Canada News : ਕੈਨੇਡਾ ਜਾਣ ਦੇ ਸੁਪਨੇ ਦੇਖ ਰਹੇ ਲੋਕਾਂ ਲਈ ਇੱਕ ਵੱਡੀ ਅਤੇ ਅਹਿਮ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਦੇ ਇਮੀਗ੍ਰੇਸ਼ਨ, ਰਫਿਊਜੀ ਅਤੇ ਸਿਟੀਜ਼ਨਸ਼ਿਪ ਵਿਭਾਗ ਯਾਨੀ IRCC ਨੇ ਫ਼ਰਜ਼ੀ ਵਿਆਹਾਂ ਰਾਹੀਂ ਪੱਕੀ ਰਿਹਾਇਸ਼, ਯਾਨੀ PR ਹਾਸਲ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਰਵੱਈਆ ਅਪਣਾਉਣ ਦਾ ਐਲਾਨ ਕਰ ਦਿੱਤਾ ਹੈ। ਹੁਣ ਜੇ ਕੋਈ ਵਿਅਕਤੀ ਸਿਰਫ਼ ਵੀਜ਼ਾ ਜਾਂ ਕੈਨੇਡਾ ਦੀ ਪੱਕੀ ਰਿਹਾਇਸ਼ ਲਈ ਝੂਠਾ ਵਿਆਹ ਕਰਦਾ ਹੈ, ਤਾਂ ਉਸਦਾ ਵੀਜ਼ਾ ਰੱਦ ਹੋ ਸਕਦਾ ਹੈ ਅਤੇ ਉਸ ਨੂੰ ਕੈਨੇਡਾ ਤੋਂ ਡਿਪੋਰਟ ਵੀ ਕੀਤਾ ਜਾ ਸਕਦਾ ਹੈ। IRCC ਨੇ ਸਪਸ਼ਟ ਕੀਤਾ ਹੈ ਕਿ ਅਜਿਹੇ ਮਾਮਲੇ ਕੈਨੇਡਾ ਦੇ ਇਮੀਗ੍ਰੇਸ਼ਨ ਕਾਨੂੰਨਾਂ ਦੀ ਗੰਭੀਰ ਉਲੰਘਣਾ ਮੰਨੇ ਜਾਣਗੇ। ਵਿਭਾਗ ਦਾ ਕਹਿਣਾ ਹੈ ਕਿ ਫ਼ਰਜ਼ੀ ਵਿਆਹ ਕਰਕੇ ਇਮੀਗ੍ਰੇਸ਼ਨ ਹਾਸਲ ਕਰਨ ਵਾਲਿਆਂ ਦੇ ਰਿਕਾਰਡ ‘ਚ ਇਹ ਗੱਲ ਦਰਜ ਹੋਵੇਗੀ, ਜਿਸਦਾ ਅਸਰ ਭਵਿੱਖ ਵਿੱਚ ਹੋਰ ਦੇਸ਼ਾਂ ਦੇ ਵੀਜ਼ਿਆਂ ‘ਤੇ ਵੀ ਪੈ ਸਕਦਾ ਹੈ।
ਇਹ ਵੀ ਪੜ੍ਹੋ 👉 ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਲੁਧਿਆਣਾ ਦੀ ਮੇਅਰ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਮਤਲਬ ਕਿ ਇੱਕ ਗਲਤ ਕਦਮ ਤੁਹਾਡੇ ਪੂਰੇ ਇਮੀਗ੍ਰੇਸ਼ਨ ਭਵਿੱਖ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ। ਇਸਦੇ ਨਾਲ ਹੀ ਕੈਨੇਡਾ ਸਰਕਾਰ ਨੇ ਉਹਨਾਂ ਲੋਕਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਜੋ ਪੈਸਿਆਂ ਜਾਂ ਹੋਰ ਲਾਭ ਦੇ ਬਦਲੇ ਅਜਿਹੇ ਫ਼ਰਜ਼ੀ ਵਿਆਹਾਂ ਲਈ ਤਿਆਰ ਹੋ ਜਾਂਦੇ ਹਨ। ਕੈਨੇਡਾ ਦੇ ਕਾਨੂੰਨ ਮੁਤਾਬਕ ਜੇ ਕੋਈ ਕੈਨੇਡੀਅਨ ਨਾਗਰਿਕ ਜਾਂ PR ਹੋਲਡਰ ਆਪਣੇ ਜੀਵਨ ਸਾਥੀ ਨੂੰ ਸਪਾਂਸਰ ਕਰਦਾ ਹੈ, ਤਾਂ ਉਹ ਤਿੰਨ ਸਾਲ ਤੱਕ ਉਸਦੀ ਆਰਥਿਕ ਜ਼ਿੰਮੇਵਾਰੀ ਨਿਭਾਉਣ ਲਈ ਬੱਝਿਆ ਰਹਿੰਦਾ ਹੈ। ਭਾਵੇਂ ਬਾਅਦ ਵਿੱਚ ਦੋਵੇਂ ਵੱਖ ਕਿਉਂ ਨਾ ਹੋ ਜਾਣ, ਫਿਰ ਵੀ ਸਪਾਂਸਰ ਕਰਨ ਵਾਲੇ ਵਿਅਕਤੀ ਨੂੰ ਇਹ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਜੇ ਸਪਾਂਸਰ ਕੀਤਾ ਗਿਆ ਵਿਅਕਤੀ ਸਰਕਾਰੀ ਵੈੱਲਫੇਅਰ ਜਾਂ ਹੋਰ ਆਰਥਿਕ ਮਦਦ ਲੈਂਦਾ ਹੈ, ਤਾਂ ਸਰਕਾਰ ਉਹ ਰਕਮ ਸਪਾਂਸਰ ਤੋਂ ਵਾਪਸ ਵਸੂਲ ਸਕਦੀ ਹੈ। ਇਤਨਾ ਹੀ ਨਹੀਂ, ਜਦ ਤੱਕ ਇਹ ਰਕਮ ਵਾਪਸ ਨਹੀਂ ਕੀਤੀ ਜਾਂਦੀ, ਉਸ ਵਿਅਕਤੀ ਨੂੰ ਕਿਸੇ ਹੋਰ ਨੂੰ ਸਪਾਂਸਰ ਕਰਨ ਦੀ ਇਜਾਜ਼ਤ ਵੀ ਨਹੀਂ ਮਿਲੇਗੀ।
ਇਹ ਵੀ ਪੜ੍ਹੋ 👉 ਪੈਟਰੋਲ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ‘ਤੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਵੱਡਾ ਬਿਆਨ
IRCC ਨੇ ਦੱਸਿਆ ਕਿ ਫ਼ਰਜ਼ੀ ਰਿਸ਼ਤਿਆਂ ਦੀ ਪਛਾਣ ਕਰਨ ਲਈ ਅਧਿਕਾਰੀਆਂ ਨੂੰ ਖ਼ਾਸ ਟ੍ਰੇਨਿੰਗ ਦਿੱਤੀ ਜਾਂਦੀ ਹੈ। ਵੀਜ਼ਾ ਪ੍ਰਕਿਰਿਆ ਦੌਰਾਨ ਵਿਆਹ ਨਾਲ ਜੁੜੇ ਹਰ ਸਬੂਤ ਦੀ ਬੜੀ ਬਾਰੀਕੀ ਨਾਲ ਜਾਂਚ ਹੁੰਦੀ ਹੈ। ਇਸ ਵਿੱਚ ਵਿਆਹ ਦੀਆਂ ਤਸਵੀਰਾਂ, ਚੈਟ ਹਿਸਟਰੀ, ਫਲਾਈਟ ਰਿਕਾਰਡ, ਪਾਸਪੋਰਟ ਸਟੈਂਪ, ਹੋਟਲ ਬੁਕਿੰਗ, ਸਾਂਝੇ ਬੈਂਕ ਖਾਤੇ, ਘਰ ਦੀ ਲੀਜ਼ ਅਤੇ ਪਰਿਵਾਰਕ ਮੈਂਬਰਾਂ ਨਾਲ ਤਸਵੀਰਾਂ ਤੱਕ ਦੀ ਜਾਂਚ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਦੋਵਾਂ ਪਾਸਿਆਂ ਦੀਆਂ ਵੱਖ-ਵੱਖ ਇੰਟਰਵਿਊ ਵੀ ਲਏ ਜਾਂਦੇ ਹਨ ਤਾਂ ਜੋ ਰਿਸ਼ਤੇ ਦੀ ਸੱਚਾਈ ਦੀ ਪੁਸ਼ਟੀ ਕੀਤੀ ਜਾ ਸਕੇ। ਕੈਨੇਡਾ ਸਰਕਾਰ ਨੇ ਇਹ ਵੀ ਸਾਫ਼ ਕੀਤਾ ਹੈ ਕਿ ਪੈਸੇ ਲੈ ਕੇ ਫ਼ਰਜ਼ੀ ਵਿਆਹ ਕਰਵਾਉਣ ਜਾਂ ਇਸ ਵਿੱਚ ਮਦਦ ਕਰਨ ਵਾਲਿਆਂ ਖ਼ਿਲਾਫ਼ ਵੀ ਕੜੀ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਅਜਿਹੇ ਲੋਕਾਂ ਨੂੰ ਭਾਰੀ ਜੁਰਮਾਨਿਆਂ ਤੋਂ ਲੈ ਕੇ ਅਪਰਾਧਕ ਸਜ਼ਾ ਤੱਕ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੋ ਜੇ ਤੁਸੀਂ ਵੀ ਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਸਿਰਫ਼ ਕਾਨੂੰਨੀ ਅਤੇ ਸਹੀ ਤਰੀਕੇ ਨਾਲ ਹੀ ਅੱਗੇ ਵਧੋ। ਕਿਉਂਕਿ ਹੁਣ ਫ਼ਰਜ਼ੀ ਵਿਆਹਾਂ ਰਾਹੀਂ ਇਮੀਗ੍ਰੇਸ਼ਨ ਕਰਨਾ ਨਾ ਸਿਰਫ਼ ਮੁਸ਼ਕਲ, ਸਗੋਂ ਬਹੁਤ ਮਹਿੰਗਾ ਵੀ ਪੈ ਸਕਦਾ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





