ਚੰਡੀਗੜ੍ਹ, 8 ਮਈ: ਪੰਜਾਬ ਦੀ ਸਿਆਸਤ ਵਿਚ ਵੱਡਾ ਫੇਰਬੱਦਲ ਦੇਖਣ ਨੂੰ ਮਿਲਿਆ ਹੈ। ਬਹੁਜਨ ਸਮਾਜ ਪਾਰਟੀ ਦੇ ਹੁਸ਼ਿਆਰਪੁਰ ਤੋਂ ਉਮੀਦਵਾਰ ਰਾਕੇਸ਼ ਸੋਮਨ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ ਹਨ। ਤੁਹਾਨੂੰ ਦੱਸ ਦਈਏ ਕਿ ਰਾਕੇਸ਼ ਸੋਮਨ ਨੂੰ ਕੁਝ ਦਿਨ ਪਹਿਲਾ ਹੀ ਬਹੁਜਨ ਸਮਾਜ ਪਾਰਟੀ ਨੇ ਹੋਸ਼ਿਆਰਪੁਰ ਤੋਂ ਟਿਕਟ ਦਿੱਤੀ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਰਾਕੇਸ਼ ਸੋਮਨ ਨੂੰ ‘ਆਪ’ ਪਾਰਟੀ ਵਿਚ ਸ਼ਾਮਲ ਕਰਵਾਇਆ ਗਿਆ ਹੈ।
ਮੋਬਾਈਲ ਟੁੱਟਣ ਦੇ ਡਰੋਂ 10 ਸਾਲਾਂ ਬੱਚੇ ਨੇ ਲਿਆ ਫਾਹਾ
ਰਾਕੇਸ਼ ਸੋਮਨ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਵਿਚ ਕੋਈ ਪੁੱਛਗਿੱਛ ਨਹੀਂ ਸੀ ‘ਤੇ ਉਹ ਇਨ੍ਹੇ ਸਮਰਥ ਨਹੀਂ ਸੀ ਕੇ ਉਹ ਲੋਕ ਸਭਾ ਕੈਪੇਂਨ ਦਾ ਖਰਚਾ ਚੁੱਕ ਸਕਣ। ਹੁਣ ਆਮ ਆਦਮੀ ਪਾਰਟੀ ਨੂੰ ਹੁਸ਼ਿਆਰਪੁਰ ਵਿਚ ਵੱਡਾ ਬੱਲ ਮਿਲ ਸਕਦਾ ਹੈ। ਹੁਸ਼ਿਆਰਪੁਰ ਸੀਟ ਤੋਂ ਆਮ ਆਦਮੀ ਪਾਰਟੀ ਨੇ ਰਾਜ ਕੁਮਾਰ ਚੱਬੇਵਾਲ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ।
ਪੰਜਾਬ ‘ਚ ਬਸਪਾ ਨੂੰ ਵੱਡਾ ਝਟਕਾ
ਹੁਸ਼ਿਆਰਪੁਰ ਤੋਂ ਨਾਮਵਰ ਦਲਿਤ ਆਗੂ ਅਤੇ ਬਸਪਾ ਉਮੀਦਵਾਰ ਰਾਕੇਸ਼ ਸੋਮਨ AAP ‘ਚ ਹੋਏ ਸ਼ਾਮਿਲ
CM @BhagwantMann ਨੇ ਸਨਮਾਨ ਕਰਦੇ ਹੋਏ ਪਾਰਟੀ ‘ਚ ਕੀਤਾ ਸ਼ਾਮਲ#MissionAAP13Vs0 pic.twitter.com/Oir10ZgrIN
— AAP Punjab (@AAPPunjab) May 8, 2024
Share the post "Big News: ਹੁਸ਼ਿਆਰਪੁਰ ਬਸਪਾ ਉਮੀਦਵਾਰ ਨੇ ਟਿਕਟ ਸਮੇਤ ਛੱਡੀ ਪਾਰਟੀ, ‘ਆਪ’ ‘ਚ ਸ਼ਾਮਲ"