spot_img
spot_img

ਵੱਡੀ ਖ਼ਬਰ;ਬਠਿੰਡਾ ਸ਼ਹਿਰ ਦੇ ਬਜ਼ਾਰਾਂ ਵਿਚੋਂ ਹੁਣ ਨਹੀਂ ਚੁੱਕੀਆਂ ਜਾਣਗੀਆਂ ਕਾਰਾਂ, ਟੋਅ ਵੈਨ ਸੇਵਾ ਮੁਅੱਤਲ

Date:

spot_img

👉ਵਪਾਰੀਆਂ ਨਾਲ ਮੀਟਿੰਗ ਤੋਂ ਬਾਅਦ ਮੇਅਰ ਮਹਿਤਾ ਦੀ ਅਗਵਾਈ ਹੇਠ ਨਿਗਮ ਦੀ ਮੀਟਿੰਗ ‘ਚ ਹੋਇਆ ਫੈਸਲਾ
👉ਜਨਰਲ ਹਾਊਸ ਮੀਟਿੰਗ ਵਿੱਚ ਲਗਭਗ 15 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ

Bathinda News: ਬਠਿੰਡਾ ਸ਼ਹਿਰ ਵਿਚ ਪਿਛਲੇ ਕਈ ਸਾਲਾਂ ਤੋਂ ਵਿਵਾਦ ਦਾ ਕਾਰਨ ਬਣਦੀਆਂ ਆ ਰਹੀਆਂ ਟੋਅ ਵੈਨਾਂ ‘ਤੇ ਹੁਣ ਰੋਕ ਲੱਗ ਗਈ ਹੈ। ਸ਼ਹਿਰ ਦੇ ਵਪਾਰੀਆਂ, ਸਮਾਜ ਸੇਵੀਆਂ ਤੇ ਆਮ ਲੋਕਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਮੰਗ ਤੋਂ ਬਾਅਦ ਅੱਜ ਸ਼ੁੱਕਰਵਾਰ ਨੂੰ ਮੇਅਰ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਹੇਠ ਨਗਰ ਨਿਗਮ ਦੇ ਜਨਰਲ ਹਾਊਸ ਦੀ ਹੋਈ ਮੀਟਿੰਗ ਵਿਚ ਇਹ ਵੱਡਾ ਫੈਸਲਾ ਲਿਆ ਗਿਆ। ਇਹ ਟੋਅ ਵੈਨਾਂ ਹੁਣ ਅੱਗੇ ਤੋਂ ਚੱਲਣਗੀਆਂ ਜਾਂ ਪੱਕੇ ਤੌਰ ‘ਤੇ ਹੀ ਬੰਦ ਰਹਿਣਗੀਆਂ, ਇਸ ਸਬੰਧ ਵਿਚ ਫੈਸਲਾ ਲੈਣ ਲਈ ਨਿਗਮ ਕਮਿਸ਼ਨਰ ਦੀ ਅਗਵਾਈ ਹੇਠ ਇੱਕ ਕਮੇਟੀ ਬਣਾਉਣ ਨੂੰ ਵੀ ਹਰੀ ਝੰਡੀ ਦਿੱਤੀ ਗਈ, ਜਿਸਦੇ ਵਿਚ ਡਿਪਟੀ ਕਮਿਸਨਰ ਤੇ ਐਸਐਸਪੀ ਦੇ ਇੱਕ-ਇੱਕ ਨੁਮਾਇੰਦੇ ਤੋਂ ਇਲਾਵਾ 2 ਕੌਸਲਰ ਵੀ ਇਸਦੇ ਮੈਂਬਰ ਹੋਣਗੇ।

ਇਹ ਵੀ ਪੜ੍ਹੋ ਅੰਮ੍ਰਿਤਸਰ ਵਿੱਚ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ 24 ਘੰਟਿਆਂ ‘ਚ ਪੁਲਿਸ ਵੱਲੋਂ ਕਾਬੂ, ਇੱਕ ਨਿਕਲਿਆ ਨਾਬਾਲਗ

