ਪੰਜਾਬ ਯੂਥ ਕਾਂਗਰਸ ਦੇ ਹਜਾਰਾਂ ਵਰਕਰਾਂ ਨੇ ਬਿੱਟੂ ਦੀ ਦਿੱਲੀ ਰਿਹਾਇਸ਼ ‘ਤੇ ਹੱਲਾ ਬੋਲਿਆ ਤੇ ਕੀਤਾ ਸ਼ਰਮਸ਼ਾਰ
ਨਵੀਂ ਦਿੱਲੀ, 20 ਸਤੰਬਰ: ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਦੀ ਅਗਵਾਈ ਹੇਠ ਅੱਜ ਪੰਜਾਬ ਦੇ ਸੈਂਕੜੇ ਨੌਜਵਾਨਾਂ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਭਾਜਪਾ ਦੇ ਮੂੰਹ ਫੱਟ ਬੁਲਾਰੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਸਰਕਾਰੀ ਰਿਹਾਇਸ਼ ‘ਤੇ ਹੱਲਾ ਬੋਲਿਆ ਅਤੇ ਕਾਂਗਰਸੀ ਆਗੂ ‘ਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਿਰੁੱਧ ਹਾਲ ਹੀ ਵਿੱਚ ਦਿੱਤੇ ਬਿਆਨਾਂ ਲਈ ਉਨ੍ਹਾਂ ਨੂੰ ਸ਼ਰਮਸ਼ਾਰ ਕੀਤਾ।ਬਿੱਟੂ ਦੀ ਰਿਹਾਇਸ਼ ਦੇ ਬਾਹਰ ਯੂਥ ਕਾਂਗਰਸ ਵਰਕਰਾਂ ਨੂੰ ਸੰਬੋਧਨ ਕਰਦਿਆਂ ਮੋਹਿਤ ਮਹਿੰਦਰਾ ਨੇ ਬਿੱਟੂ ਨੂੰ ਚੁਣੌਤੀ ਦਿੱਤੀ ਅਤੇ ਕਿਹਾ ਕਿ ਬਿੱਟੂ ਨੇ ਸਿੱਖ ਭਾਈਚਾਰੇ ਅਤੇ ਘੱਟ ਗਿਣਤੀ ਭਾਈਚਾਰਿਆਂ ਲਈ ਬੋਲਣ ਵਾਲੇ ਰਾਹੁਲ ਗਾਂਧੀ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਕੇ ਵੱਡੀ ਸਿਆਸੀ ਭੁੱਲ ਕੀਤੀ ਹੈ।
ਤਕਨੀਕੀ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਵੱਲੋਂ ਨਵੀਂ ਤਨਖਾਹ ਸਕੇਲ ਨਾ ਲਾਗੂ ਹੋਣ ਕਾਰਨ ਪੰਜਵੇਂ ਦਿਨ ਵੀ ਪ੍ਰਦਰਸ਼ਨ ਜਾਰੀ
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਅਮਰੀਕਾ ਵਿਚ ਇਕ ਮਿਲਣੀ ਦੌਰਾਨ ਭਾਜਪਾ ਨੂੰ ਉਸ ਦੀ ਨਕਲੀ ਧਰਮ ਨਿਰਪੱਖਤਾ ਅਤੇ ਘੱਟ ਗਿਣਤੀ ਵਿਰੋਧੀ ਮਾਨਸਿਕਤਾ ਲਈ ਨਿਸ਼ਾਨਾ ਬਣਾਇਆ । ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਸਿਰਫ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਸਲੀ ਚਿਹਰਾ ਦੁਨੀਆ ਦੇ ਸਾਹਮਣੇ ਉਜਾਗਰ ਕੀਤਾ ਹੈ।