ਆਸ਼ੂ ਤੋਂ ਵਿਰੁਧ ਪਹਿਲਾਂ ਵਿਜੀਲੈਂਸ ਵੱਲੋਂ ਵੀ ਕੀਤੀ ਜਾ ਰਹੀ ਹੈ ਜਾਂਚ
ਜਲੰਧਰ/ਲੁਧਿਆਣਾ, 1 ਅਗੱਸਤ: ਪੰਜਾਬ ਕਾਂਗਰਸ ਦੇ ਕਾਰਜ਼ਕਾਰੀ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸਣ ਆਸ਼ੂ ਨੂੰ ਵੀਰਵਾਰ ਵਾਲੇ ਦਿਨ ਕੇਂਦਰੀ ਜਾਂਚ ਏਜੰਸੀ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਅਨਾਜ ਦੇ ਢੋਆ-ਢੁਆਈ ਦੇ ਕਥਿਤ ਘਪਲੇ ਵਿਚ ਹੋਈ ਮਨੀ ਲਾਂਡਰਿੰਗ ਦੇ ਦੋਸ਼ਾਂ ਹੇਠ ਈਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸਤੋਂ ਪਹਿਲਾਂ ਅਗੱਸਤ 2022 ਦੇ ਵਿਚ ਵਿਜੀਲੈਂਸ ਵੱਲੋਂ ਵੀ ਇਸੇ ਘੁਟਾਲੇ ਵਿਚ ਸ਼੍ਰੀ ਆਸ਼ੂ ਨੂੰ ਗ੍ਰਿਫਤਾਰ ਕੀਤਾ ਸੀ। ਕਈ ਹਜ਼ਾਰ ਕਰੋੜ ਦੇ ਇਸ ਘੁਟਾਲੇ ਦੇ ਵਿਚ ਪੁੱਛਗਿਛ ਲਈ ਈਡੀ ਵੱਲੋਂ ਸੰਮਨ ਕੀਤਾ ਹੋਇਆ ਸੀ।
ਰਾਜਾ ਵੜਿੰਗ ਨੇ ਲੁਧਿਆਣਾ ’ਚ IIT ਦੀ ਸਥਾਪਨਾ ਬਾਰੇ ਸਿੱਖਿਆ ਮੰਤਰੀ ਨਾਲ ਕੀਤੀ ਗੱਲਬਾਤ
ਜਿਸਦੇ ਚੱਲਦੇ ਭਾਰਤ ਭੂਸਣ ਆਸੂ ਜਲੰਧਰ ਵਿਚ ਈਡੀ ਦੇ ਦਫ਼ਤਰ ’ਚ ਪੁੱਜੇ ਹੋਏ ਸਨ। ਕਰੀਬ ਅੱਠ ਘੰਟੇ ਦੀ ਪੁਛਗਿਛ ਤੋਂ ਬਾਅਦ ਈਡੀ ਵੱਲੋਂ ਉਨ੍ਹਾਂ ਦੀ ਗ੍ਰਿਫਤਾਰੀ ਪਾਈ ਗਈ ਹੈ। ਇਸਤੋਂ ਪਹਿਲਾਂ ਈਡੀ ਵੱਲੋਂ ਇਸ ਮਾਮਲੇ ਨੂੰ ਲੈ ਕੇ ਛਾਪੇਮਾਰੀ ਕੀਤੀ ਸੀ। ਵੱਡੀ ਗੱਲ ਇਹ ਵੀ ਹੈ ਕਿ ਈਡੀ ਵੱਲੋਂ ਇਹ ਕਾਰਵਾਈ ਵਿਜੀਲੈਂਸ ਦੇ ਜਾਂਚ ਦੇ ਆਧਾਰ ’ਤੇ ਹੀ ਕੀਤੀ ਸੀ। ਵਿਜੀਲੈਂਸ ਨੇ ਇਸ ਟੈਂਡਰ ਘੁਟਾਲੇ ਦੀ ਡੂੰਘਾਈ ਨਾਲ ਜਾਂਚ ਕਰਦਿਆਂ ਤੱਥ ਸਾਹਮਣੇ ਲਿਆਂਦੇ ਸਨ ਕਿ ਕਿਸ ਤਰ੍ਹਾਂ ਸਕੂਟਰ-ਮੋਟਰਸਾਈਕਲਾਂ ਦੇ ਨੰਬਰ ਲਗਾ ਕੇ ਕਾਗਜ਼ਾਂ ਵਿਚ ਟਰੱਕਾਂ ਦੀ ਢੋਆ-ਢੁਆਈ ਦਿਖ਼ਾਈ ਗਈ ਸੀ।
Share the post "Big News:ED ਵੱਲੋਂ ਪੰਜਾਬ ਕਾਂਗਰਸ ਦਾ ਸਾਬਕਾ ਮੰਤਰੀ ਭਾਰਤ ਭੂਸਣ ਆਸ਼ੂ ਗ੍ਰਿਫਤਾਰ"