ਮੋਹਾਲੀ: ਪਿਛਲੇ ਕਈ ਦਿਨਾਂ ਤੋਂ ਚਰਚਾ ਵਿੱਚ ਚੱਲ ਰਹੇ AIG ਮਲਵਿੰਦਰ ਸਿੰਘ ਸਿੱਧੂ ਨੂੰ ਅੱਜ ਮੋਹਾਲੀ ਪੁਲਿਸ ਵੱਲੋਂ ਗਿਰਫ਼ਤਾਰ ਕਰਨ ਦੀ ਸੂਚਨਾ ਮਿਲੀ ਹੈ। ਹਾਲਾਂਕਿ ਅਧਿਕਾਰੀਆਂ ਵੱਲੋਂ ਹਾਲੇ ਤੱਕ ਖੁੱਲ ਕੇ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰੰਤੂ ਪਤਾ ਚੱਲਿਆ ਹੈ ਕਿ ਉਨ੍ਹਾਂ ਨੂੰ ਅੱਜ ਵਿਜੀਲੈਂਸ ਬਿਊਰੋ ਦਫ਼ਤਰ ਮੋਹਾਲੀ ਵਿਖੇ ਸੱਦਿਆ ਗਿਆ ਸੀ, ਕਿਉਂਕਿ ਸਿੱਧੂ ਨੇ ਕੁਝ ਦਿਨ ਪਹਿਲਾਂ ਇਕ ਪ੍ਰੈਸ ਕਾਨਫਰੰਸ ਕਰਕੇ ਗੰਭੀਰ ਦੋਸ਼ ਲਗਾਏ ਸਨ। ਇੰਨਾਂ ਦੋਸਾਂ ਦੀ ਪੜਤਾਲ ਸਬੰਧੀ ਉਨ੍ਹਾਂ ਨੂੰ ਵਿਜੀਲੈਂਸ ਦਫਤਰ ਬੁਲਾਏ ਜਾਣ ਬਾਰੇ ਪਤਾ ਲੱਗਿਆ ਹੈ। ਸੂਚਨਾ ਮੁਤਾਬਕ ਇਸ ਦੋਰਾਨ ਏਆਈਜੀ ਵਲੋਂ ਕਥਿਤ ਤੌਰ ਤੇ ਅਧਿਕਾਰੀਆਂ ਨਾਲ ਦੁਰਵਿਵਹਾਰ ਕੀਤਾ ਅਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਇਆ, ਜਿਸਦੇ ਚੱਲਦੇ ਵਿਜੀਲੈਂਸ ਅਧਿਕਾਰੀਆਂ ਵਲੋਂ ਇਸ ਸਬੰਧੀ ਮੋਹਾਲੀ ਦੇ ਫੇਸ ਅੱਠ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪਤਾ ਲੱਗਿਆ ਹੈ ਕਿ ਪੁਲਿਸ ਨੇ AIG ਮਲਵਿੰਦਰ ਸਿੰਘ ਸਿੱਧੂ ਦੀ ਗਿਰਫ਼ਤਾਰੀ ਪਾ ਦਿੱਤੀ ਗਈ ਸੀ। ਇਹ ਖ਼ਬਰ ਤੋਂ ਬਾਅਦ AIG ਦੀ ਪਤਨੀ ਵੱਲੋਂ ਵਿਜੀਲੈਂਸ ਬਿਊਰੋ ਦਫ਼ਤਰ ਮੋਹਾਲੀ ਵਿਖੇ ਜ਼ੋਰਦਾਰ ਹੰਗਾਮਾਂ ਕੀਤਾ ਗਿਆ। ਪਤਨੀ ਵੱਲੋਂ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਦਸਣਾ ਬਣਦਾ ਹੈ ਕਿ AIG ਮਲਵਿੰਦਰ ਸਿੰਘ ਸਿੱਧੂ HUMAN RIGHTS ਵਿਚ ਤੈਨਾਤ ਹਨ ਅਤੇ ਉਨ੍ਹਾਂ ਦਾ ਆਪਣੇ ਜਵਾਈ ਨਾਲ ਕੋਈ ਘਰੇਲੂ ਵਿਵਾਦ ਚੱਲ ਰਿਹਾ ਹੈ।
BIG NEWS: AIG ਮਲਵਿੰਦਰ ਸਿੰਘ ਸਿੱਧੂ ਨੂੰ ਕੀਤਾ ਗ੍ਰਿਫ਼ਤਾਰ !
31 Views