ਮੋਬਾਈਲ ਫੋਨਾਂ ਤੇ ਗੱਡੀਆਂ ਸਹਿਤ ਜਾਇਦਾਦਾਂ ਦੀ ਜਾਂਚ ਵੀ ਜਾਰੀ
Bathinda News: ਬੁੱਧਵਾਰ ਸ਼ਾਮ ਨੂੰ ਨਸ਼ਾ ਤਸਕਰੀ ਦੇ ਕੇਸ ਵਿੱਚ ਫੜੀ ਗਈ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀਆਂ ਮੁਸ਼ਕਿਲਾਂ ਵੱਧਦੀਆਂ ਦਿਖਾਈ ਦੇ ਰਹੀਆਂ ਹਨ। ਜਿੱਥੇ ਅੱਜ ਇਸ ਮਹਿਲਾਂ ਨੂੰ ਮੁੜ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਦੋ ਦਿਨਾਂ ਦਾ ਹੋਰ ਰਿਮਾਂਡ ਹਾਸਲ ਕੀਤਾ ਗਿਆ, ਉੱਥੇ ਪੁਲਿਸ ਵੱਲੋਂ ਇਸ ਮਹਿਲਾ ਮੁਲਾਜ਼ਮ ਦੇ ਦੋਸਤ ਨੂੰ ਵੀ ਨਸ਼ਾ ਤਸਕਰੀ ਦੇ ਕੇਸ ਵਿੱਚ ਨਾਮਜਦ ਕਰ ਲਿਆ ਗਿਆ। ਇਸ ਤੋਂ ਇਲਾਵਾ ਇਸ ਮਹਿਲਾ ਦੇ ਕੋਲ ਮੌਜੂਦ ਮੋਬਾਈਲ ਫੋਨਾਂ ਤੋਂ ਇਲਾਵਾ ਉਸ ਦੀ ਜਾਇਦਾਦ ਅਤੇ ਗੱਡੀਆਂ ਦੇ ਵੇਰਵੇ ਵੀ ਪੁਲਿਸ ਵਿਭਾਗ ਵੱਲੋਂ ਇਕੱਠੇ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ ਮਹਿਲਾ ਮੁਲਾਜਮ ਦਾ ਕਥਿਤ ਦੋਸਤ ਆਪਣੀ ਪਤਨੀ ਨਾਲ ਅਦਾਲਤ ‘ਚ ਹੋਇਆ ਥੱਪੜੋ-ਥੱਪੜੀ
ਸੂਤਰਾਂ ਮੁਤਾਬਕ ਇਸ ਮਹਿਲਾ ਦੀ ਬਠਿੰਡਾ ਦੀ ਮੁਲਤਾਨੀਆ ਰੋਡ ‘ਤੇ ਸਥਿਤ ਵਿਰਾਟ ਗਰੀਨ ਕਲੋਨੀ ਦੇ ਵਿੱਚ ਇੱਕ ਆਲੀਸ਼ਾਨ ਕੋਠੀ ਤੋ ਇਲਾਵਾ ਸ਼ਹਿਰ ਵਿੱਚ ਕੁਝ ਹੋਰ ਪਲਾਟ ਹੋਣ ਬਾਰੇ ਵੀ ਕਨਸੋਆਂ ਮਿਲੀਆਂ ਹਨ। ਇਸ ਤੋਂ ਇਲਾਵਾ ਇਸ ਮਹਿਲਾ ਮੁਲਾਜ਼ਮ ਵੱਲੋਂ ਆਪਣੇ ਇੰਸਟਾਗਰਾਮ ਉੱਪਰ ਵੱਖ ਵੱਖ ਗੱਡੀਆਂ ਨਾਲ ਬਣਾਈਆਂ ਰੀਲਾਂ ਵਾਲੀਆਂ ਗੱਡੀਆਂ ਦੀ ਪੜਤਾਲ ਲਈ ਆਰਟੀਓ ਦਫਤਰ ਤੋ ਸਹਿਯੋਗ ਮੰਗਿਆ ਗਿਆ ਹੈ ਸਾਹਮਣੇ ਆ ਰਹੀ ਸੂਚਨਾ ਮੁਤਾਬਕ ਪੁਲਿਸ ਜਲਦੀ ਹੀ ਐਨਡੀਪੀਐਸ ਐਕਟ ਤਹਿਤ ਇਸ ਮਹਿਲਾ ਪੁਲਿਸ ਮੁਲਾਜ਼ਮ ਵੱਲੋਂ ਕਥਿਤ ਤੌਰ ‘ਤੇ ਨਸ਼ਾ ਤਸਕਰੀ ਕਰਕੇ ਬਣਾਈਆਂ ਜਾਇਦਾਦਾਂ ਨੂੰ ਜਬਤ ਕਰਨ ਦੀ ਤਿਆਰੀ ਕਰ ਰਹੀ ਹੈ।
ਇਹ ਵੀ ਪੜ੍ਹੋ 3.50 ਲੱਖ ਰੁਪਏ ਰਿਸ਼ਵਤ ਲੈਂਦਾ ਹੋਮਿਓਪੈਥਿਕ ਡਾਕਟਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਕਿ ਦੂਜੇ ਨਸ਼ਾ ਤਸਕਰਾਂ ਵਾਂਗ ਇਸ ਮਹਿਲਾ ਪੁਲਿਸ ਮੁਲਾਜ਼ਮਾ ਦੀਆਂ ਜਾਇਦਾਦਾਂ ਉੱਪਰ ਵੀ ਬਲਡੋਜਰ ਚਲਾਇਆ ਜਾ ਸਕਦਾ ਹੈ ਪਰੰਤੂ ਇਸ ‘ਤੇ ਕਾਨੂੰਨੀ ਪਹਿਲੂਆਂ ਨੂੰ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਦੇਖਿਆ ਜਾ ਰਿਹਾ ਹੈ। ਸੂਤਰਾਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਇੱਕ ਦਿਨਾਂ ਦੇ ਪੁਲਿਸ ਰਿਮਾਂਡ ਦੌਰਾਨ ਇਸ ਮਹਿਲਾ ਪੁਲਿਸ ਮੁਲਾਜ਼ਮ ਨੇ ਜਾਂਚ ਅਧਿਕਾਰੀਆਂ ਨਾਲ ਕੋਈ ਜਿਆਦਾ ਸਹਿਯੋਗ ਨਹੀਂ ਕੀਤਾ ਹੈ। ਇਸ ਮਹਿਲਾ ਪੁਲਿਸ ਮੁਲਾਜ਼ਮ ਦਾ ਇੰਨਾ ਖੌਫ ਦੱਸਿਆ ਜਾ ਰਿਹਾ ਕਿ ਕੋਈ ਵੀ ਅਧਿਕਾਰੀ ਖੁੱਲ ਕੇ ਇਸ ਮਾਮਲੇ ਵਿੱਚ ਬੋਲਣ ਲਈ ਤਿਆਰ ਨਹੀਂ ਹੈ। ਹਾਲਾਂਕਿ ਪਿਛਲੇ ਦੋ ਦਿਨਾਂ ਤੋਂ ਇਸ ਮਹਿਲਾ ਦੇ ਕਈ ਉੱਚ ਅਧਿਕਾਰੀਆਂ ਨਾਲ ਦੋਸਤਾਨਾਂ ਸਬੰਧ ਹੋਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "Big News; ਕਾਲੀ ਥਾਰ ‘ਚ ਚਿੱਟੇ ਦਾ ਕਾਰੋਬਾਰ ਕਰਨ ਵਾਲੀ ਮਹਿਲਾ ਪੁਲਿਸ ਮੁਲਾਜ਼ਮ ਦਾ ਮੁੜ ਮਿਲਿਆ ਰਿਮਾਂਡ, ਦੋਸਤ ਵੀ ਹੋਇਆ ਨਾਮਜਦ"