ਚੋਣ ਦੇ 48 ਘੰਟੇ ਪਹਿਲਾਂ ਤਕ ਬਲਕ ਐਸਐਮਐਸ ਭੇਜਣ ’ਤੇ ਰਹੇਗੀ ਪਾਬੰਦੀ
ਚੰਡੀਗੜ੍ਹ, 13 ਮਈ : ਲੋਕ ਸਭਾ ਚੋਣਾਂ ਵਿਚ ਖੜ੍ਹੇ ਉਮੀਦਵਾਰਾਂ ਦੇ ਹੱਕ ਵਿਚ ਭੇਜੇ ਜਾਣ ਵਾਲੇ ਬਲਕ ਮੈਸੇਜ਼ਾਂ ਦਾ ਖ਼ਰਚਾ ਵੀ ਹੁਣ ਉਨ੍ਹਾਂ ਉਮੀਦਵਾਰਾਂ ਦੇ ਖ਼ਾਤੇ ਵਿਚ ਜੁੜੇਗਾ। ਇਸਦੀ ਪੁਸ਼ਟੀ ਕਰਦਿਆਂ ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਕਿਹਾ ਹੈ ਕਿ ਚੋਣਾਵੀ ਪ੍ਰਚਾਰ ਦੌਰਾਨ ਚੋਣ ਪ੍ਰਚਾਰ ਦੇ ਲਈ ਬਲਕ (ਥੋਕ) ਵਿਚ ਭੇਜੇ ਗਏ ਐਸਐਮਐਸ ਦੀ ਜਾਣਕਾਰੀ ਜਿਲ੍ਹਾ ਪ੍ਰਸਾਸ਼ਨ ਤੇ ਸਬੰਧਿਤ ਸਹਾਇਕ ਰਿਟਰਨਿੰਗ ਅਧਿਕਾਰੀ ਨੂੰ ਮਿਲਣ ’ਤੇ ਉਹ ਸੇਵਾ ਪ੍ਰਦਾਤਾ ਤੋਂ ਇਸ ’ਤੇ ਹੋਏ ਖਰਚ ਦਾ ਅੰਦਾਜਾ ਲਗਵਾ ਕੇ ਇਸ ਨੂੰ ਉਮੀਦਵਾਰ ਦੇ ਖਾਤੇ ਵਿਚ ਜੋੜਿਆ ਜਾਵੇਗਾ।
ਭਾਜਪਾ ਨੇ ਜਾਰੀ ਕੀਤੀ ਪੰਜਾਬ ਲਈ ਸਟਾਰ ਪ੍ਰਚਾਰਕਾ ਦੀ ਸੂਚੀ
ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਚੋਣ ਸਪੰਨ ਹੋਣ ਦੇ ਲਈ ਯਕੀਨੀ ਕੀਤੇ ਗਏ ਸਮੇਂ ਦੀ ਸਮਾਪਤੀ ਤੋਂ 48 ਘੰਟੇ ਤਕ ਦੀ ਸਮੇਂ ਦੌਰਾਨ ਰਾਜਨੀਤਿਕ ਪ੍ਰਕ੍ਰਿਤੀ ਦੇ ਥੋਕ ਵਿਚ ਐਸਐਮਐਸ ਭੇਜਣ ’ਤੇ ਪਾਬੰਦੀ ਰਹੇਗੀ। ਸਾਰੇ ਜਿਲਿ੍ਹਆਂ ਵਿਚ ਪ੍ਰਚਾਰ ਦੌਰਾਨ ਮੋਬਾਇਲ ਸੇਵਾ ਪ੍ਰਦਾਤਾ ਸਾਰੇ ਸਬੰਧਿਤਾਂ ਦੇ ਨੋਟਿਸ ਵਿਚ ਅਜਿਹੇ ਥੋਕ ਐਸਐਮਐਸ ਦੀ ਜਾਣਕਾਰੀ ਮਾਨੀਟਰਿੰਗ ਟੀਮ ਦੀ ਜਾਣਕਾਰੀ ਵਿਚ ਲਿਆਉਣ ਦੇ ਨਿਰਦੇਸ਼ ਦਿੱਤੇ ਹੋਏ ਹਨ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਇਤਰਾਜਜਨਕ ਐਸਐਮਐਸ ਭੇਜਣ ਵਾਲਿਆਂ ’ਤੇ ਵੀ ਟੀਮ ਦੀ ਡੂੰਘੀ ਨਜਰ ਰਹੇਗੀ।