ਨਿਗਮ ਦੀ ਮੀਟਿੰਗ ਤੋਂ ਪਹਿਲਾਂ ਅੱਜ ਸਵੇਰ ਸਮੇਂ ਹੀ ਸ਼ਹਿਰ ਦੇ ਵਪਾਰੀਆਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਇੱਕ ਵਫ਼ਦ ਵੱਲੋਂ ਅੱਜ ਹੀ ਇਸ ਮੁੱਦੇ ‘ਤੇ ਮੇਅਰ ਪਦਮਜੀਤ ਸਿੰਘ ਮਹਿਤਾ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਟੋਅ ਵੈਨਾਂ ਕਾਰਨ ਆਉਣ ਵਾਲੀਆਂ ਸਮੱਸਿਆ ਦਾ ਜਿਕਰ ਕੀਤਾ ਸੀ। ਇਸ ਵਫ਼ਦ ਵਿਚ ਵਪਾਰੀ ਆਗੂ ਵਿਨੋਦ ਜੈਨ, ਮੈਰੀ ਗੋਇਲ, ਦੁਰਗਾ ਪ੍ਰਸ਼ਾਦ, ਸਾਜ਼ਨ ਸਰਮਾ ਤੇ ਜੀਵਨ ਕੁਮਾਰ, ਆਸਰਾ ਵੈਲਫੇਅਰ ਸੁਸਾਇਟੀ ਤੋਂ ਰਮੇਸ਼ ਮਹਿਤਾ, ਸਹਾਰਾ ਜਨ ਸੇਵਾ ਤੋਂ ਵਿਜੈ ਗੋਇਲ, ਸਮਰਥ ਵੈਲਫੇਅਰ ਸੁਸਾਇਟੀ ਤੋਂ ਮੁਕੇਸ਼ ਕੁਮਾਰ ਗੋਇਲ ਮੋਂਟੀ, ਸਾਥੀ ਵੈਲਫੇਅਰ ਸੁਸਾਇਟੀ ਤੋਂ ਜਤਿੰਦਰ ਗੋਗੀਆ, ਸ਼ਿਵ ਸ਼ਕਤੀ ਵੈਲਫੇਅਰ ਸੁਸਾਇਟੀ ਤੋਂ ਸਤੀਸ਼ ਕੁਮਾਰ, ਅੱਪੂ ਸੁਸਾਇਟੀ ਤੋਂ ਕੇਵਲ, ਆਦਰਸ਼ ਵੈਲਫੇਅਰ ਸੁਸਾਇਟੀ ਤੋਂ ਮਨੀਸ਼ ਪਾਂਧੀ, ਨਿਲੇਸ਼ ਪਠਾਣੀ ਤੇ ਹੋਰ ਸੁਸਾਇਟੀ ਅਹੁਦੇਦਾਰ ਮੌਜੂਦ ਸਨ।

ਇਹ ਵੀ ਪੜ੍ਹੋ ਰੱਖੜੀ ਦੇ ਤਿਉਹਾਰ ਮੌਕੇ PRTC ਦੀਆਂ ਬੱਸਾਂ ਨਿਰਵਿਘਨ ਚੱਲਣਗੀਆਂ, GM ਰੱਖਣਗੇ ਅਪਰੇਸ਼ਨ ‘ਤੇ ਨਿਗ੍ਹਾ

ਇਸ ਦੌਰਾਨ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਵਿਸ਼ਵਾਸ ਦਿਵਾਇਆ ਸੀ ਕਿ ਅੱਜ ਹਾਊਸ ਦੀ ਮੀਟਿੰਗ ਵਿੱਚ ਟੋਅ ਵੈਨ ਦੇ ਮਸਲੇ ਦਾ ਪੱਕੇ ਤੌਰ ‘ਤੇ ਹੱਲ ਕੀਤਾ ਜਾਵੇਗਾ।ਜਿਸਤੋਂ ਤੁਰੰਤ ਬਾਅਦ ਮੇਅਰ ਮਹਿਤਾ ਦੀ ਅਗਵਾਈ ਹੇਠ ਹਾਊਸ ਨੇ ਇਹ ਅਹਿਮ ਫੈਸਲਾ ਲਿਆ। ਇਸ ਫੈਸਲੇ ਤੋਂ ਬਾਅਦ ਸ਼ਹਿਰ ਦੇ ਵਪਾਰੀਆਂ ਤੇ ਆਮ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ। ਉਧਰ ਅੱਜ ਦੀ ਮੀਟਿੰਗ ਵਿਚ ਸ਼ਹਿਰ ਲਈ ਲਗਭਗ 15 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਪ੍ਰਸਤਾਵ ਪਾਸ ਕੀਤਾ ਗਿਆ। ਮੇਅਰ ਸ੍ਰੀ ਮਹਿਤਾ ਨੇ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਰਡ ਨੰਬਰ 48 ਵਿੱਚ 98 ਲੱਖ ਰੁਪਏ ਦੀ ਲਾਗਤ ਨਾਲ ਕਮਿਊਨਿਟੀ ਸੈਂਟਰ ਬਣਾਉਣ, ਭਾਗੂ ਰੋਡ ‘ਤੇ ਸਥਿਤ ਹੈੱਡ ਵਾਟਰ ਵਰਕਸ ਨੂੰ 2.5 ਕਰੋੜ ਰੁਪਏ ਦੀ ਲਾਗਤ ਨਾਲ ਜੋਗਰ ਪਾਰਕ ਵਾਂਗ ਸੈਰਗਾਹ ਵਜੋਂ ਵਿਕਸਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ Bathinda Police ਵੱਲੋਂ ਕਿਲੋ ਅਫ਼ੀਮ,ਸਵਾ 2 ਲੱਖ ਦੀ ਡਰੱਗ ਮਨੀ ਅਤੇ ਬਰੀਜ਼ਾ ਕਾਰ ਸਹਿਤ 2 ਕਾਬੂ

ਇਸੇ ਤਰ੍ਹਾਂ 70 ਲੱਖ ਰੁਪਏ ਦੀ ਲਾਗਤ ਨਾਲ ਅਜੀਤ ਰੋਡ ‘ਤੇ ਸਥਿਤ ਪਾਰਕ ਨੰਬਰ 9ਬੀ ਵਿੱਚ ਸੀਨੀਅਰ ਸਿਟੀਜ਼ਨਾਂ ਲਈ ਲਾਇਬ੍ਰੇਰੀ ਬਣਾਉਣ, 2.5 ਕਰੋੜ ਰੁਪਏ ਦੀ ਲਾਗਤ ਨਾਲ ਸਥਾਨਕ ਰੋਜ਼ ਗਾਰਡਨ ਚੌਕ ਤੋਂ ਪੁਲਿਸ ਲਾਈਨ ਤੱਕ ਫੁੱਟਪਾਥ ਬਣਾਉਣ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ। ਮੇਅਰ ਸ੍ਰੀ ਮਹਿਤਾ ਨੇ ਦੱਸਿਆ ਕਿ ਸ਼ਹਿਰ ਬਠਿੰਡਾ ਦੀ ਸਫਾਈ ਪ੍ਰਣਾਲੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਫਾਈ ਸੇਵਕਾਂ ਦੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਜਨਰਲ ਹਾਊਸ ਮੀਟਿੰਗ ਵਿੱਚ ਵਿਚਾਰ-ਵਟਾਂਦਰੇ ਤੋਂ ਬਾਅਦ 538 ਸਫਾਈ ਸੇਵਕਾਂ ਅਤੇ 59 ਸੀਵਰਮੈਨਾਂ ਨੂੰ ਨਿਯਮਤ ਆਧਾਰ ‘ਤੇ ਭਰਤੀ ਕਰਨ ਦਾ ਪ੍ਰਸਤਾਵ ਵੀ ਪਾਸ ਕੀਤਾ ਗਿਆ। ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਉਹ ਬਠਿੰਡਾ ਨੂੰ ਇੱਕ ਆਦਰਸ਼ ਸ਼ਹਿਰ ਬਣਾਉਣ ਲਈ ਵਚਨਬੱਧ ਹਨ, ਜਿਸ ਲਈ ਉਹ ਜ਼ਮੀਨੀ ਪੱਧਰ ‘ਤੇ ਆਪਣੀ ਟੀਮ ਨਾਲ ਦਿਨ ਰਾਤ ਕੰਮ ਕਰ ਰਹੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Punjab Police ਦਾ ਥਾਣੇਦਾਰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

Ludhiana News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...