਹਿਰੀਲੀ ਸ਼ਰਾਬ ਕਾਂਡ:ਭਗਵੰਤ ਮਾਨ ਨੇ ਪੀੜਤ ਪ੍ਰਵਾਰਾਂ ਨਾਲ ਪ੍ਰਗਟਾਇਆ ਦੁੱਖ

ਕਿਹਾ, ਦੋਸ਼ੀਆਂ ਨੂੰ ਨਹੀਂ ਜਾਵੇਗਾ ਬਖ਼ਸਿਆ, ਪੁਲਿਸ ਤੇ ਐਕਸਾਈਜ਼ ਵਿਭਾਗ ਦੇ ਪੰਜ ਅਧਿਕਾਰੀ ਮੁਅੱਤਲ
ਸੰਗਰੂਰ, 24 ਮਾਰਚ: ਪਿਛਲੇ ਕਈ ਦਿਨਾਂ ਤੋਂ ਚਰਚਾ ਦਾ ਮੁੱਦਾ ਬਣੇ ਆ ਰਹੇ ਜ਼ਹਿਰੀਲੀ ਸ਼ਰਾਬ ਕਾਂਡ ’ਚ ਐਤਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੀੜਤ ਪ੍ਰਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨ੍ਹਾਂ ਸਪੱਸ਼ਟ ਐਲਾਨ ਕੀਤਾ ਕਿ ਇਸ ਕਾਂਡ ਦੇ ਦੋਸ਼ੀਆਂ ਨੂੰ ਬਿਲਕੁੱਲ ਵੀ ਬਖ਼ਸਿਆਂ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਮੌਤਾਂ ਨਹੀਂ ਬਲਕਿ ਕਤਲ ਹੈ ਤੇ ਇੰਨ੍ਹਾਂ ਕਾਤਲਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਪੀੜਤ ਪ੍ਰਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਹਰ ਸੰਭਵ ਮੱਦਦ ਦਾ ਭਰੋਸਾ ਦਿਵਾਇਆ। ਇਸ ਮੌਕੇ ਉਨ੍ਹਾਂ ਨਾਲ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਮੌਜੂਦ ਰਹੇ।

ਜੇਲ੍ਹ ਤੋਂ ਹੀ ਅਰਵਿੰਦ ਕੇਜਰੀਵਾਲ ਨੇ ਹੁਕਮ ਜਾਰੀ ਕਰਕੇ ਦਿੱਲੀ ਵਾਸਿਆਂ ਨੂੰ ਦਿੱਤੀ ਰਾਹਤ

ਇਸਤੋਂ ਇਲਾਵਾ ਪੰਜਾਬ ਸਰਕਾਰ ਨੇ ਸਖ਼ਤ ਹੁੰਦਿਆਂ ਐਕਸਾਈਜ਼ ਅਤੇ ਪੁਲਿਸ ਵਿਭਾਗ ਦੇ ਪੰਜ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਮੁਅੱਤਲ ਕੀਤੇ ਇੰਨ੍ਹਾਂ ਅਧਿਕਾਰੀਆਂ ਵਿਚ ਐਕਸਾਈਜ਼ ਵਿਭਾਗ ਦੇ ਸੁਨਾਮ ਤੋਂ ਇੰਸਪੈਕਟਰ ਪ੍ਰਕਾਸ਼ ਸਿੰਘ, ਪਾਤੜਾ ਤੋਂ ਇੰਸਪੈਕਟਰ ਕਸ਼ਮੀਰਾ ਸਿੰਘ ਤੇ ਦਿੜਬਾ ਤੋਂ ਇੰਸਪੈਕਟਰ ਮੋਹਣ ਸਿੰਘ ਤੋਂ ਇਲਾਵਾ ਪੰਜਾਾਬ ਪੁਲਿਸ ਦੀ ਚੌਕੀ ਇੰਚਾਰਜ਼ ਸ਼ੁਤਰਾਣਾ ਦੇ ਇੰਚਾਰਜ਼ ਯਸ਼ਪਾਲ ਸਿੰਘ ਤੇ ਹਰੂਆ ਚੌਕੀ ਇੰਚਾਰਜ਼ ਗੁਰਮੀਤ ਸਿੰਘ ਸ਼ਾਮਲ ਹੈ। ਪੰਜਾਬ ਪੁਲਿਸ ਹੁਣ ਤੱਕ ਇਸ ਮਾਮਲੇ ਵਿਚ 3 ਮੁਕੱਦਮੇ ਦਰਜ਼ ਕਰਕੇ 10 ਨਾਮਜਦ ਲੋਕਾਂ ਨੂੰ ਨਾਮਜਦ ਕਰ ਚੁੱਕੀ ਹੈ, ਜਿੰਨ੍ਹਾਂ ਵਿਚੋਂ 8 ਨੂੂੰ ਗ੍ਰਿਫਤਰ ਕੀਤਾ ਜਾ ਚੂੱਕਾ ਹੈ। 18-19 ਮਾਰਚ ਦੀ ਰਾਤ ਤੋਂ ਮੌਤਾਂ ਦਾ ਸ਼ੁਰੂ ਹੋਇਅ ਸਿਲਸਿਲਾ ਹੁਣ ਤੱਕ 21 ਤੱਕ ਪਹੁੰਚ ਚੁੱਕਿਆ ਹੈ।

