spot_img
spot_img
spot_img

Big News: ਪੰਜਾਬ ਪੁਲਿਸ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਅੱਜ ਲੈ ਕੇ ਆਵੇਗੀ ਪੰਜਾਬ

Date:

spot_img

👉ਖ਼ੁਦ ਅੰਮ੍ਰਿਤਪਾਲ ਸਿੰਘ ਤੇ ਉਸਦੇ ਦੋ ਸਾਥੀ ਹਾਲੇ ਡਿੱਬਰੂਗੜ੍ਹ ਜੇਲ੍ਹ ’ਚ ਰਹਿਣਗੇ ਬੰਦ
Amritsar News: ਕੌਮੀ ਸੁਰੱਖਿਆ ਐਕਟ ਤਹਿਤ ਪਿਛਲੇ 2 ਸਾਲਾਂ ਤੋਂ ਆਪਣੇ 9 ਸਾਥੀਆਂ ਸਹਿਤ ਆਸਾਮ ਦੀ ਡਿੱਬਰੂਗੜ੍ਹ ਜੇਲ੍ਹ ’ਚ ਬੰਦ ਐਮ.ਪੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਸਾਥੀਆਂ ਨੂੰ ਲੈ ਕੇ ਅੱਜ ਵੀਰਵਾਰ ਨੂੰ ਪੰਜਾਬ ਪੁਲਿਸ ਦੀ ਟੀਮ ਵਾਪਸ ਲੈ ਕੇ ਆ ਰਹੀ ਹੈ। ਐਨਐਸਏ ਖ਼ਤਮ ਹੋਣ ਤੋਂ ਬਾਅਦ ਪਿਛਲੇ ਤਿੰਨ ਦਿਨਾਂ ’ਚ ਡਿੱਬਰੂਗੜ੍ਹ ’ਚ ਐਸਪੀ ਦੀ ਅਗਵਾਈ ਹੇਠ ਮੌਜੂਦ ਪੰਜਾਬ ਪੁਲਿਸ ਦੀ ਟੀਮ ਨੂੰ ਸੱਤ ਜਣਿਆਂ ਦਾ ਟਰਾਂਜੈਟ ਰਿਮਾਂਡ ਮਿਲ ਚੁੱਕਿਆ ਹੈ ਅਤੇ ਇੰਨ੍ਹਾਂ ਨੂੰ ਹੁਣ 22 ਮਾਰਚ ਤੱਕ ਅਜਨਾਲਾ ਦੀ ਸਥਾਨਕ ਕੋਰਟ ਵਿਚ ਪੇਸ਼ ਕੀਤਾ ਜਾਣਾ ਹੈ।

ਇਹ ਵੀ ਪੜ੍ਹੋ ਮੀਤ ਹੇਅਰ ਨੇ ਲੋਕ ਸਭਾ ਵਿੱਚ ਜਲ ਸ੍ਰੋਤ ਨਾਲ ਸਬੰਧਤ ਪੰਜਾਬ ਦੀਆਂ ਅਹਿਮ ਮੰਗਾਂ ਰੱਖੀਆਂ

ਜਦੋਂਕਿ ਖੁਦ ਅਮਿ੍ਰੰਤਪਾਲ ਸਿੰਘ ਤੇ ਉਸਦੇ ਦੋ ਸਾਥੀ ਪਪਲਪ੍ਰੀਤ ਸਿੰਘ ਤੇ ਵਰਿੰਦਰ ਸਿੰਘ ਹਾਲੇ ਅਗਲੇ ਕੁੱਝ ਮਹੀਨਿਆਂ ਤੱਕ ਉਥੇ ਹੀ ਬੰਦ ਰਹਿਣਗੇ। ਸਾਹਮਣੇ ਆ ਰਹੀਆਂ ਖ਼ਬਰਾਂ ਮੁਤਾਬਕ ਜਿੰਨ੍ਹਾਂ ਸਾਥੀਆਂ ਨੂੰ ਵਾਪਸ ਪੰਜਾਬ ਲਿਆਂਦਾ ਜਾ ਰਿਹਾ ਹੈ, ਉਨ੍ਹਾਂ ਦੇ ਵਿਚ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ , ਦਲਜੀਤ ਸਿੰਘ ਕਲਸੀ, ਗੁਰਮੀਤ ਸਿੰਘ, ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇਕਾ, ਤੂਫ਼ਾਨ ਸਿੰਘ, ਕੁਲਵੰਤ ਸਿੰਘ ਤੇ ਬਸੰਤ ਸਿੰਘ ਦੇ ਨਾਮ ਚਰਚਾ ਵਿਚ ਹਨ।

ਇਹ ਵੀ ਪੜ੍ਹੋ 3000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਇੱਥੈ ਦਸਣਾ ਬਣਦਾ ਹੈ ਕਿ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਵਾਰਸ ਪੰਜਾਬ ਜਥੇਬੰਦੀ ਦੇ ਮੁਖੀ ਬਣੇ ਅੰਮ੍ਰਿਤਪਾਲ ਸਿੰਘ ਵੱਲੋਂ ਪੰਜਾਬ ਵਿਚ ਅੰਮ੍ਰਿਤ ਸੰਚਾਰ ਦੀ ਮੁਹਿੰਮ ਵਿੱਢੀ ਗਈ ਸੀ। ਇਸ ਦੌਰਾਨ ਆਪਣੇ ਇੱਕ ਸਾਥੀ ਨੂੰ ਛੁਡਵਾਉਣ ਨੂੰ ਲੈ ਕੇ ਉਨ੍ਹਾਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਭੀੜ ਥਾਣਾ ਅਜਨਾਲਾ ਵਿਚ ਪੁੱਜੀ ਸੀ, ਜਿਸਦੇ ਮਾਮਲੇ ਵਿਚ ਪੁਲਿਸ ਨੈ ਕੇਸ ਦਰਜ਼ ਕੀਤੇ ਸਨ ਤੇ ਇਸਤੋਂ ਬਾਅਦ ਉਨ੍ਹਾਂ ਦੀ ਫ਼ੜੋ-ਫ਼ੜਾਈ ਸ਼ੁਰੂ ਕੀਤੀ ਗਈ ਸੀ। ਹਾਲਾਂਕਿ ਖ਼ੁਦ ਅੰਮ੍ਰਿਤਪਾਲ ਸਿੰਘ ਸਭ ਤੋਂ ਅਖੀਰ ਵਿਚ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਜੱਦੀ ਪਿੰਡ ਰੋਡੇ ਤੋਂ ਪੁਲਿਸ ਹਿਰਾਸਤ ਵਿਚ ਲਏ ਗਏ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

spot_img

Share post:

spot_img

Popular

More like this
Related

ਹੱਕੀ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦਾ ਬਠਿੰਡਾ ਵਿੱਚ ਰੋਸ ਪ੍ਰਦਰਸ਼ਨ

👉ਏਡੀਸੀ ਨੂੰ ਮੰਗ ਪੱਤਰ ਸੌਂਪ ਕੇ ਮੰਗਾਂ ਦੇ ਜਲਦੀ...

ਪੰਜਾਬ ਸਰਕਾਰ ਸਟੋਰੇਜ ਸਪੇਸ ਦੇ ਮੁੱਦੇ ਨੂੰ ਹੱਲ ਕਰਨ ਲਈ ਪੂਰੀ ਤਰ੍ਹਾਂ ਯਤਨਸ਼ੀਲ

👉ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੇਂਦਰ ਸਰਕਾਰ ਕੋਲ...