ਵੱਡੀ ਖਬਰ; ਹੁਣ ਮੁਨਸ਼ੀ ਦਾ ਇੱਕ ਥਾਣੇ ਵਿੱਚ ਦੋ ਸਾਲ ਤੋਂ ਵੱਧ ਨਹੀਂ ਹੋਵੇਗਾ ਕਾਰਜਕਾਲ

Date:

spot_img

👉ਗਤੀਸ਼ੀਲ ਅਤੇ ਜਵਾਬਦੇਹ ਪੁਲਿਸਿੰਗ ਨੂੰ ਯਕੀਨੀ ਬਣਾਉਣ ਲਈ ਹੈ ਇਹ ਮੁਕੰਮਲ ਪ੍ਰਸ਼ਾਸਕੀ ਕਦਮ : ਡੀਜੀਪੀ ਗੌਰਵ ਯਾਦਵ
Chandigarh News:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਪੁਲਿਸਿੰਗ ਦੀ ਕਾਰਜ ਕੁਸ਼ਲਤਾ ਨੂੰ ਹੋਰ ਬਿਹਤਰ ਕਰਨ ਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਮਹੱਤਵਪੂਰਨ ਪ੍ਰਸ਼ਾਸਕੀ ਕਦਮ ਤਹਿਤ ਪੰਜਾਬ ਪੁਲਿਸ ਨੇ ਕਿਸੇ ਵੀ ਪੁਲਿਸ ਥਾਣੇ ਜਾਂ ਯੂਨਿਟ ਵਿੱਚ ਤਾਇਨਾਤ ਮੁੱਖ ਹੌਲਦਾਰ (ਮੁਨਸ਼ੀ) ਲਈ ਕਾਰਜਕਾਲ ਸੀਮਾ ਵੱਧ ਤੋਂ ਵੱਧ ਦੋ ਸਾਲ ਨਿਰਧਾਰਤ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸਾਂ ’ਤੇ ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤੀ ਮੁਹਿੰਮ ‘ਯੁੱਧ ਨਸ਼ਿਆਂ ਦੇ ਵਿਰੁੱਧ’ ਨੇ ਪਾਕਿਸਤਾਨ ਦੇ ਆਈ.ਐਸ.ਆਈ. ਨੂੰ ਦਿੱਤਾ ਵੱਡਾ ਝਟਕਾ

ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਹੁਕਮ ਵਿੱਚ ਲਿਖਿਆ ਹੈ, “ਜਵਾਬਦੇਹੀ ਨੂੰ ਯਕੀਨੀ ਬਣਾਉਣ, ਪੁਲਿਸਿੰਗ ਦੀ ਕੁਸ਼ਲਤਾ ਵਿੱਚ ਸੁਧਾਰ ਕਰਨ ਅਤੇ ਨਫ਼ਰੀ ਵਿੱਚ ਪੇਸ਼ੇਵਰ ਵਿਕਾਸ ਵਧਾਉਣ ਦੇ ਮੱਦੇਨਜ਼ਰ ਇਹ ਹੁਕਮ ਦਿੱਤਾ ਜਾਂਦਾ ਹੈ ਕਿ ਕਿਸੇ ਵੀ ਪੁਲਿਸ ਥਾਣੇ ਜਾਂ ਯੂਨਿਟ ਵਿੱਚ ਤਾਇਨਾਤ ਐਮਐਚਸੀਜ਼ ਦਾ ਕਾਰਜਕਾਲ ਉਸ ਥਾਣੇ ਜਾਂ ਯੂਨਿਟ ‘ਤੇ ਦੋ ਸਾਲਾਂ ਦੀ ਮਿਆਦ ਤੋਂ ਵੱਧ ਨਹੀਂ ਹੋਵੇਗਾ।’’ਹੁਕਮ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਦੋ ਸਾਲਾਂ ਦਾ ਕਾਰਜਕਾਲ ਪੂਰਾ ਹੋਣ ‘ਤੇ, ਅਧਿਕਾਰੀ ਨੂੰ ਕਿਸੇ ਹੋਰ ਸਟੇਸ਼ਨ ਜਾਂ ਯੂਨਿਟ ਵਿੱਚ ਤਬਦੀਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ  ਯੁੱਧ ਨਸ਼ਿਆਂ ਵਿਰੁੱਧ: ਅਮਨ ਅਰੋੜਾ ਵੱਲੋਂ ਕੌਂਸਲਰਾਂ, ਸਰਪੰਚਾਂ ਤੇ ਨੰਬਰਦਾਰਾਂ ਨੂੰ ਨਸ਼ਾ ਤਸਕਰਾਂ ਨਾਲ ਬਿਲਕੁਲ ਲਿਹਾਜ਼ ਨਾ ਵਰਤਣ ਦਾ ਸੱਦਾ

ਇਸ ਆਰਡਰ ਵਿੱਚ ਅੱਗੇ ਲਿਖਿਆ ਹੈ ਕਿ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ ਅਤੇ ਸਖਤੀ ਨਾਲ ਪਾਲਣਾ ਕਰਨੀ ਹੋਵੇਗੀ। ਪਾਲਣਾ ਵਿੱਚ ਕਿਸੇ ਵੀ ਤਰਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।ਡੀਜੀਪੀ ਗੌਰਵ ਯਾਦਵ ਨੇ ਜੋਰ ਦੇ ਕੇ ਕਿਹਾ ਕਿ ਇਹ ਕਦਮ ਪੂਰੀ ਤਰਾਂ ਪ੍ਰਸ਼ਾਸਕੀ ਹੈ ਅਤੇ ਇੱਕ ਗਤੀਸ਼ੀਲ ਅਤੇ ਜਵਾਬਦੇਹ ਪੁਲਿਸਿੰਗ ਨੂੰ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

ਪਤਨੀ ਤੇ ਧੀ ਦਾ ਜਾਇਦਾਦ ’ਚ ਕਿੰਨਾ ਹੱਕ? ਵਸੀਅਤ ਬਣਾਉਣ ਤੋਂ ਪਹਿਲਾਂ ਜਾਣ ਲਓ ਜਾਇਦਾਦ ਦੇ ਕਾਨੂੰਨ

ਨਿਊਜ਼ ਡੈਸਕ :  ਜਾਇਦਾਦ ਕਰੋੜਾਂ ਦੀ ਹੋਵੇ ਜਾਂ ਲੱਖਾਂ...

Amit Shah ਦੇ ਟਵੀਟ ‘ਤੇ CM Bhagwant Mann ਤੇ Arvind Kejriwal ਦਾ ਮੋੜਵਾਂ ਜਵਾਬ

Chandigarh News: ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ(Amit Shah)...

 Whatsapp ਦਾ ਨਵਾਂ ਗੈਸਟ ਕਾਲ ਫੀਚਰ ਹੋਇਆ ਸ਼ੁਰੂ! ਬਿਨਾਂ Whatsapp ਖਾਤੇ ਦੇ ਵੀ Audio ਤੇ Video Call

ਨਿਊਜ਼ ਡੈਸਕ : ਦੋਸਤਾਂ ਜਾਂ ਰਿਸ਼ਤੇਦਾਰਾਂ ਨਾਲ ਵੀਡੀਓ ਕਾਲ...