
Punjab News: ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਇੱਕ ਨਿੱਜੀ ਟੀਵੀ ਚੈਨਲ ਦੀ ਇੰਟਰਵਿਊ ਦੇ ਵਿਚ ਪੰਜਾਬ ’ਚ 50 ਗ੍ਰਨੇਡ ਆਉਣ ਬਾਰੇ ਬਿਆਨ ਦੇ ਕੇ ਕਸੂਤਾਂ ਫ਼ਸ ਗਏ ਹਨ। ਉਨ੍ਹਾਂ ਆਪਣੀ ਇਸ ਇੰਟਰਵਿਊ ਵਿਚ ਦਾਅਵਾ ਕੀਤਾ ਸੀ ਕਿ ਪੰਜਾਬ ਦੇ ਵਿਚ 50 ਗ੍ਰਨੇਡ ਭੇਜੇ ਗਏ ਹਨ, ਜਿਸਦੇ ਵਿਚੋਂ ਹੁਣ ਤਕ 18 ਫਟ ਗਏ ਹਨ ਅਤੇ 32 ਹਾਲੇ ਬਚੇ ਹੋਏ ਹਨ।
ਇਹ ਵੀ ਪੜ੍ਹੋ 70 ਸਾਲਾਂ ਪ੍ਰੇਮੀ ਨਾਲ ਰਲ ਕੇ ਕਲਯੁਗੀ ਪਤਨੀ ਨੇ ਵਿਦੇਸ਼ੋਂ ਵਾਪਸ ਆਏ ਪਤੀ ਦਾ ਕੀਤਾ ਕ+ਤ.ਲ
ਇਹ ਬਿਆਨ ਸਾਹਮਣੇ ਆਉਂਦੇ ਹੀ ਜਿੱਥੇ ਪੰਜਾਬ ਪੁਲਿਸ ਐਕਸ਼ਨ ਵਿਚ ਆ ਗਈ ਹੈ ਤੇ ਉਚ ਅਧਿਕਾਰੀ ਪ੍ਰਤਾਪ ਸਿੰਘ ਬਾਜਵਾ ਦੇ ਚੰਡੀਗੜ੍ਹ ਸਥਿਤ ਘਰ ਵਿਚ ਪੁਛਗਿਛ ਲਈ ਪੁੱਜ ਗਈ ਹੈ। ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਐਲਾਨ ਕੀਤਾ ਹੈ ਕਿ ਸ: ਬਾਜਵਾ ਨੂੰ ਸੂਬੇ ਦੇ ਲੋਕਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਬਚੇ ਹੋਏ 32 ਗ੍ਰਨੇਡ ਕਿੱਥੇ ਪਏ ਹੋਏ ਹਨ ਤੇ ਉਨ੍ਹਾਂ ਨੂੰ ਇਸਦੇ ਬਾਰੇ ਕਿੱਥੋਂ ਜਾਣਕਾਰੀ ਮਿਲੀ ਹੈ।
ਇਹ ਵੀ ਪੜ੍ਹੋ ਪੁਲਿਸ ਮੁਕਾਬਲੇ ’ਚ ਪੰਜਾਬ ਦਾ ਨਾਮੀ ਨਸ਼ਾ ਤਸਕਰ ਜਖ਼ਮੀ, ਭਾਰੀ ਮਾਤਰਾ ’ਚ ‘ਹੈਰੋਇਨ’ ਅਤੇ ਪਿਸਤੌਲ ਬਰਾਮਦ
ਇਸ ਸਬੰਧ ਵਿਚ ਬਕਾਇਦਾ ਇੱਕ ਵੀਡੀਓ ਸੰਦੇਸ਼ ਰਾਹੀ ਮੁੱਖ ਮੰਤਰੀ ਸ: ਮਾਨ ਨੇ ਉਨ੍ਹਾਂ ਨੂੰ ਪੁੱਛਿਆ ਕਿ ‘‘ ਤੁਹਾਨੂੰ ਇਹ ਇਨਫੋਰਮੇਸ਼ਨ ਕਿੱਥੋਂ ਮਿਲੀ, ਕੀ ਤੁਹਾਡੇ ਪਾਕਿਸਤਾਨ ਨਾਲ ਸਿੱਧੇ ਸੰਬੰਧ ਨੇ, ਤੁਹਾਨੂੰ ਬੰਬ ਭੇਜਣ ਵਾਲੇ ਟੈਰਿਸਟ ਜਾਂ ਜਿਹੜੀ ਵੀ ਕੋਈ ਉਹਨਾਂ ਦੀ ਏਜੰਸੀ ਹੈ ਉਹ ਤੁਹਾਨੂੰ ਸਿੱਧਾ ਫੋਨ ਕਰਕੇ ਇਸਦੇ ਬਾਰੇ ਦਸਿਆ ਹੈ। ’’
ਇਹ ਵੀ ਪੜ੍ਹੋ ਡੇਰਾਬੱਸੀ ਸਿਵਲ ਹਸਪਤਾਲ ‘ਚ ਹੋਈ ਝੜਪ ਵਿੱਚ ਸ਼ਾਮਲ ਦੋਵੇਂ ਧਿਰਾਂ ਵਿਰੁੱਧ ਐਫ.ਆਈ.ਆਰ. ਦਰਜ
