ਨਵੀਂ ਦਿੱਲੀ, 21 ਮਾਰਚ: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਗ੍ਰਿਫਤਾਰ ਕਰ ਲਿਆ ਹੈ। ਸ਼ਰਾਬ ਘੁਟਾਲੇ ਮਾਮਲੇ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਸੰਮਨ ਕੱਢ ਰਹੀ ਈਡੀ ਨੇ ਵੀਰਵਾਰ ਨੂੰ ਦੇਰ ਰਾਤ ਸ਼੍ਰੀ ਕੇਜਰੀਵਾਲ ਦੇ ਘਰੋਂ ਗਿਰਫਤਾਰ ਕੀਤਾ ਗਿਆ। ਈਡੀ ਵੱਲੋਂ ਅੱਜ ਵੀ ਅਰਵਿੰਦ ਕੇਜਰੀਵਾਲ ਨੂੰ ਪੇਸ਼ ਹੋਣ ਲਈ ਨੋਵਾਂ ਸੰਮਨ ਕੱਢਿਆ ਗਿਆ ਸੀ ਪਰੰਤੂ ਉਹ ਪੇਸ਼ ਨਹੀਂ ਹੋਏ।
ਚੋਣ ਕਮਿਸ਼ਨ ਦਾ ਵੱਡਾ ਫੈਸਲਾ: ਬਠਿੰਡਾ ਸਹਿਤ ਪੰਜਾਬ ਦੇ ਪੰਜ ਜ਼ਿਲਿਆਂ ਦੇ ਐਸਐਸਪੀ ਦੇ ਤਬਾਦਲਿਆਂ ਦੇ ਹੁਕਮ
ਜਿਸਤੋਂ ਬਾਅਦ ਸ਼ਾਮ ਨੂੰ ਈਡੀ ਦੀ ਵੱਡੀ ਟੀਮ ਉਹਨਾਂ ਦੇ ਘਰ ਦੇਰ ਸ਼ਾਮ ਪੁੱਜੀ ਅਤੇ ਕਾਫੀ ਲੰਮੀ ਪੁਛਗਿੱਛ ਤੋਂ ਬਾਅਦ ਉਹਨਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ। ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਪਤਾ ਲੱਗਦਿਆਂ ਹੀ ਵੱਡੀ ਗਿਣਤੀ ਵਿਚ ਆਪ ਆਗੂ ਤੇ ਵਲੰਟੀਅਰਾਂ ਉਥੇ ਪੁੱਜੇ ਅਤੇ ਉਨ੍ਹਾਂ ਵੱਲੋਂ ਵਿਰੋਧ ਕੀਤਾ ਗਿਆ। ਜਿਸਦੇ ਚਲਦਿਆਂ ਦਿੱਲੀ ਦੇ ਮੁੱਖ ਮੰਤਰੀ ਦੇ ਘਰ ਅੱਗੇ ਵੱਡੀ ਤਾਦਾਦ ਦੇ ਵਿੱਚ ਰੈਪਿਡ ਐਕਸ਼ਨ ਫੋਰਸ ਤੋਂ ਇਲਾਵਾ ਪੈਰਾਮਿਲਟਰੀ ਫੋਰਸ ਤੈਨਾਤ ਕੀਤੀ ਗਈ ਹੈ।
ਅਕਾਲੀ ਦਲ ਤੇ ਭਾਜਪਾ ਦੀ ਯਾਰੀ, ਕੱਛੂ ਕੁੰਮੇ ਤੇ ਚੂਹੇ ਵਾਲੀ: ਭਗਵੰਤ ਮਾਨ
ਦੱਸਣਾ ਬਣਦਾ ਹੈ ਕਿ ਸ਼ਰਾਬ ਘੁਟਾਲੇ ਵਿੱਚ ਲਗਾਤਾਰ ਅੰਦੇਸ਼ਾ ਜਤਾਇਆ ਜਾ ਰਿਹਾ ਸੀ ਕਿ ਈਡੀ ਆਪ ਦੇ ਦੂਜੇ ਵੱਡੇ ਆਗੂਆਂ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਵੀ ਗ੍ਰਿਫਤਾਰ ਕਰ ਸਕਦੀ ਹੈ। ਹਾਲਾਂਕਿ ਆਪਣੀ ਗ੍ਰਿਫਤਾਰੀ ਦੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਹੇਠਲੀ ਅਦਾਲਤ ਤੋਂ ਲੈ ਕੇ ਦਿੱਲੀ ਹਾਈਕੋਰਟ ਦਾ ਵੀ ਰੁੱਖ ਕੀਤਾ ਗਿਆ ਸੀ ਪਰੰਤੂ ਉਹਨਾਂ ਨੂੰ ਉੱਥੇ ਰਾਹਤ ਨਹੀਂ ਮਿਲੀ ਜਿਸਦੇ ਬਾਅਦ ਈਡੀ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਗੌਰਤਲਬ ਹੈ ਕਿ ਦਿੱਲੀ ਦੇ ਮੰਤਰੀ ਸੌਰਵ ਭਾਰਦਵਾਜ ਨੇ ਪਹਿਲਾਂ ਹੀ ਇਹ ਸਾਫ ਕਰ ਦਿੱਤਾ ਸੀ ਕਿ ਜੇਕਰ ਕੇਜਰੀਵਾਲ ਗ੍ਰਿਫਤਾਰ ਹੁੰਦੇ ਨੇ ਤਾਂ ਉਹ ਮੁੱਖ ਮੰਤਰੀ ਬਣੇ ਰਹਿਣਗੇ|