ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਅਜਮਾਉਣਗੇ ਕਿਸਮਤ
ਨਵੀਂ ਦਿੱਲੀ, 6 ਸਤੰਬਰ: ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਕਿਆਸਅਰਾਈਆਂ ਨੂੰ ਸੱਚ ਸਾਬਤ ਕਰਦਿਆਂ ਦੇਸ ਦੇ ਉੱਘੇ ਪਹਿਲਵਾਨ ਬਜਰੰਗ ਪੂਨੀਆ ਤੇ ਵਿਨੇਸ਼ ਫ਼ੋਗਟ ਨੇ ਅੱਜ ਦਿੱਲੀ ਵਿਚ ਕਾਂਗਰਸ ਪਾਰਟੀ ’ਚ ਸਮੂਲੀਅਤ ਕਰ ਲਈ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਹਾਜ਼ਰੀ ’ਚ ਕਾਂਗਰਸ ਪਾਰਟੀ ਦੇ ਕੌਮੀ ਜਨਰਲ ਸਕੱਤਰ ਕੇ.ਸੀ. ਵੈਨੂਗੋਪਾਲ ਦੀ ਅਗਵਾਈ ਵਿਚ ਸ਼ਾਮਲ ਹੋਏ ਇਹ ਦੋਨੋਂ ਪਹਿਲਵਾਨ ਅਗਲੀ 5 ਅਕਤੂਬਰ ਨੂੰ ਹਰਿਆਣਾ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਆਪਣੀ ਕਿਸਮਤ ਅਜਮਾਉਣਗੇ।ਇਸਤੋਂ ਪਹਿਲਾਂ ਅੱਜ ਵਿਨੇਸ਼ ਫ਼ੋਗਟ ਨੇ ਆਪਣੀ ਰੇਲਵੇ ਵਿਭਾਗ ਦੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਚੰਡੀਗੜ੍ਹ ਵਿਚੋਂ ਕਿਸਾਨਾਂ ਨੇ ਚੁੱਕਿਆ ਧਰਨਾ, ਪਾਏ ਘਰਾਂ ਨੂੰ ਚਾਲੇ
ਪਿਛਲੇ ਦਿਨੀਂ ਪੈਰਿਸ ਵਿਚ ਹੋਈਆਂ ਉÇਲੰਪਕਸ ਖੇਡਾਂ ਵਿਚ ਸਿਰਫ਼ 100 ਗ੍ਰਾਂਮ ਭਾਰ ਦੇ ਕਾਰਨ ਤਮਗੇ ਤੋਂ ਬਾਹਰ ਹੋਈ ਵਿਨੇਸ਼ ਫ਼ੋਗਟ ਦੇ ਵਾਪਸ ਦੇਸ਼ ਪਰਤਣ ਸਮੇਂ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਸਪੁੱਤਰ ਤੇ ਐਮ.ਪੀ ਦਪੇਂਦਰ ਸਿੰਘ ਹੁੱਡਾ ਦੇ ਮੌਜੂਦ ਰਹਿਣ ’ਤੇ ਕਾਂਗਰਸ ਵਿਚ ਸ਼ਾਮਲ ਹੋਣ ਦੀ ਚਰਚਾ ਸ਼ੁਰੂ ਹੋ ਗਈ ਸੀ। ਬੀਤੇ ਕੱਲ ਇੰਨ੍ਹਾਂ ਦੋਨਾਂ ਪਹਿਲਵਾਨਾਂ ਨੇ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਇੰਨ੍ਹਾਂ ਦੋਨਾਂ ਪਹਿਲਵਾਨਾਂ ਦੀ ਅਗਵਾਈ ਹੇਠ ਪਿਛਲੇ ਸਮੇਂ ਦੌਰਾਨ ਕੁਸ਼ਤੀ ਸੰਘ ਫੈਡਰੇਸ਼ਨ ਦੇ ਵਿਰੁਧ ਪਹਿਲਵਾਨਾਂ ਵੱਲੋਂ ਵੱਡਾ ਸੰਘਰਸ਼ ਕੀਤਾ ਗਿਆ ਸੀ। ਇਸਤੋਂ ਇਲਾਵਾ ਇੰਨ੍ਹਾਂ ਦਿੱਲੀ ਵਿਖੇ ਹੋੲੈ ਕਿਸਾਨ ਅੰਦੋਲਨ ਨੂੰ ਵੀ ਆਪਣੀ ਹਿਮਾਇਤ ਦਿੱਤੀ ਸੀ।
Share the post "Big News: ਉੱਘੇ ਪਹਿਲਵਾਨ ਵਿਨੇਸ਼ ਫ਼ੋਗਟ ਤੇ ਬਜਰੰਗ ਪੂਨੀਆ ਹੋਏ ਕਾਂਗਰਸ ਵਿਚ ਸ਼ਾਮਲ"