ਮਹਿੰਦਰਾ ਨੇ ਕਿਹਾ ਕਿ ਬਿੱਟੂ ਭਾਜਪਾ ਦਾ ਮਖੌਟਾ ਬਣ ਗਿਆ ਹੈ ਅਤੇ ਉਹ ਆਪਣੇ ਪੂਰੇ ਸਿਆਸੀ ਕਰੀਅਰ ਦੌਰਾਨ ਰਾਹੁਲ ਗਾਂਧੀ ਵਿਰੁੱਧ ਆਪਣੀਆਂ ਟਿੱਪਣੀਆਂ ‘ਤੇ ਪਛਤਾਵਾ ਕਰੇਗਾ। ਬਿੱਟੂ, ਜੋ ਸਿੱਖ ਘੱਟ ਗਿਣਤੀ ਭਾਈਚਾਰੇ ਨਾਲ ਵੀ ਸਬੰਧਤ ਹੈ , ਕੁਝ ਮਹੀਨੇ ਪਹਿਲਾਂ ਤੱਕ ਭਾਜਪਾ ਦੀਆਂ ਪੰਜਾਬ ਵਿਰੋਧੀ ਅਤੇ ਘੱਟ ਗਿਣਤੀ ਵਿਰੋਧੀ ਨੀਤੀਆਂ ਲਈ ਉਸ ‘ਤੇ ਹਮਲਾ ਕਰਨ ਲਈ ਮੋਹਰੀ ਸੀ । ਉਨ੍ਹਾਂ ਨੇ ਆਪਣੇ ਦਾਦਾ ਅਤੇ ਸਾਬਕਾ ਮੁੱਖ ਮੰਤਰੀ ਸਵਰਗੀ ਸਰਦਾਰ ਬੇਅੰਤ ਸਿੰਘ ਦੀ ਵਿਰਾਸਤ ਨੂੰ ਸ਼ਰਮਿੰਦਾ ਕੀਤਾ ਸੀ, ਜਿਨ੍ਹਾਂ ਨੇ ਫਿਰਕੂ ਤਾਕਤਾਂ ਵਿਰੁੱਧ ਲੜਾਈ ਲੜੀ ਸੀ।
ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਦੀ ਆਖਰੀ ਮਿਤੀ 30 ਸਤੰਬਰ:ਐਸ.ਈ. ਗੁਪਤਾ
ਬਿੱਟੂ ਤਿੰਨ ਵਾਰ ਕਾਂਗਰਸ ਦੇ ਸੰਸਦ ਮੈਂਬਰ ਰਹੇ ਪਰ ਉਨ੍ਹਾਂ ਨੇ ਆਪਣੀ ਮਾਂ ਪਾਰਟੀ ਦੀ ਪਿੱਠ ‘ਤੇ ਛੁਰਾ ਮਾਰਿਆ ਅਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ।ਮਹਿੰਦਰਾ ਨੇ ਕਿਹਾ ਕਿ ਬਿੱਟੂ ਪੰਜਾਬ ਦਾ ਸਭ ਤੋਂ ਨਫ਼ਰਤ ਵਾਲਾ ਵਿਅਕਤੀ ਹੈ ਅਤੇ ਉਸ ਦੀਆਂ ਟਿੱਪਣੀਆਂ ਨੇ ਸਿੱਖ ਭਾਈਚਾਰੇ ਦੇ ਜਖਮਾਂ ਦੇ ਨਮਕ ਛਿੜਕਣ ਦਾ ਕਾਮ ਕੀਤਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਅਤੇ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਸਿੱਖ ਆਗੂਆਂ ਨੇ ਰਾਹੁਲ ਗਾਂਧੀ ਦੀ ਉਨ੍ਹਾਂ ਲਈ ਬੋਲਣ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬਿੱਟੂ ਵੱਲੋਂ ਨਫ਼ਰਤ ਭਰੇ ਬਿਆਨਾਂ ਲਈ ਮੁਆਫੀ ਮੰਗਣ ਨਾਲ ਵੀ ਉਹ ਆਪਣੇ ਪਾਪਾਂ ਤੋਂ ਮੁਕਤ ਨਹੀਂ ਹੋਣਗੇ। ਬਿੱਟੂ ਨੇ ਪੰਜਾਬ ਵਿਚ ਆਪਣੀ ਭਰੋਸੇਯੋਗਤਾ ਗੁਆ ਦਿੱਤੀ ਹੈ ਅਤੇ ਭਾਜਪਾ ਵੀ ਉਸ ਨੂੰ ਵਰਤਣ ਤੋਂ ਬਾਅਦ ਬਾਹਰ ਕੱਢ ਦੇਵੇਗੀ।
Share the post "ਬਿੱਟੂ ਨੇ ਕੀਤੀ ਵੱਡੀ ਸਿਆਸੀ ਭੁੱਲ, ਰਾਹੁਲ ਗਾਂਧੀ ਖਿਲਾਫ ਆਪਣੀ ਟਿੱਪਣੀ ‘ਤੇ ਪੂਰੀ ਉਮਰ ਪਛਤਾਵਾ ਕਰੇਗਾ : ਮੋਹਿਤ ਮਹਿੰਦਰਾ"