👉ਆਪ ਦੇ ਬੁਲਾਰੇ ਵੱਲੋਂ ਵਿਧਾਇਕ ਨੂੰ ਗ੍ਰਿਫਤਾਰ ਕਰਨ ਦਾ ਕੀਤਾ ਗਿਆ ਦਾਅਵਾ, ਮਾਮਲਾ ਭ੍ਰਿਸਟਾਚਾਰ ਦਾ
Jalandhar News: ਭ੍ਰਿਸਟਾਚਾਰ ਵਿਰੁਧ ਆਪਣੀ ਜ਼ੀਰੋ ਟਾਲਰੈਂਸ ਦੀ ਨੀਤੀ ਨੂੰ ਅੱਗੇ ਸਖ਼ਤੀ ਨਾਲ ਲਾਗੂ ਕਰਦਿਆਂ ਸੂਬੇ ਦੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਸਰਕਾਰ ਨੇ ਸ਼ੁੱਕਰਵਾਰ ਨੂੰ ਵੱਡੀ ਕਾਰਵਾਈ ਕਰਦਿਆਂ ਆਪਣੀ ਹੀ ਪਾਰਟੀ ਦੇ ਇੱਕ ਵਿਧਾਇਕ ਦੇ ਟਿਕਾਣਿਆਂ ’ਤੇ ਵਿਜੀਲੈਂਸ ਦੀ ਛਾਪੇਮਾਰੀ ਕੀਤੀ ਗਈ ਹੈ। ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ ਹੁਣ ਸਰਕਾਰ ਅਤੇ ਵਿਜੀਲੈਂਸ ਦੇ ਨਿਸ਼ਾਨੇ ’ਤੇ ਹਨ।
ਇਹ ਵੀ ਪੜ੍ਹੋ ਘੋਰ ਕਲਯੁੱਗ; ਬਠਿੰਡਾ ’ਚ ਇੱਕ ਹੋਰ ਪੁੱਤ ਨੇ ਪਿਊ ਦਾ ਗੋ+ਲੀ ਮਾਰ ਕੇ ਕੀਤਾ ਕ.ਤਲ, ਘਰ ਵਿਚ ਹੀ ਕੀਤਾ ਸੰਸਕਾਰ
ਪਾਰਟੀ ਦੇ ਬੁਲਾਰੇ ਡਾ ਸੰਨੀ ਆਹਲੂਵਾਲੀਆ ਵੱਲੋਂ ਇੱਕ ਨਿੱਜੀ ਚੈਨਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਹੈ ਕਿ ‘‘ ਰਮਨ ਅਰੋੜਾ ਸਹਿਤ ਕੁੱਝ ਲੋਕਾਂ ਨੂੰ ਵਿਜੀਲੈਂਸ ਵੱਲੋਂ ਭ੍ਰਿਸਟਾਚਰ ਦੇ ਮਾਮਲੇ ਵਿਚ ਹਿਰਾਸਤ ਵਿਚ ਲਿਆ ਗਿਆ ਹੈ।’’ ਸੂਚਨਾ ਮੁਤਾਬਕ ਵਿਧਾਇਕ ਰਮਨ ਅਰੋੜਾ ਉਪਰ ਨਗਰ ਨਿਗਮ ਰਾਹੀਂ ਕਥਿਤ ਤੌਰ ‘ਤੇ ਭ੍ਰਿਸਟਾਚਾਰ ਕਰਨ ਦੇ ਇਲਜਾਮ ਲੱਗੇ ਹਨ ਤੇ ਕਿਹਾ ਜਾ ਰਿਹਾ ਕਿ ਇਹ ਸਿਕਾਇਤ ਵਿਜੀਲੈਂਸ ਕੋਲ ਪੁੱਜੀ ਸੀ ਜਿਸਤੋਂ ਬਾਅਦ ਇਹ ਵੱਡੀ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ ਬਠਿੰਡਾ ਵਾਸੀਆਂ ਲਈ ਖੁਸ਼ਖਬਰੀ: ਇਸ ਇਲਾਕੇ ’ਚ ਸੋਮਵਾਰ ਤੋਂ ਹੋਣਗੀਆਂ ਰਜਿਸਟਰੀਆਂ ਸ਼ੁਰੂ
ਸੂਚਨਾ ਮੁਤਾਬਕ ਵਿਜੀਲੈਂਸ ਵੱਲੋਂ ਵਿਧਾਇਕ ਤੋਂ ਇਲਾਵਾ ਕੁੱਝ ਅਫ਼ਸਰਾਂ ਵਿਰੁਧ ਵੀ ਇਹ ਕਾਰਵਾਈ ਕੀਤੀ ਜਾ ਰਹੀ ਹੈ। ਦਸਣਾ ਬਣਦਾ ਹੈਕਿ ਕੁੱਝ ਦਿਨ ਪਹਿਲਾਂ ਹੀ ਇਸ ਵਿਧਾਇਕ ਵਿਰੁਧ ਆ ਰਹੀਆਂ ਸਿਕਾਇਤਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਵਿਧਾਇਕ ਰਮਨ ਅਰੋੜਾ ਦੀ ਸੁਰੱਖਿਆ ਵੀ ਵਾਪਸ ਲੈ ਲਈ ਗਈ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


