Big News; ਬੀਤੀ ਰਾਤ ਭਾਜਪਾ ‘ਚ ਸ਼ਾਮਲ ਹੋਣ ਵਾਲੇ ਸਾਬਕਾ ਅਕਾਲੀ ਆਗੂ ਦੇ ਘਰ ਵਿਜੀਲੈਂਸ ਦੀ Raid

Date:

spot_img

Mohali News: ਬੀਤੀ ਰਾਤ ਹੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਸਾਬਕਾ ਅਕਾਲੀ ਆਗੂ ਦੇ ਘਰ ਸ਼ਨੀਵਾਰ ਤੜਕਸਾਰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਖਰੜ ਹਲਕੇ ਤੋਂ ਦੋ ਵਾਰ ਅਕਾਲੀ ਦਲ ਦੀ ਟਿਕਟ ਉੱਪਰ ਚੋਣ ਲੜ ਚੁੱਕੇ ਉੱਘੇ ਕਾਲੋਨੀਨਾਈਜਰ ਰਣਜੀਤ ਸਿੰਘ ਗਿੱਲ ਨੇ ਬੀਤੀ ਦੇਰ ਸ਼ਾਮ ਹੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਭਾਜਪਾ ਵਿੱਚ ਸ਼ਮੂਲੀਅਤ ਕੀਤੀ ਸੀ। ਉਹਨਾਂ ਕੁਝ ਦਿਨ ਪਹਿਲਾਂ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਰਣਜੀਤ ਸਿੰਘ ਗਿੱਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਨਜ਼ਦੀਕੀ ਵੀ ਮੰਨਿਆ ਜਾਂਦਾ ਰਿਹਾ ਹੈ।

ਇਹ ਵੀ ਪੜ੍ਹੋ  ਮੰਦਭਾਗੀ ਖਬਰ; ਗੱਡੀ ‘ਤੇ ਪੱਥਰ ਡਿੱਗਣ ਕਾਰਨ SDM ਤੇ ਉਸਦੇ ਮਾਸੂਮ ਪੁੱਤਰ ਦੀ ਹੋਈ ਮੌ+ਤ

ਪ੍ਰੰਤੂ ਹੁਣ ਥੋੜੇ ਸਮੇਂ ਵਿੱਚ ਵਾਪਰੇ ਇਸ ਵੱਡੇ ਘਟਨਾਕਰਮ ਨੂੰ ਲੈ ਕੇ ਸਿਆਸੀ ਹਲਕਿਆਂ ਦੇ ਵਿੱਚ ਕਾਫੀ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਉਧਰ ਦੂਜੇ ਪਾਸੇ AAP ਨੇ BJP ’ਤੇ ਸਵਾਲ ਖੜੇ ਕੀਤੇ ਹਨ। ਆਪ ਦੇ ਆਗੂਆਂ ਨੇ ਦੋਸ਼ ਲਗਾਇਆ ਕਿ BJP ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਨੂੰ ਸ਼ਰਨ ਦਿੰਦੀ ਹੈ। ਆਪ ਬੁਲਾਰੇ ਨੇ ਇਹ ਵੀ ਦਾਅਵਾ ਕੀਤਾ ਕਿ ਪਹਿਲਾਂ ਮਜੀਠੀਆ ਦੇ ਖਿਲਾਫ਼ ਨਸ਼ਾ ਤਸਕਰੀ ਮਾਮਲੇ ਵਿੱਚ ED ਦੀ ਜਾਂਚ BJP ਨੇ ਰੋਕ ਦਿੱਤੀ ਸੀ ਤੇ ਹੁਣ ਰਾਤੋਂ-ਰਾਤ ਅਕਾਲੀ ਆਗੂ ਨੂੰ BJP ਵਿੱਚ ਸ਼ਾਮਲ ਕਰਵਾ ਦਿੱਤਾ, ਜਿਸ ’ਤੇ ਮਜੀਠੀਆ ਨਾਲ ਕਰੋੜਾਂ ਦੀ ਡਰੱਗ ਮਨੀ ਦੇ ਲੈਣ-ਦੇਣ ਦੇ ਦੋਸ਼ ਲੱਗ ਰਹੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

ਸ਼ਬਰੀ ਦੀ ਭਗਤੀ ਤੋਂ ਰਾਮ-ਹਨੂਮਾਨ ਮਿਲਾਪ ਤੱਕ, ਬਾਲੀ ਵਧ ਦੇ ਮੰਚਨ ਨੇ ਦਰਸ਼ਕਾਂ ਨੂੰ ਕੀਲਿਆ

👉ਸ਼੍ਰੀ ਰਾਮ ਦੇ ਜੀਵਨ ਨਾਲ ਜੁੜੇ ਭਾਵਪੂਰਨ ਪ੍ਰਸੰਗਾਂ ਨੇ...