ਹਰਿਆਣਾ ’ਚ ਮੰਤਰੀਆਂ ਨੂੰ ਵੰਡੇ ਵਿਭਾਗ, ਮੁੱਖ ਮੰਤਰੀ ਨੇ ਰੱਖਿਆ ਗ੍ਰਹਿ ਵਿਭਾਗ

ਇਸ ਮਾਮਲੇ ਵਿਚ ਚੋਣ ਕਮਿਸ਼ਨ ਵੱਲੋਂ ਵੀ ਡੀਜੀਪੀ ਕੋਲੋਂ ਜਵਾਬ ਮੰਗਿਆ ਜਾ ਚੁੱਕਿਆ ਹੈ। ਹਾਲਾਂਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਇੱਕ ਵਿਸੇਸ ਜਾਂਚ ਟੀਮ ਵੀ ਬਣਾਈ ਜਾ ਚੁੱਕੀ ਹੈ, ਜਿਸਦੇ ਵਿਚ ਡੀਆਈਜੀ ਹਰਚਰਨ ਸਿੰਘ ਭੁੱਲਰ, ਐਸ.ਐਸ.ਪੀ ਸੰਗਰੂਰ ਸਰਤਾਜ ਸਿੰਘ ਭੁੱਲਰ, ਵਧੀਕ ਕਮਿਸ਼ਨਰ ਐਕਸਾਈਜ ਨਰੇਸ਼ ਦੂਬੇ ਸ਼ਾਮਲ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਮੁਢਲੀ ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਇਸ ਕਾਂਡ ਦੇ ਮੁੱਖ ਮਾਸਟਰਮਾਈਡ ਹਰਮਨਪ੍ਰੀਤ ਪਾਤੜਾ ਨੇ ਸੰਗਰੂਰ ਜੇਲ੍ਹ ’ਚ ਜ਼ਹਿਰੀਲੀ ਸਰਾਬ ਬਣਾਉਣ ਦਾ ਪਲਾਨ ਬਣਾਇਆ ਸੀ, ਜਿੱਥੇ ਇੱਕ ਹੋਰ ਮੁਜਰਮ ਗੁਰਲਾਲ ਗਿਫ਼ਟੀ ਜਬਰੀ ਉਗਰਾਹੀ ਦੇ ਦੋਸ਼ਾਂ ਹੇਠ ਜੇਲ੍ਹ ’ਚ ਬੰਦ ਸੀ।

 

Related posts

ਸੰਗਰੂਰ ਵਿਖੇ ਪ੍ਰਾਇਮਰੀ ਸਕੂਲਾਂ ਦੇ ਰਾਜ ਪੱਧਰੀ ਐਥਲੈਟਿਕਸ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸ਼ੁਰੂ

punjabusernewssite

ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਧੂਰੀ ਪਹੁੰਚੇ ਭਗਵੰਤ ਮਾਨ

punjabusernewssite

ਸੁਨੀਲ ਜਾਖੜ ਨੇ ਸੰਗਰੂਰ ਦੇ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ

punjabusernewssite