ਮੁੱਖ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਬਾਜਵਾ ਵੱਲੋਂ ਕੀਤੇ ਜਾ ਰਹੇ ਖ਼ੁਲਾਸਿਆਂ ਦੇਬਾਰੇ ਇਨਫੋਰਮੇਸ਼ਨ ਪੰਜਾਬ ਦੀ ਕਿਸੇ ਇੰਟੈਲੀਜਸ ਕੋਲ ਹੈ ਤੇ ਨਾ ਹੀ ਦੇਸ਼ ਦੀ ਇੰਟੈਲੀਜਸੀ ਨੇ ਅਜਿਹੀ ਕੋਈ ਖਬਰ ਪੰਜਾਬ ਦੀਆਂ ਏਜੰਸੀਆਂ ਨਾਲ ਸਾਂਝੀ ਕੀਤੀ ਹੈ।
ਇਹ ਵੀ ਪੜ੍ਹੋ ਮੁਕਾਬਲੇ ਤੋਂ ਬਾਅਦ ਮੁਹਾਲੀ ਪੁਲਿਸ ਨੇ ਗੈਂਗਸਟਰ ਗੋਲਡੀ ਬਰਾੜ ਦੇ ਦੋ ਨਜਦੀਕੀਆਂ ਸਾਥੀ ਨੂੰ ਕੀਤਾ ਗ੍ਰਿਫਤਾਰ, ਇੱਕ ਜਖ਼ਮੀ
ਸ: ਮਾਨ ਨੇ ਬਾਜਵਾ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ‘‘ ਤੁਹਾਡਾ ਫਰਜ਼ ਬਣਦਾ ਕਿ ਸਾਡੇ ਨਾਲ ਉਹ ਗੱਲ ਸ਼ੇਅਰ ਕਰੋ, ਨਹੀਂ ਤਾਂ ਇਹ ਸਮਝਿਆ ਜਾਵੇਗਾ ਕਿ ਤੁਸੀਂ ਉਹਨਾਂ ਬੰਬਾਂ ਦੇ ਫਟਣ ਦੀ ਜਾਂ ਉਹਨਾਂ ਬੰਬਾਂ ਦੇ ਚੱਲਣ ਦੀ ਵੇਟ ਕਰ ਰਹੇ ਹੋ ਕਿ ਬੰਦੇ ਮਰ ਜਾਣ ਤੇ ਫਿਰ ਮੈਂ ਆਪਣੀ ਰਾਜਨੀਤੀ ਚਮਕਾਉਂਗਾ।’’ ਮੁੱਖ ਮੰਤਰੀ ਨੇ ਇਸ ਬਿਆਨ ਨੂੰ ਗੰਭੀਰਤਾ ਨਾਲ ਲੈਂਦਿਆਂ ਕਾਂਗਰਸ ਪਾਰਟੀ ਤੋਂ ਵੀ ਜਵਾਬ ਮੰਗਿਆ ਹੈ।
ਇਹ ਵੀ ਪੜ੍ਹੋ 25000 ਰੁਪਏ ਦੀ ਰਿਸ਼ਵਤ ਲੈਂਦਾ SHO ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਚੁੱਕਿਆ
ਉਨ੍ਹਾਂ ਕਿਹਾ ਕਿ ਜੇ ਬਾਜਵਾ ਕੋਲ ਕੋਈ ਇਨਫੋਰਮੇਸ਼ਨ ਨਹੀਂ ਤਾਂ ਇਹ ਸੀਰੀਅਸ ਕਰਾਈਮ ਹੈ ਤੇ ਇਸਦੇ ਲਈ ਉਨ੍ਹਾਂ ਦੇ ਵਿਰੁਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਿਸਦੇ ਲਈ ਪੰਜਾਬ ਪੁਲਿਸ ਨੂੰ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ। ਉਧਰ ਬਾਜਵਾ ਦੇ ਘਰ ਪੁੱਜੀ ਪੰਜਾਬ ਪੁਲਿਸ ਦੀ ਟੀਮ ਵੱਲੋਂ ਇਸਦੇ ਬਾਰੇ ਪੜਤਾਲ ਕੀਤੀ ਜਾ ਰਹੀ ਹੈ। ਦਸਣਾ ਬਣਦਾ ਹੈ ਕਿ ਪਿਛਲੇ ਕੁੱਝ ਸਮਿਆਂ ਤੋਂ ਪੁਲਿਸ ਥਾਣਿਆਂ ਤੇ ਚੌਕੀਆਂ ਤੋਂ ਇਲਾਵਾ ਹੁਣ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਅੱਗੇ ਵੀ ਗ੍ਰਨੇਡ ਹਮਲਾ ਹੋਇਆ ਸੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।




